ਕੁੱਲ ਜਹਾਨ

ਜਰਮਨੀ ਦੀ ਕੇਰਬਰ ਬਣੀ ਯੂਐੱਸ ਓਪਨ ਦੀ ਨਵੀਂ ਮਲਿਕਾ

ਨਿਊਯਾਰਕ। ਵਿਸ਼ਵ ਦੀ ਨੰਬਰ ਇੱਕ ਖਿਡਾਰਨ ਜਰਮਨੀ ਦੀ ਏਂਜੋਲਿਕ ਕੇਰਬਰ ਆਪਣਾ ਸੁਨਹਿਰੀ ਸਫ਼ਰ ਜਾਰੀ ਰੱਖਦਿਆਂ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਖਿਤਾਬੀ ਮੁਕਾਬਲੇ ‘ਚ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਨੂੰ ਹਰਾ ਕੇ ਪਹਿਲੀ ਵਾਰ ਯੂਐੱਸ ਓਪਨ ਦੀ ਨਵੀਂ ਮਲਿਕਾ ਬਣ ਗਈ।
ਸ਼ਨਿੱਚਰਵਾਰ ਨੂੰ ਆਰਥਕ ਐਸ਼ ਸਟੇਡੀਅਮ ‘ਚ ਹੋਏ ਖਿਤਾਬ ਮੁਕਾਬਲੇ ‘ਚ ਦੂਜਾ ਸਥਾਨ ਪ੍ਰਾਪਤ ਕੇਰਬਰ ਨੇ 10ਵਾਂ ਸਥਾਨ ਪ੍ਰਾਪਤ ਪਿਲਸਕੋਵਾ ਨੂੰ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ‘ਚ 6-3,4-6,6-4 ਨਾਲ ਹਰਾ ਕੇ ਯੂਐੱਸ ਓਪਨ ਦਾ ਪਹਿਲਾ ਖਿਤਾਬ ਆਪਣੇ ਨਾਂਅ ਕਰ ਲਿਆ। ਕੇਰਬਰ ਨੇ ਇਹ ਮੁਕਾਬਲਾ ਦੋ ਘੰਟੇ 7 ਮਿੰਟ ‘ਚ ਜਿੱਤਿਆ।

ਪ੍ਰਸਿੱਧ ਖਬਰਾਂ

To Top