Breaking News

ਵੱਡੇ ਭੰਵਰ ‘ਚ ਕਾਂਗਰਸ, ਅਗਸਤਾਵੇਸਟਲੈਂਡ ਵਰਗਾ ਇੱਕ ਹੋਰ ਘਪਲਾ ਆਇਆ ਸਾਹਮਣੇ

ਨਵੀਂ ਦਿੱਲੀ। ਬ੍ਰਾਜੀਲ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ਏਮਬ੍ਰੇਅਰ ‘ਤੇ ਭਾਰਤ ਨਾਲ 21 ਕਰੋੜ ਡਾਲਰ ਦੇ ਜਹਾਜ਼ ਖ਼ਰੀਦ ‘ਚ ਰਿਸ਼ਵਤ ਦੇ ਦੋਸ਼ ਲੱਗਣ ਤੋਂ ਇੱਕ ਦਿਨ ਬਾਅਦ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੰਪਨੀ ਤੋਂ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਤੇ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਹੈ।
ਡੀਆਰਡੀਓ ਨੇ ਏਮਬ੍ਰੇਅਰ ਨਾਲ 2008 ‘ਚ ਤਿੰਨ ਜਹਾਜ਼ਾਂ ਨੂੰ ਰਡਾਰ ਪ੍ਰਣਾਲੀ (ਅਵਾਕਸ) ਨਾਲ ਲੈਸ ਕਰਨ ਲਈ ਇੱਕ ਟੈਂਡਰ ‘ਤੇ ਹਸਤਾਖ਼ਰ ਕੀਤੇ ਸਨ।
ਡੀਆਰਡੀਓ ਨੂੰ ਇਸ ਰਡਾਰ ਨੂੰ ਵਿਕਸਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਨੂੰ ਦੇਸੀ ਅਵਾਕਸ ਦਾ ਨਾਂਅ ਦਿੱਤਾ ਗਿਆ ਸੀ। ਵਾਰਤਾ

ਪ੍ਰਸਿੱਧ ਖਬਰਾਂ

To Top