ਦੇਸ਼

ਮੀਜੀਠੀਆ ‘ਚ ਹਿੰਮਤ ਹੈ ਤਾਂ 6 ਮਹੀਨਿਆਂ ‘ਚ ਮੈਨੂੰ ਗ੍ਰਿਫ਼ਤਾਰ ਕਰੇ, ਨਹੀਂ ਤਾਂ ਮੈਂ ਮਜੀਠੀਆ ਨੂੰ ਭੇਜਾਂਗਾ ਜੇਲ੍ਹ : ਕੇਜਰੀਵਾਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮਾਲੀਆ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੇ ਮਾਣਹਾਨੀ ਕੇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਤੇ ਆਸ਼ੀਸ਼ ਖੈਤਾਨ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਹੋਏ। ਕੇਜਰੀਵਾਲ ਨੂੰ ਸੁਣਵਾਈ ਦੌਰਾਨ ਰਾਹਤ ਮਿਲੀ ਤੇ ਉਨ੍ਹਾਂ ਨੂੰ ਅਗਾਊਂ ਜਮਾਨਤ ਮਿਲ ਗਈ। 15 ਅਕਤੂਬਰ ਨੂੰ ਇਸ ਮਾਮਲੇ ‘ਚ ਅਗਲੀ ਸੁਣਵਾਈ ਹੈ। ਅਦਾਲਤ ‘ਚ ਪੇਸ ਹੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਪਣੇ ਬਿਆਨ ਨਾਲ ਇੱਕ ਵਾਰ ਫਿਰ ਸੁਰਖ਼ੀਆਂ ‘ਚ ਹਨ। ਦਰਅਸਲ ਕੇਜਰੀਵਾਲ ਨੇ ਅਦਾਲਤ ‘ਚ ਪੇਸ਼ ਹੋਣ ਤੋਂ ਪਹਿਲਾਂ ਕਿਹਾ ਕਿ ਮਜੀਠੀਆ ‘ਚ ਹਿੰਮਤ ਹੈ ਤਾਂ 6 ਮਹੀਨਿਆਂ ‘ਚ ਮੈਨੂੰ ਗ੍ਰਿਫ਼ਤਾਰ ਕਰ ਲੈਣ, ਨਹੀਂ ਤਾਂ 6 ਮਹੀਨਿਆਂ ਬਾਅਦ ਮੈਂ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਵਾਂਗਾ।
ਨਾਲ ਹੀ ਉਨ੍ਹਾਂ ਨ ੇਇਹ ਵੀ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮਜੀਠੀਆ ਨਸ਼ੇ ਦਾ ਧੰਦਾ ਕਰਦਾ ਹੈ ਤਾਂ ਉਸ ਨੇ ਮੇਰੇ ‘ਤੇ ਮਾਣਹਾਨੀ ਦਾ ਕੇਸ ਲਾ ਦਿੱਤਾ। ਉਨ੍ਹਾਂ ਦੀ ਹਿੰਮਤ ਕਿਵੇਂ ਹੋਈ। ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਮਜੀਠੀਆ ਨਸ਼ੇ ਦਾ ਧੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਉੱਪਰ ਝੂਠਾ ਪਰਚਾ ਦਰਜ ਕਰ ਦਿੱਤਾ ਤਾਂ ਆਮ ਆਦਮੀ ਦਾ ਕੀ ਹਾਲ ਕਰਦੇ ਹੋਣਗੇ।
ਜ਼ਿਕਰਯੋਗ ਹੈ ਕਿ ਮਜੀਠੀਆ ਵੱਲੋਂ ਦਾਇਰ ਕੀਤੇ ਗਏ ਕੇਸ ‘ਚ ਮੁਆਫ਼ੀ ਨਾ ਮੰਗਣ ‘ਤੇ ਆਪ ਆਗੂਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਪ੍ਰਸਿੱਧ ਖਬਰਾਂ

To Top