ਪੰਜਾਬ

ਏ ਐਸ ਆਈ 5 ਹਜਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ

ਬਰਨਾਲਾ( ਜੀਵਨ ਰਾਮਗੜ੍ਹ) ਵਿਜੀਲੈਸ ਬਿਓਰੋ ਦੀ ਟੀਮ ਵੱਲੋਂ ਬਰਨਾਲਾ ਦੇ ਥਾਣਾ ਸਿਟੀ ਵਿਖੇ ਤਇਨਾਤ ਇੱਕ ਏ ਐਸ ਆਈ ਨੂੰ ਪੰਜ ਹਜਾਰ ਰੁਪਏ ਦੀ ਰਿਸਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।ਵਿਜੀਲੈਂਸ ਵਿਭਾਗ ਵੱਲੋਂ ਉਕਤ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਵਿਜੀਲੈਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਦੇ ਥਾਣਾ ਸਿਟੀ ਵਿੱਚ ਤਾਇਨਾਤ ਇਕ ਏ ਐਸ ਆਈ ਵੱਲੋਂ ਇੱਕ ਠੇਕੇਦਾਰ ਤੇ aਹਨਾਂ ਦੇ ਕਿਸੇ ਨਾਲ ਹੋਏ ਝਗੜੇ ਦੇ ਮਾਮਲੇ ਚ ਹੋਏ ਸਮਝੌਤੇ ‘ਚ ਦਾ ਤਸਦੀਕਸੁਦਾ ਕਰਾਰਨਾਮਾ ਦੇਣ ਬਦਲੇ ਦਸ ਹਜਾਰ ਰਿਸਵਤ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਠੇਕੇਦਾਰ ਨੇ ਪੰਜ ਹਜਾਰ ਰੁਪਏ ਉਕਤ ਨੂੰ ਪਹਿਲਾ ਦੇ ਦਿੱਤੇ ਸਨ ਤੇ ਪੰਜ ਹਜਾਰ ਅੱਜ ਸਿਕਾਇਤ ਕਰਨ ਤੋ ਬਾਅਦ ‘ਚ ਦਿੱਤੇ ਜਿਥੇ ਮੌਕੇ ਨੇ ਬਰਨਾਲਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਥਾਣਾ ਸਦਰ ਤੋ ਮੌਕੇ ਤੇ ਪੈਸੇ ਬਰਾਮਦ ਕਰਕੇ ਕਾਬੂ ਕਰ ਲਿਆ ਹੈ।ਰਜੇਸ਼ ਮੱਟੂ (ਡੀ ਐਸ ਪੀ ਵਿਜੀਲੈਸ ਬਰਨਾਲਾ) ਦੱਸਿਆ ਕਿ ਉਕਤ ਮੁਲਜਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

ਪ੍ਰਸਿੱਧ ਖਬਰਾਂ

To Top