Breaking News

ਕਾਬੁਲ ‘ਚ ਖੁਫੀਆ ਏਜੰਸੀ ਦੇ ਕਾਫਲੇ ‘ਤੇ ਹਮਲਾ, ਚਾਰ ਮਰੇ

Attack, Convoy, Intelligence, Agency, Kabul, Four Dead

ਹਮਲਾਵਰ ਨੇ ਇੱਕ ਕਾਰ ਨਾਲ ਕਾਫਲੇ ਨੂੰ ਬਣਾਇਆ ਨਿਸ਼ਾਨਾ

ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਤਾਲਿਬਾਨ ਦੇ ਆਤਮਘਾਤੀ ਹਮਲਾਵਰਾਂ ਨੇ ਵੀਰਵਾਰ ਅਫਗਾਨ ਖੁਫੀਆ ਏਜੰਸੀ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਕਾਬੁਲ ਪੁਲਿਸ ਦੇ ਬੁਲਾਰੇ ਹਸ਼ਮਤ ਸਤਾਨੇਕਜਈ ਨੇ ਕਿਹਾ ਕਿ ਸਵੇਰੇ ਲਗਭਗ ਪੰਜ ਵਜੇ ਆਤਮਘਾਤੀ ਹਮਲਾਵਰ ਨੇ ਇੱਕ ਕਾਰ ਨਾਲ ਕਾਫਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਦੀ ਜਿੰਮੇਵਾਰੀ ਤਾਲਿਬਾਨ ਨੇ ਲਈ ਹੈ। ਬੁਲਾਰੇ ਨੇ ਕਿਹਾ ਕਿ ਇਸ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋਏ ਹਨ। ਸਿਹਤ ਮੰਤਰੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਆਤਮਘਾਤੀ ਹਮਲੇ ਦੇ ਤਿੰਨ ਜ਼ਖਮੀਆਂ ਨੂੰ ਇੱਥੋਂ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ਹਮਲੇ ‘ਚ 19 ਸੁਰੱਖਿਆ ਬਲ ਮਾਰੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top