ਦਿੱਲੀ

ਦਿੱਲੀ ਐੱਨਸੀਆਰ ‘ਚ ਆਟੋ ਰਿਕਸ਼ਾ ਤੇ ਟੈਕਸੀਆਂ ਦੀ ਹੜਤਾਲ ਜਾਰੀ

ਨਵੀਂ ਦਿੱਲੀ। ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ‘ਚ ਅੱਜ ਐਪ ਅਧਾਰਿਤ ਟੈਕਸੀ ਸੇਵਾਵਾਂ ਖਿਲਾਫ਼ ਆਟੋ ਰਿਕਸ਼ਾ ਤੇ ਟੈਕਸੀ ਯੂਨੀਅਨਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਕਰ ਦਿੱਤੀ ਹੈ। ਹਾਲਾਂਕਿ ਹੜਤਾਲ ਦਾ ਮਿਲਿਆ ਜੁਲਿਆ ਅਸਰ ਵੇਖਿਆ ਗਿਆ। ਕਈ ਮੁੱਖ ਸੜਕਾਂ ‘ਤੇ ਆਟੋ ਚਲਦੇ ਵੇਖੇ ਗਏ ਜਦੋਂ ਕਿ ਕੁਝ ਥਾਵਾਂ ‘ਤੇ ਇਹ ਸੜਕਾਂ ਖਾਲੀ ਰਹੀਆਂ। ਦਿੱਲੀ ‘ਚ ਲਗਭਗ 85 ਹਜਾਰ ਆਟੋ ਰਿਕਸ਼ਾ ਤੇ 15 ਹਜ਼ਾਰ ਟੈਕਸੀਆਂ ਹਨ। ਇਕੱਠੇ ਸੜਕਾਂ ‘ਤੇ ਹੜਤਾਲ ਰਹਿਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪ੍ਰਸਿੱਧ ਖਬਰਾਂ

To Top