ਦੇਸ਼

ਬਾਦਲ ਪਰਿਵਾਰ ਨੇ ਮੰਗੀ ਜੈਡ ਪਲੱਸ ਤੋਂ ਵੱਡੀ ਸੁਰਖਿਆ ਛੱਤਰੀ, ਕੇਂਦਰ ਹੈਰਾਨ

 ਦੇਸ਼ ਵਿੱਚ ਜੈਡ ਪਲੱਸ ਤੋਂ ਵੱਡੀ ਨਹੀਂ ਐ ਕੋਈ ਸੁਰਖਿਆ ਛੱਤਰੀ
ਚੰਡੀਗੜ, (ਅਸ਼ਵਨੀ ਚਾਵਲਾ )
ਪੰਜਾਬ ਵਿੱਚ ਲਾਅ ਐਂਡ ਆਰਡਰ ਦੇ ਮਾਮਲੇ ਵਿੱਚ ਵੱਡੇ ਵੱਡੇ ਬਿਆਨ ਦੇਣ ਵਾਲੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਨੂੰ ਹੁਣ ਖ਼ੁਦ ‘ਤੇ ਹਮਲਾ ਹੋਣ ਦਾ ਡਰ ਸਤਾ ਰਿਹਾ ਹੈ। ਜਿਸ ਕਾਰਨ ਉਨਾਂ ਨੇ ਆਪਣੇ ਸਣੇ ਬਿਕਰਮ ਮਜੀਠਿਆ ਲਈ ਜੈਡ ਪਲੱਸ ਤੋਂ ਵੀ ਵੱਡੀ ਸੁਰਖਿਆ ਛੱਤਰੀ ਦੇਣ ਦੀ ਮੰਗ ਕੇਂਦਰ ਸਰਕਾਰ ਨੂੰ ਕਰ ਦਿੱਤੀ ਹੈ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲਾ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਤੋਂ ਹੀ ਜੈਡ ਪਲੱਸ ਸੁਰਖਿਆ ਮੁਹੱਈਆ ਮਿਲੀ ਹੋਈ ਹੈ ਅਤੇ ਜੈਡ ਪਲੱਸ ਤੋਂ ਵੱਡੀ ਕੋਈ ਸੁਰਖਿਆ ਛੱਤਰੀ ਹੀ ਨਹੀਂ ਹੈ।

ਜਾਣਕਾਰੀ ਅਨੁਸਾਰ ਬੀਤੇ ਮਹੀਨੇ ਪੰਜਾਬ ਵਿੱਚ ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਖ਼ੁਦ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੀ ਘਬਰਾਏ ਹੋਏ ਹਨ ਕਿ ਉਨਾਂ ਸਣੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠਿਆ ‘ਤੇ ਕੋਈ ਜਾਨਲੇਵਾ ਹਮਲਾ ਨਾ ਹੋ ਜਾਵੇ। ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਵਿੱਚ ਕਈ ਤਰਾਂ ਦਾ ਤਾਰ ਅੱਤਵਾਦੀ ਗਤੀਵਿਧੀਆਂ ਵਿੱਚ ਪਏ ਹੋਏ ਲੋਕਾਂ ਨਾਲ ਜੁੜਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਅਸਫ਼ਲ ਹੋਈ ਅਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।
ਪੰਜਾਬ ਸਰਕਾਰ ਵਲੋਂ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਦਲੀਲ ਦਿੱਤੀ ਗਈ ਹੈ ਕਿ ਗਗਨੇਜਾ ‘ਤੇ ਹੋਏ ਹਮਲੇ ਵਾਂਗ ਹੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਨਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ ਕੈਬਨਿਟ ਮੰਤਰੀ ਬਿਕਰਮ ਮਜੀਠਿਆ ‘ਤੇ ਵੀ ਹਮਲਾ ਹੋ ਸਕਦਾ ਹੈ। ਇਸ ਲਈ ਇਨਾਂ ਤਿੰਨੇ ਪਰਿਵਾਰਕ ਮੈਂਬਰਾਂ ਨੂੰ ਜੈਡ ਪਲੱਸ ਤੋਂ ਵੀ ਵੱਡੀ ਸੁਰੱਖਿਆ ਛੱਤਰੀ ਚਾਹੀਦੀ ਹੈ। ਕੇਂਦਰੀ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੀ ਇਸ ਦਲੀਲ ਤੋਂ ਕਾਫ਼ੀ ਜਿਆਦਾ ਹੈਰਾਨ ਹੈ, ਕਿਉਂਕਿ ਜਿਹੜੀ ਸੁਰਖਿਆ ਇਨਾਂ ਤਿੰਨੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੋਈ ਹੈ, ਇਸ ਤੋਂ ਵੱਡੀ ਸੁਰਖਿਆ ਛੱਤਰੀ ਹੀ ਨਹੀਂ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰਖਿਆ ਵਿੱਚ ਇਸ ਸਮੇਂ ਐਨ.ਐਸ.ਜੀ. ਦੇ ਐਲੀਟ ਕਮਾਂਡੋ ਤੈਨਾਤ ਹਨ, ਜਦੋਂ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਸੁਰਖਿਆ ਵਿੱਚ ਸੀ.ਆਈ.ਐਸ.ਐਫ. ਦੇ ਚੰਗੇ ਕਮਾਂਡੋ ਲਗਾਏ ਹੋਏ ਹਨ। ਇਸ ਸੁਰੱਖਿਆ ਛੱਤਰੀ ਵਿੱਚ 30 ਤੋਂ 40 ਕਮਾਂਡੋ ਹਰ ਸਮੇਂ ਤੈਨਾਤ ਰਹਿੰਦੇ ਹਨ। ਜਦੋਂ ਕਿ ਦੋ ਆਸਕਾਰਟ ਗੱਡੀਆਂ ਵੀ ਇਨਾਂ ਨੂੰ ਇਸੇ ਸੁਰਖਿਆ ਛੱਤਰੀ ਦੇ ਤਹਿਤ ਮਿਲੀ ਹੋਇਆ ਹਨ। ਇਹ ਜੈਡ ਪਲੱਸ ਸੁਰੱਖਿਆ ਦੇਸ਼ ਦੇ ਵੱਡੇ ਵੱਡੇ ਵੀ.ਵੀ.ਆਈ.ਪੀ. ਨੂੰ ਹੀ ਦਿੱਤੀ ਜਾਂਦੀ ਹੈ। ਇਸ ਤੋਂ ਵੱਡੀ ਸੁਰਖਿਆ ਛੱਤਰੀ ਅੱਜ ਤੱਕ ਤਿਆਰ ਨਹੀਂ ਹੋਈ ਹੈ।

ਪ੍ਰਸਿੱਧ ਖਬਰਾਂ

To Top