[horizontal_news id="1" scroll_speed="0.10" category="breaking-news"]
Breaking News

ਹਵਾਈ ਹਮਲੇ ‘ਚ ਮਾਰਿਆ ਗਿਆ ਆਈਐੱਸ ਸਰਗਨਾ ਬਗਦਾਦੀ

ਬਗਦਾਦੀ ‘ਤੇ  ਸੀ 2.5 ਕਰੋੜ ਡਾਲਰ ਦਾ ਇਨਾਮ
ਦੁਬਈ. ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦਾ ਸਰਗਨਾ ਅਬੁ ਬਕਰ ਅਲ-ਬਗਦਾਦੀ ਅਮਰੀਕਾ ਨੀਤ ਗਠਜੋੜ ਦੇ ਸੀਰੀਆ ‘ਚ ਹਵਾਈ ਹਮਲੇ ‘ਚ ਮਾਰਿਆ ਗਿਆ ਹੈ। ਇਰਾਨ ਦੀ ਸਰਕਾਰੀ ਮੀਡੀਆ ਤੇ ਤੁਰਕੀ ਦੀ ਸਰਕਾਰ ਸਮਰਥਕ ਅਖਬਾਰ ਯੇਨਿਸ ਸਫ਼ਾਕ ਨੇ ਆਈਐਸ ਨਾਲ ਜੁੜੀ ਨਿਊਜ਼ ਏਜੰਸੀ ਅਲ-ਅਮਾਕ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।

ਉਸਦੇ ਅਨੁਸਾਰ ਬਗਦਾਦੀ ਦੀ ਮੌਤ ਉੱਤਰੀ ਸੀਰੀਆ ‘ਚ ਆਈਐੱਸ ਦੇ ਗੜ੍ਹ ਰੱਕਾ ‘ਚ ਹਵਾਈ ਹਮਲੇ ‘ਚ ਹੋਈ ਹੈ। ਅਮਾਕ ਨੇ ਕਿਹਾ ਕਿ ਆਈਐੱਸ ਦੇ ਸਰਗਨਾ ਬਗਦਾਦੀ ਦੀ ਮੌਤ ਐਤਵਾਰ ਨੂੰ ਹੋਈ ਹੈ। ਅਮਾਕ ਦੇ ਅਨੁਸਾਰ ਅਬੁ ਬਕਰ ਅਲ-ਬਗਦਾਦੀ ਰਮਜਾਨ ਮਹੀਨੇ ਦੇ ਪੰਜਵੇਂ ਦਿਨ ਰੱਕਾ ‘ਚ ਗਠਜੋੜ ਫੌਜ ਦੇ ਹਵਾਈ ਹਮਲੇ ‘ਚ ਮਾਰਿਆ ਗਿਆ। ਹਾਲਾਂਕਿ ਗਠਜੋੜ ਫੌਜ ਨੇ ਇਸ ਰਿਪੋਰਟ ‘ਤੇ ਹਾਲੇ ਕੋਈ ਬਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਇਰਾਕ ਦੇ ਅਖਬਾਰ ਚੈੱਨਲ ਅਲ-ਸੁਮਾਰੀਆ ਨੇ ਸੋਮਵਾਰ ਨੂੰ ਕਿਹਾ ਸੀ ਕਿ ਬਗਦਾਦੀ ਆਈਐਸ ਦੇ ਕਬਜ਼ੇ ਵਾਲੇ ਸ਼ਹਿਰ ਮੋਸੁਲ ਤੋਂ 65 ਕਿਲੋਮੀਟਰ ਦੂਰ ਕਿਸੇ ਥਾਂ ‘ਤੇ ਹਵਾਈ ਹਮਲੇ ‘ਚ ਅੱਜ ਜ਼ਖਮੀ ਹੋ ਗਿਆ ਹੈ।

ਅਮਰੀਕਾ ਦੇ ਟੈਲੀਵਿਜ਼ਨ ਚੈੱਨਲ ਸੀਐਨਐਨ ਨੇ ਅੱਜ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਬਗਦਾਦੀ ਨੇ ਮੋਸੁਲ ਦੀ ਯਾਤਰਾ ਕੀਤੀ ਹੈ। ਬਤੌਰ ਅਧਿਕਾਰੀ ਭਰੋਸੇਯੋਗ ਸੂਤਰਾਂ ਨੇ 2.5 ਕਰੋੜ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਬਗਦਾਦੀ ਦੇ ਪਿਛਲੇ 6 ਮਹੀਨਿਆਂ ‘ਚ ਜਗ੍ਹਾ ਬਦਲਦੇ ਰਹਿਣਾ ਤੇ ਮੋਸੁਲ ਦੀ ਯਾਤਰਾ ਕਰਨ ਦੀ ਜਾਣਕਾਰੀ ਦਿੱਤੀ ਹੈ। (ਏਜੰਸੀ)

ਪ੍ਰਸਿੱਧ ਖਬਰਾਂ

To Top