ਕੁੱਲ ਜਹਾਨ

ਸੁਰੱਖਿਆ ਮੁੱਦੇ ‘ਤੇ ਭਾਰਤ ਦਾ ਦਖ਼ਲ ਚਾਹੁੰਦੇ ਹਨ ਬੰਗਲਾਦੇਸ਼ੀ ਹਿੰਦੂ

ਕੋਲਕਾਤਾ। ਬੰਗਲਾਦੇਸ ‘ਚ ਹਿੰਦੂਆਂ ‘ਤੇ ਹਮਲੇ ਦੀਆਂ ਕਈ ਘਟਨਾਂਵਾਂ ਦੇ ਮੱਦੇਨਜ਼ਰ ਇਸ ਘੱਟ ਗਿਣਤੀ ਭਾਈਚਾਰੇ ਦੇ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਬੰਗਲਾਦੇਸ਼ ਕੋਲ ਇਸ ਮਾਮਲੇ ਨੂੰ ਚੁੱਕੇ।
ਬੰਗਲਾਦੇਸ ਹਿੰਦੂ ਬੁੱਧਿਸਟ ਕ੍ਰਿਸ਼ਚਿਅਨ ਯੂਨਿਟੀ ਕੌਂਸਲ ਦੇ ਜਨਰਲ ਸਕੱਤਰ ਤੇ ਮੰਨੇ ਪ੍ਰਮੰਨੇ ਮਨੁੱਖੀ ਅਧਿਕਾਰ ਵਰਕਰ ਰਾਣਾ ਦਾਸਗੁਪਤਾ ਨ ੇਕਿਹਾ ਕਿ ਬੰਗਲਾਦੇਸ਼ ‘ਚ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਨਿਸ਼ਾਨੇ ‘ਤੇ ਹੈ। ਕੱਟੜਵਾਦ ਤੇ ਜਮਾਤ ਤਾਕਤਾਂ ਬੰਗਲਾਦੇਸ਼ ਤੋਂ ਹਿੰਦੂਆਂ ਦਾ ਸਫ਼ਾਇਆ ਕਰਨ ਦਾ ਯਤਨ ਕਰ ਰਹੀਆਂ ਹਨ।

ਪ੍ਰਸਿੱਧ ਖਬਰਾਂ

To Top