ਬਿਜਨਸ

ਮਾਲਿਆ ਦੇ ਟ੍ਰੇਡਮਾਰਕ ਨੂੰ ਫਿਰ ਨਿਲਾਮੀ ਕਰਨਗੇ ਬੈਂਕ

ਨਵੀਂ ਦਿੱਲੀ। ਬੈਂਕਾਂ ਤੋਂ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਵਿਜੈ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਦੀ ਟੈਗਲਾਈਨ ਫਲਾਈ ਦ ਗੁਡ ਟਾਈਮਜ਼ , ਫਲਾਇੰਗ ਮਾਡਲਜ਼, ਫਨਲਾਈਨਰ ਤੇ ਪੰਜ ਦੂਜੇ ਟਰੇਡ ਮਾਰਕਾਂ ਨੂੰ ਬੈਂਕ ਦੂ!ੀ ਵਾਰ ਨਿਲਾਮ ਕਰਨ ਜਾ ਰਹੇ ਹਨ। ਪਹਿਲੀ ਨਿਲਾਮੀ ਬੈਂਕਾਂ ਨੇ 9 ਟ੍ਰੇਡ ਮਾਰਕਾਂ ਲਈ 366.70 ਕਰੋੜ ਰੁਪਏ ਦੀ ਕੀਮਤ ਤੈਅ ਕੀਤੀ ਸੀ ਪਰ ਕੋਈ ਖ਼ਰੀਦਦਾਰ ਨਹੀਂ ਮਿਲਿਆ ਸੀ। ਇਸ ਵਾਰ ਇਸ ਦੀ ਕੀਮਤ 330 ਕਰੋੜ ਰੁਪਏ ਰੱਖੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਜੈ ਮਾਲਿਆ ਦੀਆਂ 8 ਲਗਜ਼ਰੀ ਕਾਰਾਂ ਵੀ ਬੈਂਕ ਨਿਲਾਮ ਕਰਨਗੇ।

ਪ੍ਰਸਿੱਧ ਖਬਰਾਂ

To Top