ਸੰਪਾਦਕੀ

ਸਹੀ ਹੀ ਹੈ ਕਿਰਾਏ ਦੀ ਕੁੱਖ਼ ‘ਤੇ ਰੋਕ

ਭਾਰਤ ਸੰਸਾਰ ਦੇ ਉਹਨਾਂ ਦੇਸ਼ਾਂ ਦੀ ਕਤਾਰ ‘ਚ ਮੋਹਰੀ ਹੈ ਜਿੱਥੇ ਮਨੁੱਖੀ ਅਧਾਰਾਂ ‘ਤੇ ਲਿਆਂਦੀਆਂ ਤਜਵੀਜ਼ਾਂ ਦੀ ਦੁਰਵਰਤੋਂ ਕਰਨ ‘ਚ ਲੋਕ ਭੌਰਾ ਵੀ ਨਹੀਂ ਝਿਜਕਦੇ ਵਿਆਹ ਪਿੱਛੋਂ ਹਰੇਕ ਪਤੀ-ਪਤਨੀ ਦੀ ਇੱਛਾ ਰਹਿੰਦੀ ਹੈ ਕਿ ਉਹਨਾਂ ਦੇ ਖਾਨਦਾਨ ਨੂੰ ਉਹਨਾਂ ਦੀਆਂ ਔਲਾਦਾਂ ਅੱਗੇ ਵਧਾਉਣ ਜ਼ਿਆਦਾਤਰ ਇਹ ਕੁਦਰਤੀ ਤੌਰ ‘ਤੇ ਹੁੰਦਾ ਹੈ ਪਰ ਕੁਝ ਅਜਿਹੇ ਜੋੜੇ ਵੀ ਨਿਕਲ ਆਉਂਦੇ ਹਨ ਜੋ ਕੁਦਰਤੀ ਤੌਰ ‘ਤੇ ਬੱਚੇ ਪੈਦਾ ਨਹੀਂ ਕਰ ਸਕਦੇ ਇੱਥੇ ਵਿਗਿਆਨ ਇੱਕ ਵਰਦਾਨ ਵਜੋਂ ਆਇਆ ਅਤੇ ਉਸੇ ਕਾਰਨ ਸੈਰੋਗੇਸੀ ਦੀ ਉਸ ਪ੍ਰਥਾ ਦਾ ਚਲਨ ਵੀ ਸ਼ੁਰੂ ਹੋਇਆ ਜਿਸ ‘ਚ ਕੋਈ ਜੋੜਾ ਕਿਸੇ ਹੋਰ ਮਹਿਲਾ ਵਾਂਗ ਆਪਣੇ ਖਾਨਦਾਨ ਨੂੰ ਅੱਗੇ ਵਧਾ ਸਕਦਾ ਹੈ ਇਸ ‘ਚ ਕਿਸੇ ਵੀ ਜੋੜੇ ਦੇ ਡਿੰਬ ਅਤੇ ਸ਼ੁਕਰਾਣੂ ਨੂੰ ਤੀਜੀ ਮਹਿਲਾ ਦੇ ਦੀ ਕੁੱਖ ‘ਚ ਸਥਾਪਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਕੁਦਰਤੀ ਤੌਰ ‘ਤੇ ਨਾ ਸਿਰਫ਼ ਵਧਦਾ ਹੈ ਸਗੋਂ ਜਨਮ ਵੀ ਲੈਂਦਾ ਹੈ ਕਾਇਦੇ ਤੋਂ ਇਸ ਸਹੂਲਤ ਦੀ ਵਰਤੋਂ ਸਿਰਫ਼ ਜ਼ਰੂਰਤਮੰਦ ਜੋੜਿਆਂ ਨੂੰ ਹੀ ਕਰਨੀ ਚਾਹੀਦੀ ਸੀ ਪਰ ਆਪਣੇ ਦੇਸ਼ ‘ਚ ਇਸ ਨੇ ਜਿਸ ਤਰ੍ਹਾਂ ਇੱਕ ਕਾਰੋਬਾਰ ਦਾ ਰੂਪ ਲੈ ਲਿਆ, ਉਸ ਦੇ ਨਤੀਜੇ ਵਜੋਂ ਹੁਣ ਸਰਕਾਰ ਸੈਰੋਗੇਸੀ ਕਾਨੂੰਨ ਨੂੰ ਲਾਗੂ ਕੀਤਾ ਹੈ, ਜਿਸ ਨਾਲ ਇਸ ‘ਤੇ ਰੋਕ ਲੱਗ ਜਾਵੇਗੀ ਨਵੀਂਆਂ ਤਜਵੀਜ਼ਾਂ ਅਨੁਸਾਰ ਸਿਰਫ਼ ਨੇੜਲੇ ਰਿਸ਼ਤੇਦਾਰ ਹੀ ਕਿਸੇ ਜੋੜੇ ਨੂੰ ਸੈਰੋਗੇਸੀ ਜ਼ਰੀਏ ਅਲਾਦ ਪ੍ਰਾਪਤੀ ‘ਚ ਸਹਿਯੋਗ ਦੇ ਸਕਣਗੇ ਉਂਜ ਕਾਇਦੇ ਤੋਂ ਦੇਸ਼ ‘ਚ ਅੱਜ ਸਭ ਤੋਂ ਵੱਡੀ ਜ਼ਰੂਰਤ ਅਬਾਦੀ ਤੇ ਕੰਟਰੋਲ ਦੀ ਹੈ ਪਰ ਉਸ ਵੱਲ ਲੱਗਦਾ ਹੈ ਕਿ ਸਰਕਾਰ ਅਤੇ ਉਸਦੇ ਕਿਸੇ ਸਲਾਹਕਾਰ ਦੀ ਕੋਈ ਨਜ਼ਰ ਨਹੀਂ ਹੈ ਸੈਰੋਗੇਸੀ ਸਬੰਧੀ ਇਸ ਤਜਵੀਜ਼ ਨਾਲ ਹਾਲਾਂਕਿ ਜਨਸੰਖਿਆ ਵਾਧਾ ਦਰ ‘ਚ ਕੋਈ ਖਾਸ ਫ਼ਰਕ ਨਹੀਂ ਆਵੇਗਾ ਪਰ ਜੋ ਲੋਕ ਔਲਾਦਾਂ ਹੋਣ ਦੇ ਬਾਵਜ਼ੂਦ ਸਿਰਫ਼ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਸੈਰੋਗੇਸੀ ਦਾ ਸਹਾਰਾ ਲੈ ਰਹੇ ਹਨ ਉਹਨਾਂ ‘ਤੇ ਜ਼ਰੂਰ ਰੋਕ ਲੱਗ ਜਾਵੇਗੀ ਅਜੇ ਤਾਂ ਇਹ ਸਥਿਤੀ ਹੈ ਕਿ ਕੋਈ ਵੀ ਕਿਸੇ ਹੋਰ ਔਰਤ ਤੋਂ ਸੈਰੋਗੇਸੀ ਦਾ ਸੌਦਾ ਕਰ ਲੈਂਦਾ ਹੈ ਸਾਰੇ ਵਿਕਾਸ ਦੇ ਬਾਵਜ਼ੂਦ ਦੇਸ਼ ‘ਚ ਅੱਜ 3-4 ਲੱਖ ਰੁਪਏ ‘ਚ ਦੂਜੀ ਸੰਤਾਨ ਨੂੰ ਪੈਦਾ ਕਰਨ ਲਈ ਹਜ਼ਾਰਾਂ ਔਰਤਾਂ ਅਸਾਨੀ ਨਾਲ ਸਾਹਮਣੇ ਆ ਜਾਂਦੀਆਂ ਹਨ ਇਸ ਸਹੂਲਤ ਦੀ ਕਿੰਨੀ ਦੁਰਵਰਤੋਂ ਕੀਤੀ ਜਾ ਰਹੀ ਹੈ, ਇਸ ਦਾ ਨਤੀਜਾ ਸਾਡੇ ਦੇਸ਼ ਦੇ ਦੋ ਫ਼ਿਲਮੀ ਸਿਤਾਰੇ ਸ਼ਾਹਰੁਖ਼ ਖਾਨ ਅਤੇ ਆਮਿਰ ਖਾਨ ਹਨ ਇਹਨਾਂ ਹਸਤੀਆਂ ਦੇ ਨਾ ਸਿਰਫ਼ ਕਈ ਬੱਚੇ ਹਨ ਸਗੋਂ ਉਹ ਐਨੇ ਵੱਡੇ ਹੋ ਚੁੱਕੇ ਹਨ ਕਿ ਆਮ ਵਿਅਕਤੀ ਉਸ ਉਮਰ ‘ਚ ਪਹੁੰਚਣ ‘ਤੇ ਹੋਰ ਬੱਚੇ ਪੈਦਾ ਕਰਨ ‘ਚ ਸ਼ਰਮ ਮਹਿਸੂਸ ਕਰਨ ਪਰ ਇਸ ਦੇ ਬਾਵਜ਼ੂਦ ਉਹਨਾਂ ਨੇ ਸੈਰੋਗੇਸੀ ਰਾਹੀਂ ਹੋਰ ਬੱਚੇ ਪ੍ਰਾਪਤ ਕੀਤੇ ਹਾਲ ਇੱਥੋਂ ਤੱਕ ਹੈ ਕਿ ਇੱਕ ਅਣਵਿਆਹਿਆ ਐਕਟਰ ਤੁਸ਼ਾਰ ਕਪੂਰ ਨੇ ਤਾਂ ਕੁਆਰੇ ਹੁੰਦਿਆਂ ਹੋਏ ਵੀ ਸੈਰੋਗੇਸੀ ਰਾਹੀਂ ਬੱਚਾ ਪ੍ਰਾਪਤ ਕਰ ਲਿਆ ਹੁਣ ਤਾਂ ਜਿਵੇਂ ਇਹ ਰਿਵਾਜ ਹੀ ਬਣਦਾ ਜਾ ਰਿਹਾ ਹੈ ਕਿ ਜਿਸ ਦੀ ਇੱਛਾ ਹੁੰਦੀ ਹੈ ਸੈਰੋਗੇਸੀ ਨਾਲ ਆਪਣੇ ਪਰਿਵਾਰ ਨੂੰ ਵਧਾ ਲੈਂਦਾ ਹੈ ਸਰਕਾਰ ਨੇ ਹੁਣ ਇਸ ‘ਤੇ ਰੋਕ ਲਾਉਣ ਲਈ ਜੋ ਕਦਮ ਚੁੱਕਿਆ ਹਨ ਉਹ ਹਰ ਨਜ਼ਰੀਏ ਤੋਂ ਸਹੀ ਮੰਨਿਆ ਜਾਵੇਗਾ

ਪ੍ਰਸਿੱਧ ਖਬਰਾਂ

To Top