ਸਿੱਖਿਆ

ਬਣੋ ਕੰਪਨੀ ਦੇ ਬ੍ਰਾਂਡ ਅੰਬੈਸਡਰ

ਦੌਰ ਮੰਦੀ ਦਾ ਹੋਵੇ ਜਾਂ ਨਾ, ਪਰ ਕੰਪਨੀਆਂ ‘ਚ ਮੁਨਾਫ਼ਾ ਵਧਾਉਣ ਲਈ ਕਾਸਟ ਕਟਿੰਗ ਦਾ ਪ੍ਰਚਲਣ ਤੇਜ਼ੀ ਨਾਲ ਵਧਿਆ ਹੈ ਹਾਲਾਂਕਿ ਕਾਸਟ ਕਟਿੰਗ ਦਾ ਕੰਮ ਬਹੁਤ ਹੀ ਪੇਚੀਦਾ ਹੁੰਦਾ ਹੈ ਇਸ ਲਈ ਪ੍ਰੋਫੈਸ਼ਨਲਸ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਨੂੰ ਕਾਸਟ ਐਂਡ ਮੈਨੇਜਮੈਂਟ ਅਕਾਊਟੈਂਟਸ (ਸੀਐੱਮਏ) ਕਿਹਾ ਜਾਂਦਾ ਹੈ ਇਸ ਲਈ ਕੋਰਸ ਇੰਸਟੀਚਿਊਟ ਆਫ ਕਾਸਟ ਅਕਾਊਟੈਂਟਸ ਆਫ ਇੰਡੀਆ (ਆਈਸੀਏਆਈ) ਤਹਿਤ ਸੰਚਾਲਿਤ ਹੁੰਦਾ ਹੈ  ਬਤੌਰ ਸੀਐੱਮਏ ਕੋਈ ਵੀ ਪ੍ਰੋਫੈਸ਼ਨਲਸ ਕਿਸੇ ਪ੍ਰੋਡਕਟ ਤੇ ਸਰਵਿਸ ਦੀ ਲਾਗਤ ‘ਚ ਕਟੌਤੀ ਦੇ ਨਾਲ-ਨਾਲ ਪਲਾਨਿੰਗ ਤੇ ਮਾਨੀਟਰਿੰਗ ਜਿਹੇ ਕੰਮਾਂ ਨੂੰ ਅੰਜ਼ਾਮ ਦਿੰਦਾ ਹੈ ਕਿਸੇ ਵਿਸ਼ੇਸ਼ ਪ੍ਰੋਜੈਕਟ ‘ਚ ਉਹ ਪ੍ਰੋਫੈਸ਼ਨਲ ਮੈਨੇਜਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਬਜਟ ਦਾ ਤਾਣਾ-ਬਾਣਾ ਵੀ ਬੁਣ ਸਕਦੇ ਹਨ
ਭਾਰਤ ਸਰਕਾਰ ਦੀ ਸੰਸਦ ਦੇ ਐਕਟ ਤਹਿਤ ਸਥਾਪਿਤ ਆਈਸੀਡਬਲਿਊ ਦਾ ਨਾਂਅ ਭਾਰਤ ਸਰਕਾਰ ਦੇ ਗੈਜੇਟ ਦੇ ਤਹਿਤ ਇੰਸਟੀਚਿਊਟ ਆਫ ਕਾਸਟ ਅਕਾਊਟੈਂਟਸ ਆਫ ਇੰਡੀਆ (ਆਈਸੀਏਆਈ) ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਾਰੇ ਮੈਂਬਰ ਆਈਸੀਡਬਲਿਊ ਤੋਂ ਹੁਣ ਕਾਸਟ ਐਂਡ ਮੈਨੇਜਮੈਂਟ ਅਕਾਊਟੈਂਟ ਯਾਨੀ ਸੀਐੱਮਏ ਬਣ ਚੁੱਕੇ ਹਨ ਇਸ ਦੇ ਪ੍ਰਮੁੱਖ ਕੋਰਸਾਂ ‘ਚ ਦਾਖਲੇ ਲਈ ਘੱਟੋ-ਘੱਟ ਯੋਗਤਾ 12 ਵੀਂ ਨਿਰਧਾਰਤ ਕੀਤੀ ਗਈ ਹੈ ਇਸ ‘ਚ ਤਿੰਨ ਤਰ੍ਹਾਂ ਦੇ ਕੋਰਸ ਹਨ:
ਫਾਊਂਡੇਸਨ ਕੋਰਸ: ਬਾਰਵੀਂ ਪਾਸ ਕਰ ਚੁੱਕੇ ਜਾਂ ਪ੍ਰੀਖਿਆ ਦੇ ਰਹੇ ਵਿਦਿਆਰਥੀ ਇਸ ਕੋਰਸ ਲਈ ਬਿਨੈ ਕਰ ਸਕਦੇ ਹਨ ਇਸ ਲਈ ਉਮਰ ਘੱਟੋ-ਘੱਟ 17 ਸਾਲ ਹੋਣੀ ਚਾਹੀਦੀ ਹੈ ਇਸ ‘ਚ ਅਕਾਊਂਟਿੰਗ, ਮੈਨੇਜਮੈਂਟ ਫੰਡਾਮੈਂਟਲ, ਬਿਜਨੈਸ ਫੰਡਾਮੈਂਟਲ, ਸਟੈਟਟਿਕਸ ਫੰਡਾਮੈਂਟਲ ਤੇ ਬਿਜਨੈਸ ਮੈਥੇਮੈਟਿਕਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਨਵੇਂ ਨਿਯਮਾਂ ਮੁਤਾਬਕ 10 ਵੀਂ ਪਾਸ ਵਿਦਿਆਰਥੀਆਂ ਨੂੰ ਵੀ ਫਾਊਂਡੇਸ਼ਨ ਕੋਰਸ ਲਈ ਯੋਗ ਮੰਨ ਲਿਆ ਗਿਆ ਹੈ
ਇੰਟਰਮੀਡੀਏਟ ਕੋਰਸ: 12 ਵੀਂ ਤੇ ਆਈਸੀਏਆਈ ਤੋਂ ਫਾਊਂਡੇਸ਼ਨ ਕੋਰਸ ਪਾਸ ਕਰ ਚੁੱਕੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ, ਉਹ ਇੰਟਰਮੀਡੀਏਟ ਕੋਰਸ ‘ਚ ਦਾਖ਼ਲਾ ਲੈ ਸਕਦੇ ਹਨ ਗਰੇਜੂਏਸ਼ਨ ਕਰ ਚੁੱਕੇ ਵਿਦਿਆਰਥੀ ਸਿੱਧੇ ਇਸ ‘ਚ ਦਾਖਲਾ ਲੈ ਸਕਦੇ ਹਨ ਇਸ ‘ਚ ਫਾਈਨੈਂਸ਼ੀਅਲ ਅਕਾਊਟਿੰਗ, ਐਪਲਾਈਡ ਡਾਇਰੈਕਟ ਟੈਕਸੇਸਨ, ਕਾਸਟ ਐਂਡ ਮੈਨੇਜਮੈਂਟ ਅਕਾਊਂਟਿੰਗ ਆਦਿ ਆਉਂਦਾ ਹੈ
ਫਾਈਨਲ ਕੋਰਸ: ਇੰਟਰਮੀਡੀਏਟ ਤੋਂ ਬਾਅਦ ਫਾਈਨਲ ਕੋਰਸ ‘ਚ ਦਾਖਲਾ ਮਿਲਦਾ ਹੈ ਇਸ ‘ਚ ਬਿਜਨੈਸ ਵੈਲਿਯੂਏਸ਼ਨ ਮੈਨੇਜਮੈਂਟ, ਡਾਇਰੈਕਟ ਐਂਡ ਇਨਡਾਇਰੈਕਟ ਟੈਕਸ ਮੈਨੇਜਮੈਂਟ ਆਦਿ ਦੀ ਪੜ੍ਹਾਈ ਹੁੰਦੀ ਹੈ
ਇਨ੍ਹਾਂ ਕੋਰਸਾਂ ਲਈ ਸਾਲ ‘ਚ ਦੋ ਵਾਰ ਦਾਖਲਾ ਪ੍ਰੀਖਿਆ ਕਰਵਾਈ ਜਾਂਦੀ ਹੈ ਤਿੰਨਾਂ ਕੋਰਸਾਂ ਦੌਰਾਨ ਤਿੰਨ ਸਾਲ ਦੀ ਟਰੇਨਿੰਗ ਜ਼ਰੂਰੀ ਹੈ  ਇਸ ਕੋਰਸ ਤੋਂ ਬਾਅਦ ਛੇ ਮਹੀਨਿਆਂ ਦੀ ਇੰਟਰਨਸ਼ਿਪ ਤੋਂ ਬਾਅਦ ਹੀ ਫਾਈਨਲ ‘ਚ ਦਾਖ਼ਲਾ ਮਿਲਦਾ ਹੈ ਇਸ ਕੋਰਸ ਨੂੰ ਕਰਨ ਤੋਂ ਬਾਅਦ ਕੈਰੀਅਰ ਗਰੋਥ ਦੀਆਂ ਵਿਆਪਕ ਸੰਭਾਵਨਾਵਾਂ ਮੌਜੂਦ ਹਨ ਇਯ ‘ਚ ਆਕਰਸ਼ਕ ਸੈਲਰੀ ਪੈਕੇਜ ਮਿਲਦਾ ਹੈ ਏਨਾ ਹੀ ਨਹੀਂ, ਨਿੱਜੀ ਪ੍ਰੈਕਟਿਸ ਦੀਆਂ ਸੰਭਾਵਨਾਵਾਂ ਵੀ ਬਹੁਤ ਹੁੰਦੀਆਂ ਹਨ ਹਾਲਾਂਕਿ ਤੱਥ ਇਹ ਵੀ ਹੈ ਕਿ ਇਹ ਖੇਤਰ ਆਰਥਿਕ ਮਿਹਨਤ ਦੀ ਮੰਗ ਕਰਦਾ ਹੈ ਨਾਲ ਹੀ ਇੱਥੇ ਜ਼ਿੰਮੇਵਾਰੀ ਤੇ ਚੁਣੌਤੀਪੂਰਨ ਕੰਮ ਵੀ ਕਰਨੇ ਪੈਂਦੇ ਹਨ
ਇਸ ਕੋਰਸ ਨੂੰ ਕਰਨ ਵਾਲੇ ਵਿਦਿਆਰਥੀ ਚੇਅਰਮੈਨ, ਮੈਨੇਜਿੰਗ ਡਾਇਰੈਕਟਰ, ਸੀਈਓ, ਸੀਐੱਫਓ, ਫਾਈਨੈਂਸ ਡਾਇਰੈਕਟਰ, ਫਾਈਨੈਂਸੀਅਲ ਕੰਟਰੋਲਰ, ਚੀਫ ਅਕਾਊਂਟੈਂਟ, ਚੀਫ ਇੰਟਰਨਲ ਆਡੀਟਰ, ਚੀਫ ਕਾਸਟ ਕੰਟਰੋਲਰ ਜਿਹੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਭਾਰਤ ਸਰਕਾਰ ਦੀ ਇੰਡੀਅਨ ਕਾਸਟ ਅਕਾਊਂਟਿੰਗ ਸਰਵਿਸ (ਆਈਸੀਏਐੱਸ) ਜੁਆਇਨ ਕਰਕੇ ਕਲਾਸ ਵਨ ਅਫ਼ਸਰ ਵੀ ਬਣ ਸਕਦੇ ਹੋ ਸਿਖਲਾਈ ਲੈਣ ਤੋਂ ਬਾਅਦ ਦੇਸ਼ ਤੇ ਵਿਦੇਸ਼ ਦੀਆਂ ਸਰਕਾਰੀ ਤੇ ਗੈਰ-ਸਰਕਾਰੀ ਕੰਪਨੀਆਂ ‘ਚ ਕਾਸਟ ਅਕਾਊਟਿੰਗ, ਫਾਈਨੈਂਸੀਅਲ ਮੈਨੇਜਮੈਂਟ, ਫਾਈਨੈਂਸੀਅਲ /ਬਿਜਨੈਸ ਐਨਾਲਿਸਟ, ਆਡੀਟਿੰਗ/ਇੰਟਰਨਲ ਆਡੀਟਿੰਗ, ਸਪੈਸ਼ਲ ਆਡਿਟਸ, ਡਾਇਰੈਕਟ ਤੇ ਇਨਡਾਇਰੈਕਟ ਟੈਕਸਜ਼, ਸਿਸਟਮ ਐਨਾਲਿਸਿਸ ਐਂਡ ਸਿਸਟਮ ਮੈਨੇਜਮੈਂਟ ‘ਚ ਕੰਮ ਕਰ ਸਕਦੇ ਹਨ
ਇਸ ਕੋਰਸ ਨੂੰ ਕਰਨ ਤੋਂ ਬਾਅਦ ਮਨੂੰਫੈਕਚਰਿੰਗ ਕੰਪਨੀ ਜਾਂ ਸਰਵਿਸ ਸੈਕਟਰ ‘ਚ ਕੰਮ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਵਿਦਿਆਰਥੀ ਆਜ਼ਾਦਾਨਾ ਤੌਰ ‘ਤੇ ਪ੍ਰੈਕਟਿਸ ਵੀ ਕਰ ਸਕਦੇ ਹਨ ਇਸ ਦੇ ਤਹਿਤ ਸੰਸਥਾ ਦੇ ਮੈਂਬਰ ਭਾਰਤ ਸਰਕਾਰ  ਦੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਅਧਿਸੂਚਨਾ ਤਹਿਤ ਕੰਪਨੀ ਦਾ ਕਾਸਟ ਅਕਾਊਟਿੰਗ ਰਿਕਾਰਡ ਬਣਾਉਂਦੇ ਹਨ ਤੇ ਕੰਪਲਾਈਨਜ਼ ਰਿਪੋਰਟ ਭਾਰਤ ਸਰਕਾਰ ਨੂੰ ਭੇਜਦੇ ਹਨ ਨਾਲ ਹੀ ਕੰਪਨੀ ਦਾ ਕਾਸਟ ਆਡਿਟ ਵੀ ਕਰਦੇ ਹਨ ਆਮ ਤੌਰ ‘ਤੇ ਸੀਐੱਮਏ ਨੂੰ ਡੋਮੈਸਟਿਕ ਕੰਪਨੀਆਂ ‘ਚ ਜੂਨੀਅਰ ਪੱਧਰ ‘ਤੇ 15,000 ਤੋਂ 20,000 ਰੁਪਏ ਪ੍ਰਤੀ ਮਹੀਨਾ ਤੇ ਸੀਨੀਅਰ ਪੱਧਰ ‘ਤੇ 30,000 ਤੋਂ 35,000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ

ਪ੍ਰਸਿੱਧ ਖਬਰਾਂ

To Top