ਪੰਜਾਬ

ਲੋਕ ਵਿਰੋਧ ਕਾਰਨ ਨਾ ਪੁੱਜ ਸਕੇ ਰੈਲੀ ‘ਚ ਭਗਵੰਤ ਮਾਨ

ਐੱਸ. ਸੀ. ਵਿੰਗ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
ਸੰਗਤ ਮੰਡੀ, ਮਨਜੀਤ ਨਰੂਆਣਾ
ਨੀਲੇ ਕਾਰਡ ਧਾਰਕਾਂ ਨੂੰ ਭਿਖਾਰੀ ਕਹਿਣ ਤੋਂ ਬਾਅਦ ਲੋਕਾਂ ਦਾ ਰੋਹ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਖਿਲਾਫ਼ ਵਧਦਾ ਹੀ ਜਾ ਰਿਹਾ ਹੈ ਲੋਕਾਂ ਦੇ ਵਿਰੋਧ ਕਾਰਨ ਭਗਵੰਤ ਮਾਨ ਅੱਜ  ਸੰਗਤ ਮੰਡੀ ਵਿੱਚ ਰੱਖੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਨਾ ਪੁੱਜ ਸਕੇ
ਦਲਿੱਤ ਭਾਈਚਾਰ ਦੇ ਸੈਂਕੜੇ ਮਰਦ ਅਤੇ ਔਰਤਾਂ ਨੇ  ਇਸ ਰੈਲੀ ‘ਚ ਆਉਣ ‘ਤੇ ਭਗਵੰਤ ਮਾਨ ਕਾਲੀਆਂ ਝੰਡੀਆਂ ਵਿਖਾਉਣ ਦਾ ਐਲਾਨ ਕੀਤਾ ਸੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚਾਰ ਸਰਕਲਾਂ ਸਰਕਲ ਸਦਰ ਦੇ ਪ੍ਰਧਾਨ ਗੁਰਦੀਪ ਸਿੰਘ, ਸਰਕਲ ਨੰਦਗੜ੍ਹ ਦੇ ਪ੍ਰਧਾਨ ਤਰਸੇਮ ਸਿੰਘ ਲੂਲਬਾਈ, ਸਰਕਲ ਸੰਗਤ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਸਰਕਲ ਕੋਟਫੱਤਾ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ‘ਚ ਸੈਂਕੜੇ ਨੀਲੇ ਕਾਰਡ ਧਾਰਕ ਔਰਤਾਂ ਅਤੇ ਮਰਦ ਸੰਗਤ ਕੈਂਚੀਆਂ ਉਪਰ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ ਪ੍ਰੰਤੂ ਦੇਰ ਸ਼ਾਮ ਤੱਕ ਭਗਵੰਤ ਮਾਨ ਦੇ ਰੈਲੀ ‘ਚ ਨਾ ਪਹੁੰਚਣ ਕਾਰਨ ਜਿਥੇ ਆਪ ਵਰਕਰਾਂ ‘ਚ ਭਾਰੀ ਨਿਰਾਸ਼ਾ ਪਾਈ ਗਈ ਉਥੇ ਵੱਡਾ ਇਕੱਠ ਕਰਨ ਦੇ ਬਾਵਜੂਦ ਵੀ ਰੈਲੀ ਫੇਲ੍ਹ ਹੋ ਗਈ। ਸਾਰਾ ਦਿਨ ਤਣਾਓ ਭਰਿਆ ਮਹੌਲ ਬਣਿਆ ਰਿਹਾ। ਉਸ ਸਮੇਂ ਪੁਲਿਸ ਦੇ ਹੱਥਾਂ ਪੈਰਾ ਦੀ ਪੈ ਜਾਂਦੀ ਜਦ ਆਪ ਵਰਕਰ ਰੈਲੀ ਲਈ ਆਪਣੇ ਵਾਹਨਾਂ ‘ਤੇ ਪਹੁੰਚਦੇ ਅਤੇ ਐੱਸ. ਸੀ. ਵਿੰਗ ਦੇ ਲੋਕਾਂ ਵੱਲੋਂ ਭਗਵੰਤ ਮਾਨ ਅਤੇ ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ।  ਉਨ੍ਹਾਂ ਭਗਵੰਤ ਮਾਨ ਦਾ ਉਨ੍ਹਾਂ ਸਮਾਂ ਇੰਤਜ਼ਾਰ ਕੀਤਾ ਜਿਨ੍ਹਾਂ ਸਮਾਂ ਰੈਲੀ ਸਮਾਪਤ ਨਾ ਹੋ ਗਈ।
ਐੱਸ.ਸੀ. ਵਿੰਗ ਬਠਿੰਡਾ ਦਿਹਾਤੀ ਦੇ ਕੋਆਰਡੀਨੇਟਰ ਅੰਗਰੇਜ਼ ਸਿੰਘ ਦਿਓਣ ਨੇ ਕਿਹਾ ਕਿ ਭਗਵੰਤ ਮਾਨ ਇਕ ਸ਼ਰਾਬੀ ਕਿਸਮ ਦਾ ਬੰਦਾ ਹੈ ਜਿਸ ਨੂੰ ਬੋਲਣ ਦੀ ਅਕਲ ਨਹੀਂ ਉਨ੍ਹਾਂ ਕਿਹਾ ਕਿ ਜੋ ਉਸ ਨੇ ਪਿਛਲੇ ਦਿਨੀ ਨੀਲੇ ਕਾਰਡ ਧਾਰਕਾਂ ਨੂੰ ਭਿਖਾਰੀ ਕਿਹਾ ਹੈ ਇਹ ਇਨ੍ਹਾਂ ਲੋਕਾਂ ਨੂੰ ਉਸ ਵੱਲੋਂ ਕੱਢੀ ਗਈ ਗਾਲ੍ਹ ਹੈ। ਉਨ੍ਹਾਂ ਚੇਤਾਵਨੀ ਭਰੇ ਲਜਿਹੇ ‘ਚ ਕਿਹਾ ਕਿ ਜੇਕਰ ਭਗਵੰਤ ਮਾਨ ਵੱਲੋਂ ਮੁਆਫ਼ੀ ਨਾ ਮੰਗੀ ਗਈ ਤਾਂ ਨੀਲੇ ਕਾਰਡ ਧਾਰਕਾਂ ਵੱਲੋਂ ਪੂਰੇ ਪੰਜਾਬ ‘ਚ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਜਗਸੀਰ ਸਿੰਘ ਰਾਏ ਕੇ ਕਲਾਂ, ਯੂਥ ਦੇ ਵਾਇਸ ਪ੍ਰਧਾਨ ਬੁੱਧਾ ਸਿੰਘ ਝੁੰਬਾ, ਸਤਨਾਮ ਸਿੰਘ ਪ੍ਰਚਾਰ ਸਕੱਤਰ, ਰਣਜੋਧ ਸਿੰਘ ਕੋਟਗੁਰੂ ਅਤੇ ਬਿੰਦਰ ਸਿੰਘ ਗਹਿਰੀ ਬੁੱਟਰ ਮੌਜੂਦ ਸਨ।
ਉੱਧਰ ਆਪ ਵਰਕਰਾਂ ਵੱਲੋਂ ਇਸ ਰੈਲੀ ‘ਚ ਭਗਵੰਤ ਮਾਨ ਦੇ ਸੰਬੋਧਨ ਕਰਨ ‘ਤੇ ਹਲਕੇ ਦੇ ਪਿੰਡਾਂ ‘ਚ ਜੰਮ ਕੇ ਪ੍ਰਚਾਰ ਕੀਤਾ ਸੀ। ਪਿੰਡਾਂ ‘ਚ ਭਗਵੰਤ ਮਾਨ ਦੇ ਆਉਣ ਦੀਆਂ ਬਕਾਇਦਾ ਫਲੈਕਸੀਆਂ ਵੀ ਲਗਾਈਆਂ ਗਈਆਂ।
ਜਿਆਦਾਤਰ ਲੋਕ ਭਗਵੰਤ ਮਾਨ ਨੂੰ ਦੇਖਣ ਹੀ ਆਏ ਸਨ ਪ੍ਰੰਤੂ ਉਨ੍ਹਾਂ ਦੇ ਰੈਲੀ ‘ਚ ਨਾ ਆਉਣ ਕਾਰਨ ਉਨ੍ਹਾਂ ਮਾਯੂਸ ਆਪਣੇ ਘਰਾਂ ਨੂੰ ਵਾਪਸ ਪਰਤਣਾ ਪਿਆ। ਇਸ ਲਈ ਰੈਲੀ ‘ਚ ਸਟਾਰ ਪ੍ਰਚਾਰਕ ਦੇ ਨਾ ਆਉਣ ਕਾਰਨ ਇਹ ਰੈਲੀ ਫੇਲ੍ਹ ਹੋ ਗਈ। ਆਪ ਦੇ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਦੇ ਰੈਲੀ ‘ਚ ਨਾ ਆਉਣ ਦਾ ਮੈਨੂੰ ਕੋਈ ਕਾਰਨ ਨਹੀਂ ਪਤਾ, ਦਰਅਸਲ ਉਥੇ ਮੇਰੀ ਕੋਈ ਡਿਊਟੀ ਨਹੀਂ ਸੀ ਅਤੇ ਨਾ ਹੀ ਭਗਵੰਤ ਮਾਨ ਨਾਲ ਮੇਰੀ ਕੋਈ ਗੱਲ ਹੋਈ ਹੈ।

ਜਦੋਂ ਰੁਪਿੰਦਰ ਰੂਬੀ ਦੇ ਦਫ਼ਤਰ ਦਾ ਉਦਘਾਟਨ ਕੋਈ ਹੋਰ ਹੀ ਕਰ ਗਿਆ
ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਐਲਾਨੀ ਉਮੀਦਵਾਰ ਰੁਪਿੰਦਰ ਰੂਬੀ ਦੇ ਦਫ਼ਤਰ ਦਾ ਅੱਜ ਸਥਾਨਕ ਮੰਡੀ ਵਿਖੇ  ਉਦਘਾਟਨ ਵੀ ਸੀ। ਇਹ ਉਦਘਾਟਨ ਰੈਲੀ ਤੋਂ ਪਹਿਲਾ ਭਗਵੰਤ ਮਾਨ ਨੇ ਕਰਨਾ ਸੀ। ਪ੍ਰੰਤੂ ਜਦ ਆਪ ਆਗੂਆਂ ਨੂੰ ਇਹ ਪਤਾ ਲੱਗਿਆ ਕਿ ਨੀਲੇ ਕਾਰਡ ਧਾਰਕਾਂ ਦੇ ਵਿਰੋਧ ਕਾਰਨ ਭਗਵੰਤ ਮਾਨ ਰੈਲੀ ‘ਚ ਨਹੀਂ ਆ ਰਹੇ  ਤਾਂ ਇਸ ਦਫ਼ਤਰ ਦਾ ਉਦਘਾਟਨ ਰੋਮੀ ਭਾਟੀ ਅਤੇ ਬਲਜਿੰਦਰ ਕੌਰ ਨੂੰ ਕਰਨਾ ਪਿਆ।

ਪ੍ਰਸਿੱਧ ਖਬਰਾਂ

To Top