Breaking News

ਭਗਵੰਤ ਮਾਨ ਦਾ ਨਵਾਂ ਮੁਆਫ਼ੀਨਾਮਾ, ਕਿਹਾ ਨਹੀਂ ਕੀਤੀ ਗ਼ਲਤੀ

ਕਿਹਾ, ਪੀਐੱਮ ਨੂੰ ਵੀ ਕਮੇਟੀ ਦੇ ਸਾਹਮਣੇ ਪੇਸ਼ ਕਰੋ
ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ  ਨੇ ਅੱਜ ਸੰਸਦੀ ਕਮੇਟੀ ਨੂੰ ਆਪਣਾ ਜਵਾਬ ਭੇਜਿਆ । ਮਾਨ ਨੇ ਆਪਣੀ ਚਿੱਠੀ ‘ਚ ਬਿਨਾਂ ਸ਼ਰਤ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਗ਼ਲਤੀ ਨਹੀਂ ਕੀਤੀ ਤੇ ਇਸ ਮਾਮਲੇ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਪੇਸ਼ੀ ਦੌਰਾਨ ਆਪਣਾ ਵਕੀਲ ਲਿਆਉਣ ਦੀ ਮੰਗ ਕੀਤੀ ਸੀ ਜਿਸ ਨੂੰ ਕਮੇਟੀ ਨੇ ਰੱਦ ਕਰ ਦਿੱਤਾ।
ਮਾਨ ਨੇ 5 ਸਫ਼ਿਆਂ ਦੀ ਇੱਕ ਚਿੱਠੀ ਕਮੇਟੀ ਨੂੰ ਲਿਖੀ। ਚਿੱਠੀ ‘ਚ ਇਹ ਲਿਖਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਗ਼ਲਤੀ ਨਹੀਂ ਕੀਤੀ, ਮਾਨ ਨੇ ਸਾਰ ੇਦੋਸ਼ਾਂ ਤੋਂ ਨਾਂਹ ਕੀਤਾ। ਉਨ੍ਹਾਂ ਨੇ ਕੁਝ ਪੁਰਾਣੇ ਉਦਾਹਰਨ ਵੀ ਦਿੱਤੇ। ਆਪਣੇ ਨਵੇਂ ਮੁਆਫ਼ੀਨਾਮੇ ‘ਚ ਮਾਨ ਨੇ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਵਾਲ ਚੁੱਕੇ ਅਤੇ ਮੰਗ ਕੀਤੀ ਕਿ ਪਠਾਨਕੋਟ ਮਾਮਲੇ ‘ਚ ਉਨ੍ਹਾਂ ਨੂੰ ਵੀ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਸੂਤਰਾਂ ਮੁਤਾਬਕ, ਮਾਨ ਦੀ ਇਹ ਮੰਗ ਸਵੀਕਾਰ ਨਹੀਂ ਕੀਤਾ ਜਾ ਸਕਦੀ ਹੈ, ਕਿਉਂਕਿ ਕਮੇਟੀ ਦਾ ਗਠਨ ਇੱਕ ਖਾਸ ਵਿਸ਼ੇ ਲਈ ਹੋਇਆ ਹੈ ਤੇ ਪਠਾਨਕੋਟ ਬੇਸ ਸਪੀਕਰ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ ਹੈ।

ਪ੍ਰਸਿੱਧ ਖਬਰਾਂ

To Top