ਪੰਜਾਬ

ਸੀਬੀਆਈ ਕੋਰਟ ‘ਚ ਪੇਸ਼ ਨਾ ਹੋਇਆ ਜਗਦੀਸ਼ ਭੋਲਾ

  • ਅਦਾਲਤ ਵੱਲੋਂ ਪ੍ਰੋਡੰਕਸ਼ਨ ਵਾਰੰਟ ਜਾਰੀ
  • ਅਗਲੀ ਪੇਸ਼ੀ 29 ਸਤੰਬਰ ਤੇ ਪਈ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)
ਨਸ਼ਾ ਤਸਕਰੀ ਮਾਮਲੇ ਵਿੱਚ ਘਿਰੇ ਕੌਮਤਾਰੀ ਪਹਿਲਵਾਨ ਜਗਦੀਸ਼ ਭੋਲਾ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ ਅਦਾਲਤ ਵਿੱਚ ਪੇਸ ਨਾ ਹੋਏ। ਮਾਨਯੋਗ ਅਦਾਲਤ ਵੱਲੋਂ ਭੋਲਾ ਨੂੰ ਅਗਲੀ ਪੇਸੀ ਦੌਰਾਨ ਪੇਸ਼ ਹੋਣ ਲਈ ਪ੍ਰੋਡੰਕਸਨ ਵਾਰੰਟ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜਗਦੀਸ ਭੋਲਾ ਦੀ ਅੱਜ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਥੇ ਸੀਬੀਆਈ ਦੇ ਵਿਸ਼ੇਸ ਜੱਜ ਐਸ.ਐਸ. ਮਾਨ ਦੀ ਅਦਾਲਤ ਵਿੱਚ ਪੇਸੀ ਸੀ। ਜਿਸ ‘ਚ ਜਗਦੀਸ਼ ਭੋਲਾ ਪੇਸ਼ ਨਾ ਹੋਇਆ। ਅਦਾਲਤ ਵੱਲੋਂ ਜੇਲ੍ਹ ਅਧਿਕਾਰੀਆਂ ਰਾਂਹੀ ਜਗਦੀਸ ਭੋਲੇ ਨੂੰ ਪ੍ਰੋਡੰਕਸ਼ਨ ਵਾਰੰਟ ਜਾਰੀ ਕਰਦਿਆ 29 ਸਤੰਬਰ ਨੂੰ ਅਗਲੀ ਪੇਸੀ ਦੌਰਾਨ ਉਸ ਨੂੰ ਹਰ ਹਾਲਤ ਵਿੱਚ ਪੇਸ ਕਰਨ ਲਈ ਆਦੇਸ ਦਿੱਤੇ ਗਏ ਹਨ।  ਦੱਸਣਯੋਗ ਹੈ ਕਿ ਜਗਦੀਸ ਭੋਲੇ ਖਿਲਾਫ਼ ਥਾਣਾ ਅਰਬਨ ਅਸਟੇਟ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਇੱਕ ਪਿਸਤੌਲ ਸਬੰਧੀ ਸਾਲ 2013 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ।

ਪ੍ਰਸਿੱਧ ਖਬਰਾਂ

To Top