ਦੇਸ਼

ਛੇੜਖਾਨੀ ਮਾਮਲੇ ‘ਚ ਵਿਧਾਨ ਪਾਰਸ਼ਦ ਗ੍ਰਿਫ਼ਤਾਰ

ਹਾਜੀਪੁਰ। ਬਿਹਾਰ ‘ਚ ਸੀਵਾਨ ਜ਼ਿਲ੍ਹੇ ਦੇ ਭਾਜਪਾ ਦੇ ਵਿਧਾਨ ਪਾਰਸ਼ਦ ਅਦਿੱਤਿਆ ਕੁਮਾਰ ਉਰਫ਼ ਟੁਨਾ ਪਾਂਡੇ ਨੂੰ ਇੱਕ ਨਾਬਾਲਗ ਨਾਲ ਕਥਿਤ ਛੇੜਛਾੜ ਦੇ ਦੋਸ਼ ‘ਚ ਰੇਲਵੇ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ।
ਰੇਲ ਪੁਲਿਸ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਥਾਈਲੈਂਡ ਦੇ ਇੱਕ ਕਾਰੋਬਾਰੀ ਨੇ ਵਿਧਾਨ ਪਾਰਸ਼ਦ ਟੁੱਨਾ ਪਾਂਡੇ ‘ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਆਪਣੀ ਬੇਟੀ ਅਤੇ ਪਤਨੀ ਨਾਲ ਅਪ ਪੂਰਵਾਂਚਲ ਐਕਸਪ੍ਰੈੱਸ ਤੋਂ ਕੋਲਕਾਤਾ ਤੋਂ ਗੋਰਖ਼ਪੁਰ ਜਾ ਰਹੇ ਸਨ ਤਾਂ ਟੁੱਨਾ ਪਾਂਡੇ ਨੇ ਉਨ੍ਹਾਂ ਦੀ ਬੱਚੀ ਨਾਲ ਛੇੜਛਾੜ ਕੀਤੀ।
ਸੂਤਰਾਂ ਨੇ ਦੱਸਿਆ ਕਿ ਇਸ ਸਿਲਸਿਲੇ ‘ਚ ਹਾਜੀਪੁਰ ਜੀਆਰਪੀ ਥਾਣਾ ‘ਚ 354 ਏ ਅਤੇ ਪਾਸਕੋ ਦੀ ਧਾਰਾ 11/12 ਤਹਿਤ ਵਿਧਾਨ ਪਾਰਸ਼ਦ ਦੇ ਵਿਰੁੱਧ ਐੱਫਆਈਆਰ ਦਰਜ ਕਰਵਾਈ ਗਈ ਹੈ।

ਪ੍ਰਸਿੱਧ ਖਬਰਾਂ

To Top