ਦੇਸ਼

ਬਸਪਾ ਦੀ ਤਾਕਤ ਤੋਂ ਡਰ ਗਈ ਹੈ ਭਾਜਪਾ

ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਵਧਦੀ ਤਾਕਤ ਤੋਂ ਭਾਰਤੀ ਜਨਤਾ ਪਾਰਟੀ ਬੌਖਲਾ ਗਈ ਹੈ ਅਤੇ ਇਸੋ ਲਈ ਉਸ ਦੇ ਨੇਤਾ ਬੇਹੂਦਾ ਬਿਆਨ ਦੇ ਰਹੇ ਹਨ।
ਕੁਮਾਰੀ ਮਾਇਆਵਤੀ ਨੇ ਸੰਸਦ ਭਵਨ ਕੈਂਪਸ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਭਾਜਪਾ ਨੇਤਾਵਾਂ ਦੇ ਭੱਦੇ ਬਿਆਨ ਇਸ ਦਾ ਸਬੂਤ ਹਨ ਕਿ ਬਸਪਾ ਨੂੰ ਮਿਲ ਰਹੇ ਜਨ ਸਮਰਥਨ ਤੋਂ ਭਾਜਪਾ ਦੁਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਸਪਾ ਦੀ ਵਧਦੀ ਹੋਈ ਤਾਕਤ ਦੀ ਬੌਖਲਾਹਟ ਹੈ, ਇਹ ਹੋਰ ਕੁਝ ਨਹੀਂ।

ਪ੍ਰਸਿੱਧ ਖਬਰਾਂ

To Top