Breaking News

ਮਾਇਆਵਤੀ ਬਾਰੇ ਬਿਆਨ : ਭਾਜਪਾ ਨੇ ਉਪ ਪ੍ਰਧਾਨ ਦਇਆਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾਇਆ

ਲਖਨਊ। ਮਾਇਆਵਤੀ ਖਿਲਾਫ਼ ਵਿਵਾਦ ਭਰੀ ਟਿੱਪਣੀ ਕਰਨ ਵਾਲੇ ਉੱਤਰ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਦਇਆ ਸ਼ੰਕਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਦਇਆ ਸ਼ੰਕਰ ਸਿੰਘ ਨੇ ਬੀਐੱਸਪੀ ਸੁਪਰੀਮੋ ਮਾਇਆਵਤੀ ਖਿਲਾਫ਼ ਆਪਣੀ ਵਿਵਾਦ ਭਰੀ ਟਿੱਪਣੀ ‘ਤੇ ਮੁਆਫ਼ੀ ਮੰਗ ਲਈ ਸੀ। ਦਇਆ ਸ਼ੰਕਰ ਸਿੰਘ ਨੇ ਬਦਜੁਬਾਨੀ ਕਰਦਿਆਂ ਮਾਇਆਵਤੀ ਦੀ ਤੁਲਨਾ ਵੇਸਵਾ ਨਾਲ ਕਰ ਦਿੱਤੀ ਸੀ। ਸੂਤਰਾਂ ਦੇ ਮੁਤਾਬਕ ਇਸ ਵਿਵਾਦ ਭਰੀ ਟਿੱਪਣੀਤੋਂ ਬਾਅਦ ਪਾਰਟੀ ਤੋਂ ਵੀ ਦਇਆਸ਼ੰਕਰ ਦੀ ਛੁੱਟੀ ਹੋ ਸਕਦੀ ਹੈ।
ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਦਇਆਸ਼ੰਕਰ ਸਿੰਘ ਦੀ ਟਿੱਪਣੀ ਬਰਦਾਸ਼ਤ ਕਰਨ ਯੋਗ ਨਹੀਂ ਹੈ।

ਪ੍ਰਸਿੱਧ ਖਬਰਾਂ

To Top