Breaking News

ਹੁਸ਼ਿਆਰਪੁਰ : ਬੰਬ ਧਮਾਕੇ ਵਿਚ 2 ਦੀ ਮੌਤ, ਤਿੰਨ ਜਖਮੀ

ਆਰਮੀ ਦੇ ਟਰੇਨਿਗ ਕੇੰਪ ਤੋਂ ਫਾਇਰ ਕੀਤੇ ਹੋਏ ਬੰਬ ਚੁੱਕ ਕੇ ਉਨ੍ਹਾਂ ਵਿਚੋਂ ਪਿੱਤਲ ਤਾਂਬਾ ਕੱਢਣ ਲਈ ਲਿਆਏ ਸਨ ਇਹ ਕਬਾੜੀਏ
ਹੁਸ਼ਿਆਰਪੁਰ (ਰਾਜੀਵ ਸ਼ਰਮਾ) 
ਹੁਸ਼ਿਆਰਪੁਰ ਦੇ ਭੰਗੀ ਚੋ ਵਿੱਚ ਹੋਏ ਬੰਬ ਧਮਾਕੇ  ਵਿੱਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ  ਕਿ ਤਿੰਨ ਲੋਕ  ਜਖਮੀ ਹੋ  ਗਏ।  ਮੌਕੇ ਤੇ  ਪਹੁੰਚੀ  ਪੁਲਿਸ  ਦੇ ਮੁਤਾਬਕ ਕਬਾੜੀਏ ਦਾ ਕੰਮ ਕਰਨ ਵਾਲੇ ਇਹ  ਲੋਕ ਜਿੰਦਾ ਬੰਬ ਚੁਕ ਕੇ ਲੈ ਆਏ ਸਨ ।  ਜਿਸਦੇ ਬਾਅਦ ਇਹ ਹਾਦਸਾ ਹੋਇਆ ਹੈ। ਜਿਕਰਯੋਗ ਹੈ  ਕਿ ਹੁਸ਼ਿਆਰਪੁਰ  ਦੇ ਕੋਲ ਜਹਾਨਖੇਲਾਂ ਵਿਖੇ ਆਰਮੀ ਕੈਂਪ ਚੱਲ ਰਹੇ ਹਨ ।  ਉਂਮੀਦ ਹੈ ਇਹ ਲੋਕ ਉਥੋਂ ਗਲਤੀ ਨਾਲ ਜਿੰਦਾ  ਬੰਬ  ਚੁੱਕ ਕੇ ਲੈ ਆਏ ।ਹੁਸ਼ਿਆਰਪੁਰ ਸ਼ਹਿਰ  ਦੇ ਭੰਗੀ ਚੋ ਵਿੱਚ ਅੱਜ ਅਚਾਨਕ ਜ਼ੋਰ ਦਾਰ ਧਮਾਕੇ ਨੂੰ ਸੁਣ ਲੋਕ ਧਮਾਕੇ ਵਾਲੀ ਜਗ੍ਹਾ ਵੱਲ ਨੂੰ ਦੌੜੇ । ਬੰਬ ਧਮਾਕਾ ਏਨਾ ਜਬਰਦਸਤ ਸੀ ਕਿ ਘਟਨਾ ਵਾਲੀ ਥਾਂ ਤੇ ਮ੍ਰਿਤਕਾਂ ਦੇ ਸਰੀਰ ਦੇ ਚੀਥੜੇ ਦੂਰ ਦੂਰ ਫੈਲੇ ਹੋਏ ਸਨ ਤਿੰਨ ਲੋਕ ਜਖਮੀ ਪਏ ਸਨ। ਮੋਕੇ ਤੇ ਪਹੁੰਚੇ ਏਡੀਸੀ ਹਰਬਿੰਦਰ ਸਿੰਘ, ਐਸ ਪੀ ਡੀ ਕੁਲਵੰਤ ਸਿੰਘ, ਡੀ ਐਸ ਪੀ ਸਿੱਟੀ ਸਮੀਰ ਵਰਮਾ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਇਸ ਸਬੰਧ ਵਿਚ ਥਾਣਾ ਸਿਟੀ ਦੇ ਇੰਨਚਾਰਜ ਅਮਰਨਾਥ ਨੇ ਇਸ ਪਤਰਕਾਰ ਨੂੰ ਦੱਸਿਆ ਕਿ ਇਹ ਲੋਕ ਆਰਮੀ  ਦੇ ਟਰੇਨਿਗ ਕੇੰਪ ਤੋਂ ਫਾਇਰ ਕੀਤੇ ਹੋਏ ਬੰਬ ਚੁੱਕ ਕੇ ਉਨ੍ਹਾਂ ਵਿਚੋਂ ਪਿੱਤਲ ਤਾਂਬਾ ਕੱਢਣ ਲਈ ਲਿਆਉਂਦੇ ਹਨ ਅੱਜ ਇਸੇ ਤਰ੍ਹਾਂ ਦੇ ਕਿਸੇ ਬੰਬ ਵਿਚੋਂ ਇਹ ਲੋਕ ਪਿੱਤਲ ਕੱਢ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ ਜਿਸਦੀ ਗਹਿਰਾਈ ਨਾਲ  ਤਫਸ਼ੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਮੋਹਣ ਲਾਲ(26) ,ਮਾਮੋ (65) ਪਤਨੀ ਫਕੀਰੀਆ ਦੀ  ਮੋਕੇ ਉੱਤੇ ਮੋਤ ਹੋ ਗਈ ਹੈ ਅਤੇ ਜਖਮੀਆਂ ਵਿਚ ਤਾਰੀਆ ਪੁਤਰ ਤਿਲਕ ਰਾਮ, ਅਮਰਵਤੀ ਪੁਤਰੀ ਦਲਵੀਰ, ਗੁਲਸ਼ਨ ਪਤਨੀ ਕਮਲ ਗਿਰੀ ਵਾਸੀ ਸ਼ਾਸ਼ਤਰੀ ਨਗਰ ਹਨ।  ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪਰ ਹੁਣ ਪੁਲਿਸ ਇਹ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਅਣਚਲੇ ਹੋਏ ਬੰਬਾਂ ਤੋਂ ਹੋਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਿਵੇ ਕੀਤੀ ਜਾਵੇ।

ਪ੍ਰਸਿੱਧ ਖਬਰਾਂ

To Top