ਪੰਜਾਬ

7000 ਰਿਸ਼ਵਤ ਲੈਣ ਦੇ ਦੋਸ਼ ‘ਚ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ

ਖੰਨਾ, ਏ.ਐਸ ਖੰਨਾ 
ਮੰਗਲਵਾਰ ਨੂੰ ਲੁਧਿਆਣਾ ਤੋਂ ਵਿਜੀਲੈਂਸ ਟੀਮ ਨੇ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਖੰਨਾ ਹਲਕਾ ਪਟਵਾਰੀ ਏਕਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਲੂਣਾ ਮਿਆਣਾ ਨੂੰ ਕਾਗਜ਼ਾਂ ਦੀ ਦਰੁਸਤੀ ਲਈ 7000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਖੰਨਾ ਨੇ ਆਪਣੀ ਜ਼ਮੀਨ ਸੰਬੰਧੀ ਕੁਝ ਕਾਗਜ਼ ਦਰੁਸਤ ਕਰਵਾਉਣ ਲਈ ਜਦੋਂ ਏਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਸ ਦਰੁਸਤੀ ਦੇ ਬਦਲੇ 7 ਹਜ਼ਾਰ ਰੁਪਏ ਦੀ ਮੰਗ ਕੀਤੀ ਪੈਸੇ ਦੇਣ ਤੋਂ ਪਹਿਲਾਂ ਨਿਰਮਲ ਸਿੰਘ ਨੇ ਦਿੱਤੇ ਜਾਣ ਵਾਲੇ ਨੋਟਾਂ ਦੇ ਨੰਬਰ ਵਿਜੀਲੈਂਸ ਟੀਮ ਨੂੰ ਦੇ ਦਿੱਤੇ ਵਿਜੀਲੈਂਸ ਟੀਮ ਨੇ ਮੰਗਲਵਾਰ ਨੂੰ ਖੰਨਾ ਪੁੱਜਣ ਤੋਂ ਬਾਅਦ ਨਿਰਮਲ ਸਿੰਘ ਨੂੰ ਪੈਸੇ ਦੇ ਕੇ ਏਕਮ ਸਿੰਘ ਕੋਲ ਭੇਜ ਦਿੱਤਾ ਏਕਮ ਸਿੰਘ ਨੇ ਪੈਸੇ ਲੈਂਦੇ ਹੋਏ ਕਾਗਜ਼ ਦਰੁਸਤੀ ਕਰਨ ਦਾ ਸਮਾਂ ਇਕ ਘੰਟੇ ਦਾ ਦਿੱਤਾ ਇਸ ਦੌਰਾਨ ਮੌਕੇ ‘ਤੇ ਵਿਜੀਲੈਂਸ ਟੀਮ ਦੇ ਇੰਸਪੈਕਟਰ ਰਜਦਿੰਰ ਸਿੰਘ ਨੇ ਏਕਮ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਰਿਸ਼ਵਤ ਵਜੋਂ ਲਈ ਗਈ ਰਕਮ ਵੀ ਬਰਾਮਦ ਕਰ ਲਈ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ

ਪ੍ਰਸਿੱਧ ਖਬਰਾਂ

To Top