Breaking News

ਪਾਕਿ ਰੇਂਜਰਜ ਦੀ ਗੋਲੀਬਾਰੀ ‘ਚ ਬੀਐੱਸਐੱਫ ਜਵਾਨ ਸ਼ਹੀਦ

 

ਏਜੰਸੀ
ਨਵੀਂ ਦਿੱਲੀ, 19 ਸਤੰਬਰ
ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦਾ ਇੱਕ ਜਵਾਨ ਮੰਗਲਵਾਰ ਨੂੰ ਪਾਕਿਸਤਾਨੀ ਰੇਂਜਰਜ਼ ਦੀ ਗੋਲੀਬਾਰੀ ‘ਚ ਸ਼ਹੀਦ ਹੋ ਗਿਆ ਬੀਐਸਐਫ ਨੇ ਪਾਕਿਸਤਾਨੀ ਰੇਂਜਰਜ਼ ਸਾਹਮਣੇ ਇਸ ‘ਤੇ ਸਖ਼ਤ ਵਿਰੋਧ ਪ੍ਰਗਟਾਇਆ ਹੈ ।
ਭਾਰਤੀ ਸਰਹੱਦੀ  ਫੌਜ ਦੀ ਇੱਕ ਟੀਮ ਮੰਗਲਵਾਰ ਸਵੇਰੇ ਪੌਣੇ ਗਿਆਰਾ ਵਜੇ ਦੇ ਕਰੀਬ ਜੰਮੂ ਦੇ ਰਾਮਗੜ੍ਹ ਖੇਤਰ ‘ਚ ਕੌਮਾਂਤਰੀ ਸਰਹੱਦ ‘ਤੇ ਵਾੜ ਦੇ ਦੂਜੇ ਪਾਰ ਖੜ੍ਹੇ ਸਰਕੰਡਿਆਂ ਨੂੰ ਕੱਟਣ ਲਈ ਗਈ ਸੀ ਪਾਕਿਸਤਾਨੀ ਰੇਂਜਰਜ ਨੇ ਇਸ ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਭਾਰਤੀ ਜਵਾਨਾਂ ਨੇ ਇਸ ਦਾ ਜਵਾਬ ਦਿੱਤਾ ਤੇ ਉਹ ਬਚਦੇ ਹੋਏ ਵਾੜ ਦੇ ਇਸ ਪਾਰ ਵਾਪਸ ਪਰਤ ਗਏ ਬਾਅਦ ‘ਚ ਜਵਾਨਾਂ ਨੇ ਦੇਖਿਆ ਕਿ ਉਨ੍ਹਾਂ ਦਾ ਇੱਕ ਸਾਥੀ ਨਹੀਂ ਪਰਤਿਆ ਕੰਪਨੀ ਦਫ਼ਤਰ ਤੋਂ ਵੱਡੀ ਟੀਮ ਨਾਲ ਇਸ ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ ਕਾਫ਼ੀ ਦੇਰ ਖੋਜ ਕਰਨ ਤੋਂ ਬਾਅਦ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਦੀ ਲਾਸ਼ ਸਰਕੰਡਿਆਂ ‘ਚ ਮਿਲੀ ਉਸ ਦੀ ਗਰਦਨ ਸਮੇਤ ਸਰੀਰ ਦੇ ਉੱਪਰੀ ਹਿੱਸੇ ‘ਤੇ ਗੋਲੀਆਂ ਦੇ ਕਈ ਨਿਸ਼ਾਨ ਸਨ ।
ਬੀਐਸਐਫ ਦੇ ਅਨੁਸਾਰ ਉਸ ਨੇ ਪਾਕਿਸਤਾਨੀ ਰੇਂਜਰਜ਼ ਨਾਲ ਸੈਕਟਰ ਪੱਧਰ ਦੀ ਗੱਲਬਾਤ ‘ਚ ਇਸ ਮੁੱਦੇ ਨੂੰ ਉੱਠਾ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਸੂਤਰਾਂ ਅਨੁਸਾਰ ਬੀਐਸਐਫ ਨੇ ਫੌਜ ਸੰਚਾਲਨ ਜਨਰਲ ਡਾਇਰੈਕਟਰ ਨੂੰ ਵੀ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ‘ਚ ਇਸ ਮੁੱਦੇ ਨੂੰ ਚੁੱਕਣ ਦੀ ਅਪੀਲ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top