Breaking News

ਬਸਪਾ ਦੇ ਬਾਗ਼ੀ ਵਿਧਾਇਕਾਂ ਵੱਲੋਂ ਮਾਇਆਵਤੀ ‘ਤੇ ਗੰਭੀਰ ਦੋਸ਼

ਲਖਨਊ। ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਸਵਾਮੀ ਪ੍ਰਸਾਦ ਮੌਰਿਆ ਤੇ ਸੀਨੀਆ ਆਗੂ ਆਰ ਕੇ ਚੌਧਰੀ ਤੋਂ ਬਾਅਦ ਅੱਜ ਦੋ ਵਿਧਾਇਕਾਂ ਨੇ ਬਗਾਵਤ ਕਰਕੇ ਬਸਪਾ ਨੂੰ ਕਰਾਰਾ ਝਟਕਾ ਦਿੱਤਾ ਹੈ। ਬਗਾਵਤ ਕਰਨ ਵਾਲੇ ਵਿਧਾਇਕ ਰੋਮੀ ਸਾਹਨੀ ਤੇ ਬ੍ਰਿਜੇਸ਼ ਵਰਮਾ ਨੇ ਪਾਰਟੀ ਪ੍ਰਧਾਨ ਮਾਇਆਵਤੀ ‘ਤੇ ਪੈਸੇ ਲੈ ਕੇ ਟਿਕਟ ਦੇਣ ਦੇ ਗੰਭੀਰ ਦੋਸ਼ ਵੀ ਲਾਏ।
ਦੋਵਾਂ ਵਿਧਾਇਕਾਂ ਨੇ ਦਇਆਸ਼ੰਕਰ ਸਿੰਘ ਦੇ ਪਰਿਵਾਰਕ ਮੈਂਬਰਾਂ ਸਬੰਧੀ ਕੀਤੀ ਗਈ ਬਸਪਾ ਆਗੂਆਂ ਦੀ ਟਿੱਪਣੀ ਨੂੰ ਵੀ ਗ਼ਲਤ ਦੱਸਿਆ।

ਪ੍ਰਸਿੱਧ ਖਬਰਾਂ

To Top