ਸਿੱਖਿਆ

ਕੈਰੀਅਰ ਕੰਸਲਟੈਂਸੀ : ਸਵਾਲ ਤੁਹਾਡੇ ਜਵਾਬ ਮਾਹਿਰਾਂ ਦੇ

ਪ੍ਰੋ: ਸੁੱਖਦਵਿੰਦਰ ਸਿੰਘ ਕੌੜਾ ਪੀਆਰਓ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)

ਪ੍ਰੋ: ਸੁੱਖਦਵਿੰਦਰ ਸਿੰਘ ਕੌੜਾ
ਪੀਆਰਓ,
ਗੁਰੂ ਕਾਸ਼ੀ ਯੂਨੀਵਰਸਿਟੀ,
ਤਲਵੰਡੀ ਸਾਬੋ (ਬਠਿੰਡਾ)

ਸਵਾਲ: ਬੀ.ਏ. ਫਾਈਨਲ ਕੰਪਿਊਟਰ ਦੇ ਪੇਪਰ ਦਿੱਤੇ ਹਨ, ਅੱਗੇ ਕੀ ਕਰ ਸਕਦੇ ਹਾਂ?
ਰੀਨਾ, ਪਟਿਆਲਾ।
ਜਵਾਬ: ਇਸ ਤੋਂ ਬਾਅਦ ਐੱਮਸੀਏ ਕੀਤੀ ਜਾ ਸਕਦੀ ਹੈ, ਜਾਂ ਫਿਰ ਟੀਚਿੰਗ ਆਫ ਕੰਪਿਊਟਰ ਐਪਲੀਕੇਸ਼ਨਜ਼ ਨਾਲ ਬੀ. ਐੱਡ ਕੀਤੀ ਜਾ ਸਕਦੀ ਹੈ
ਸਵਾਲ: ਮੈਂ ਬਾਰ੍ਹਵੀਂ ਨਾਨ-ਮੈਡੀਕਲ 83 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਹੁਣ ਮੈਂ ਬੀਐਸਸੀ ਫ਼ਿਜ਼ੀਕਲ ਅਤੇ ਮੈਥ ਨਾਲ ਕਰਨਾ ਚਾਹੁੰਦੀ ਹਾਂ, ਬਿਨਾ ਕੈਮਿਸਟ੍ਰੀ ਤੋਂ, ਕੀ ਕਰਾਂ?
ਗੁਰਦੀਪ ਕੌਰ, ਧੌਲਾ, ਬਰਨਾਲਾ।
ਜਵਾਬ: ਸਰੀਰਕ ਸਿੱਖਿਆ ਅਤੇ ਗਣਿਤ ਨਾਲ ਗ੍ਰੈਜੂਏਸ਼ਨ ਕੀਤੀ ਜਾ ਸਕਦੀ ਹੈ ਪਰ ਉਹ ਬੀਐੱਸਸੀ ਨਹੀਂ, ਬੀ.ਏ. ਵਿਚ ਇਹ ਵਿਸ਼ੇ ਰੱਖੇ ਜਾ ਸਕਦੇ ਹਨ ਵਿਅਕਤੀਤਵ ਕਾਊਂਸਲਿੰਗ ਲਾਹੇਵੰਦ ਸਿੱਧ ਹੋਵੇਗੀ

ਸਵਾਲ: ਮੇਰੇ ਬੀ. ਕਾਮ. ਦੇ ਆਖ਼ਰੀ ਸਮੈਸਟਰ ਦੇ ਪੇਪਰ ਚੱਲ ਰਹੇ ਹਨ ਅਤੇ ਐਮਬੀਏ ਕੋਰਸ ਕਰਨਾ ਚਾਹੁੰਦਾ ਹਾਂ, ਕੀ ਕਰਾਂ?
ਗੌਰਵ, ਸਰਦੂਲਗੜ।
ਜਵਾਬ: ਕੋਈ ਵੀ ਵਧੀਆ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰੋ ਇਸ ਵਰ੍ਹੇ ਦੇ ਅਖੀਰੀ ਮਹੀਨਿਆਂ ਵਿਚ ਐੱਮਬੀਏ ਦੇ ਦਾਖਲੇ ਲਈ ਪ੍ਰੀਖਿਆ ਦਿੱਤੀ ਜਾ ਸਕਦੀ ਹੈ ਕਈ ਅਦਾਰੇ ਬਿਨਾਂ ਪ੍ਰਵੇਸ਼ ਪ੍ਰੀਖਿਆ ਸਿੱਧਾ ਦਾਖਲਾ ਵੀ ਦਿੰਦੇ ਹਨ
ਸਵਾਲ: ਸਰ, ਮੈਂ ਆਰਟਸ ਨਾਲ ਬਾਰ੍ਹਵੀਂ ਕੀਤੀ ਹੈ। ਅੱਗੇ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ? ਕੋਈ ਕੋਰਸ ਦੱਸੋ, ਟਾਈਮ ਵੀ ਥੋੜ੍ਹਾ ਲੱਗੇ ਤੇ ਕੋਰਸ ਦੀ ਵੈਲਿਊ ਵੀ ਹੋਵੇ।
ਗੁਰਪ੍ਰੀਤ, ਬਰਨਾਲਾ।
ਜਵਾਬ: ਤੁਹਾਡੀ ਰੁਚੀ ਮੁਤਾਬਿਕ ਕੋਈ ਵੀ ਕੋਰਸ ਜਿਵੇਂ ਈਟੀਟੀ, ਬੀ ਏ-ਬੀ ਐੱਡ (4 ਸਾਲਾ ਸਾਂਝਾ ਕੋਰਸ), ਬੀਐੱਸਸੀ ਸਰੀਰਕ ਸਿੱਖਿਆ, ਬੀਸੀਏ, ਬੀਬੀਏ, ਬੀਐੱਸਸੀ ਫੈਸ਼ਨ ਤਕਨਾਲੋਜੀ ਜਾਂ ਹੋਟਲ ਮੈਨੇਜਮੈਂਟ ਆਦਿ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ
ਸਵਾਲ: ਮੈਂ ਬਾਰ੍ਹਵੀਂ ਮੈਡੀਕਲ ਦਾ ਵਿਦਿਆਰਥੀ ਹਾਂ, ਅੱਗੇ ਕੈਨੇਡਾ ਜਾਣਾ ਚਾਹੁੰਦਾ ਹਾਂ। ਮੈਨੂੰ ਕਿਹੜਾ ਕੋਰਸ ਜੁਆਇਨ ਕਰਨਾ ਚਾਹੀਦਾ ਹੈ?
ਹਰਸਿਮਰਨਜੋਤ ਸਿੰਘ, ਚਾਉਕੇ ਕਲਾਂ, ਨਿਹਾਲ ਸਿੰਘ ਵਾਲਾ।
ਜਵਾਬ: ਮੈਡੀਕਲ ਲੈਬ ਤਕਨਾਲੋਜੀ ਜਾਂ ਨਰਸਿੰਗ
ਸਵਾਲ: ਮੈਂ ਬਾਰ੍ਹਵੀਂ ਆਰਟਸ ਨਾਲ ਕੀਤੀ ਹੈ। ਮੇਰੀ ਰੁਚੀ ਮੋਬਾਇਲ ਫੋਨ ਡਿਜ਼ਾਇਨ ਕਰਨ ‘ਚ ਹੈ ਤੇ ਮੈਂ ਕੁਝ ਡਿਜ਼ਾਇਨ ਤਿਆਰ ਵੀ ਕੀਤੇ ਹਨ, ਅੱਗੇ ਕੀ ਕਰਾਂ?
ਹਰਿੰਦਰ ਸਿੰਘ, ਮਾਜਰੀ ਅਕਾਲੀਆਂ, ਪਟਿਆਲਾ।
ਜਵਾਬ: ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨਜ਼ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਜਾ ਸਕਦਾ ਹੈ
ਸਵਾਲ: ਮੈਂ ਨਾਨ-ਮੈਡੀਕਲ ਨਾਲ ਬਾਰ੍ਹਵੀਂ 81.5 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਬੀ. ਟੈਕ ਤੋਂ ਇਲਾਵਾ ਹੋਰ ਕਿਹੜੀ ਲਾਈਨ ਮੇਰੇ ਲਈ ਠੀਕ ਰਹੇਗੀ?
ਅਮਨਦੀਪ ਕੌਰ, ਭੰਮੀਪੁਰਾ ਕਲਾਂ, ਜਗਰਾਓਂ।
ਜਵਾਬ: ਬੀਐੱਸਸੀ (ਖੇਤੀਬਾੜੀ), ਬੀਐੱਸਸੀ ਆਨਰਜ਼ (ਫਿਜ਼ਿਕਸ, ਕੈਮਿਸਟਰੀ, ਮੈਥ), ਮੈਡੀਕਲ ਲੈਬ ਤਕਨਾਲੋਜੀ, ਬੀਐੱਸਸੀ ਨਾਨ- ਮੈਡੀਕਲ, ਬੀਐੱਸਸੀ-ਬੀ ਐੱਡ (4 ਸਾਲਾ ਸਾਂਝਾ ਕੋਰਸ) ਆਦਿ ਕੀਤੇ ਜਾ ਸਕਦੇ ਹਨ
ਸਵਾਲ: ਮੈਂ ਬਾਰ੍ਹਵੀਂ 85 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਚੰਗੇ ਕਰੀਅਰ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?
ਮਨਪ੍ਰੀਤ ਸਿੰਘ, ਹਰਰਾਏਪੁਰ, ਬਠਿੰਡਾ।
ਜਵਾਬ: ਵਿਸ਼ਾ ਦੱਸਣਾ ਬਹੁਤ ਜ਼ਰੂਰੀ ਹੈ, ਰੁਝਾਨ ਮੁਤਾਬਿਕ ਗ੍ਰੈਜੂਏਸ਼ਨ ਕਰਕੇ ਉੱਚ-ਵਿੱਦਿਆ ਵੱਲ ਜਾਇਆ ਜਾ ਸਕਦਾ ਹੈ ਅਗਲੇ ਅੰਕ ਵਿਚ ਵਿਸ਼ਾ ਤੇ ਰੁਚੀ ਜ਼ਰੂਰ ਦੱਸੋ
ਸਵਾਲ: ਮੈਂ ਬਾਰ੍ਹਵੀਂ ਆਰਟਸ ਨਾਲ 2003 ਵਿਚ ਕੀਤੀ ਸੀ। ਘਰੇਲੂ ਕਾਰਨਾਂ ਕਰਕੇ ਮੈਨੂੰ ਪੜ੍ਹਾਈ ਛੱਡਣੀ ਪਈ। ਹੁਣ ਮੈਂ ਫਿਰ ਪੜ੍ਹਨਾ ਚਾਹੁੰਦਾ ਹਾਂ, ਕੀ ਕਰਾਂ?
ਰਾਹੁਲ ਖੋਸਲਾ, ਪਾਤੜਾਂ, ਪਟਿਆਲਾ।
ਜਵਾਬ: ਕੋਈ ਵੀ ਕੰਮਕਾਜੀ ਕੋਰਸ ਕੀਤਾ ਜਾ ਸਕਦਾ ਹੈ, ਈਟੀਟੀ, ਫੈਸ਼ਨ ਡਿਜ਼ਾਇਨਿੰਗ, ਹੋਟਲ ਮੈਨੇਜ਼ਮੈਂਟ ਜਾਂ ਕੁੱਝ ਸਰਟੀਫਿਕੇਟ ਕੋਰਸ ਲਾਹੇਵੰਦ ਸਿੱਧ ਹੋ ਸਕਦੇ ਹਨ
ਸਵਾਲ: ਬਾਰ੍ਹਵੀਂ ਨਾਨ-ਮੈਡੀਕਲ ਤੋਂ ਬਾਅਦ ਬੀਐਸਸੀ ਐਗਰੀਕਲਚਰ ਅਤੇ ਬੀ. ਟੈਕ ‘ਚੋਂ ਕੀਹਦਾ ਵਧੀਆ ਸਕੋਪ ਹੈ? ਕੀ ਕਰਨਾ ਚਾਹੀਦਾ ਹੈ?
ਜਸ਼ਨ ਬਾਂਸਲ, ਅਮਲੋਹ।
ਜਵਾਬ: ਦੋਵਾਂ ਪੜ੍ਹਾਈਆਂ ਦਾ ਬਹੁਤ ਪਸਾਰ ਹੈ, ਨਿਰਭਰ ਕਰਦਾ ਹੈ ਤੁਹਾਡੀ ਰੁਚੀ ਅਤੇ ਸ੍ਰੋਤਾਂ ‘ਤੇ
ਸਵਾਲ: ਸਰ, ਮੈਂ ਬਾਰ੍ਹਵੀਂ ਕਾਮਰਸ ਨਾਲ ਕੀਤੀ ਹੈ। ਅੱਗੇ ਮੈਨੂੰ ਕੀ ਕਰਨਾ ਚਾਹੀਦਾ, ਬੀ. ਕਾਮ ਵਿਚ ਮੇਰੀ ਰੁਚੀ ਨਹੀਂ ਹੈ।
ਲਵਪ੍ਰੀਤ , ਫਿਰੋਜ਼ਪੁਰ।
ਜਵਾਬ: ਸੀਏ, ਸੀਐੱਸ, ਆਈਸੀਡਬਲਯੂਏ, ਬੀ. ਕਾੱਮ, ਬੀਬੀਏ, ਬੀਸੀਏ, ਬੀਐੱਸਸੀ ਹੋਟਲ ਮੈਨੇਜ਼ਮੈਂਟ ਵਿਚੋਂ ਕੋਈ ਵੀ ਕੋਰਸ ਕੀਤਾ ਜਾ ਸਕਦਾ ਹੈ
ਸਵਾਲ: ਸਰ, ਮੈਂ ਬੀਐਸਸੀ ਨਾਨ-ਮੈਡੀਕਲ ਇਸ ਸਾਲ ਕੰਪਲੀਟ ਕੀਤੀ ਹੈ। ਮੈਂ ਅੱਗੇ ਰੇਲਵੇ ਵਿਚ ਨੌਕਰੀ ਕਰਨ ਦਾ ਚਾਹਵਾਨ ਹਾਂ। ਉਮਰ 22 ਸਾਲ ਹੈ। ਅੱਗੇ ਕੀ ਕਰਾਂ?
ਪਵਨ ਕੁਮਾਰ, ਗੁਰੂਹਰਸਹਾਏ, ਫਿਰੋਜ਼ਪੂਰ।
ਜਵਾਬ: ਰੇਲਵੇ ਭਰਤੀ ਬੋਰਡ ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੀਆਂ ਪ੍ਰਵੇਸ਼ ਪ੍ਰੀਖਿਆਵਾਂ ਆਯੋਜਿਤ ਕਰਵਾਉਂਦਾ ਹੈ, ਉਨ੍ਹਾਂ ਦੀ ਵੈੱਬਸਾਈਟ Àੁੱਪਰ ਦਿੱਤੇ ਸਿਲੇਬਸ ਮੁਤਾਬਿਕ ਤਿਆਰੀ ਕੀਤੀ ਜਾ ਸਕਦੀ ਹੈ ਦਿੱਲੀ ਮੈਟਰੋ ਦੀ ਪ੍ਰਵੇਸ਼ ਪ੍ਰੀਖਿਆ ਵੀ ਜ਼ਰੂਰ ਦਿਓ ਬੇਸਿਕ ਐਪਟੀਟਿਊਡ ਨੂੰ ਮਜ਼ਬੂਤ ਕਰੋ
ਸਵਾਲ: ਮੈਂ ਬਾਰ੍ਹਵੀਂ ਆਰਟਸ ਨਾਲ ਕੀਤੀ ਹੈ, ਅੱਗੇ ਕੀ ਕਰਾਂ?
ਮਨਪ੍ਰੀਤ, ਪੱਖੋ, ਬਰਨਾਲਾ।
ਜਵਾਬ: ਆਪਣੀ ਰੁਚੀ ਮੁਤਾਬਿਕ ਈਟੀਟੀ, ਫੈਸ਼ਨ ਡਿਜ਼ਾਇਨਿੰਗ, ਹੋਟਲ ਮੈਨੇਜ਼ਮੈਂਟ ਜਾਂ ਕੁੱਝ ਸਰਟੀਫਿਕੇਟ ਕੋਰਸ ਚੁਣੋ, ਜੋ ਤੁਹਾਡੇ ਲਈ ਲਾਹੇਵੰਦ ਸਿੱਧ ਹੋ ਸਕਦੇ ਹਨ
ਸਵਾਲ: ਮੈਂ ਪੋਸਟ ਗ੍ਰੈਜ਼ੂਏਸ਼ਨ ਅਤੇ ਪੀਜੀਡੀਸੀਏ ਕੀਤੀ ਹੋਈ ਹੈ, ਮੈਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕੀ ਕਰਾਂ
ਗੁਰਵਿੰਦਰ ਸਿੰਘ, ਸਹਿਜ਼ਪੁਰਾ ਖੁਰਦ, ਪਟਿਆਲਾ।
ਜਵਾਬ: ਯੂਜੀਸੀ ਨੈੱਟ ਦੀ ਪ੍ਰੀਖਿਆ ਦੀ ਤਿਆਰੀ ਕਰੋ ਜੇਕਰ ਖੋਜ ਗਤੀਵਿਧੀਆਂ ਵਿਚ ਰੁਝਾਨ ਹੈ ਤਾਂ ਐੱਮ. ਫਿਲ, ਪੀਐੱਚਡੀ ਰਾਹੀਂ ਪੜ੍ਹਾਈ ਨੂੰ ਅੱਗੇ ਤੋਰਿਆ ਜਾ ਸਕਦਾ ਹੈ
ਸਵਾਲ: ਸਰ, ਮੈਂ ਬਾਰ੍ਹਵੀਂ ਨਾਨ-ਮੈਡੀਕਲ ਨਾਲ ਕੀਤੀ ਹੈ ਹੈ, ਅੱਗੇ ਕੀ ਕਰਾਂ?
ਵਿਕਰਮ ਬੇਦੀ, ਸੰਗਰੂਰ।
ਜਵਾਬ: ਬੀਐੱਸਸੀ (ਖੇਤੀਬਾੜੀ), ਬੀਐੱਸਸੀ ਆਨਰਜ਼ (ਫਿਜ਼ਿਕਸ, ਕੈਮਿਸਟਰੀ, ਮੈਥ), ਮੈਡੀਕਲ ਲੈਬ ਤਕਨਾਲੋਜੀ, ਬੀਐੱਸਸੀ ਨਾੱਨ-ਮੈਡੀਕਲ, ਬੀਐੱਸਸੀ-ਬੀ. ਐੱਡ (4 ਸਾਲਾ ਸਾਂਝਾ ਕੋਰਸ) ਆਦਿ ਕੀਤੇ ਜਾ ਸਕਦੇ ਹਨ
ਸਵਾਲ: ਸਰ, ਮੈਂ 80 ਪ੍ਰਤੀਸ਼ਤ ਅੰਕਾਂ ਨਾਲ ਬਾਰ੍ਹਵੀਂ ਆਰਟਸ ਵਿਚ ਪਾਸ ਕੀਤੀ ਹੈ, ਅੱਗੇ ਕੀ ਕਰਾਂ?
ਗੁਰਪਾਲ ਸਿੰਘ, ਪਾਤੜਾਂ।
ਜਵਾਬ: ਤੁਹਾਡੀ ਰੁਚੀ ਮੁਤਾਬਿਕ ਕੋਈ ਵੀ ਕੋਰਸ ਜਿਵੇਂ ਈਟੀਟੀ, ਬੀ. ਏ.-ਬੀ. ਐੱਡ (4 ਸਾਲਾ ਸਾਂਝਾ ਕੋਰਸ), ਬੀਐੱਸਸੀ ਸਰੀਰਕ ਸਿੱਖਿਆ, ਬੀਸੀਏ, ਬੀਬੀਏ, ਬੀਐੱਸਸੀ ਫੈਸ਼ਨ ਤਕਨਾਲੋਜੀ ਜਾਂ ਹੋਟਲ ਮੈਨੇਜ਼ਮੈਂਟ ਆਦਿ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ
ਸਵਾਲ: ਮੇਰਾ ਬੇਟਾ ਆਰਟ ਨਾਲ ਬੀ.ਏ. ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਐਮ. ਏ. ਗ੍ਰਾਫ਼ਿਕਸ ਕਰਨਾ ਚਾਹੁੰਦਾ ਹੈ। ਉਸ ਲਈ ਠੀਕ ਹੈ ਜਾਂ ਨਹੀਂ? ਸਹੀ ਰਾਹ ਦਿਖਾਓ ਜੀ।
ਰਾਮਗੋਪਾਲ, ਕਾਕੜਾ, ਸੰਗਰੂਰ।
ਜਵਾਬ: ਜੇਕਰ ਗ੍ਰੈਜੂਏਸ਼ਨ ਵਿਚ ਗ੍ਰਾਫਿਕਸ ਦਾ ਵਿਸ਼ਾ ਰੱਖਿਆ ਹੋਇਆ ਹੈ ਤਾਂ ਹੀ ਵਿਦਿਆਰਥੀ ਐੱਮ ਏ ਗ੍ਰਾਫਿਕਸ ਕਰ ਸਕਦਾ ਹੈ, ਨਹੀਂ ਤਾਂ ਡੈਸਕਟਾਪ ਪਬਲਿਸ਼ਿੰਗ (ਡੀਟੀਪੀ) ਦਾ ਇੱਕ ਸਾਲ ਦਾ ਕੋਰਸ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਨਿੱਜੀ ਅਦਾਰੇ ਐਨੀਮੇਸ਼ਨ ਅਤੇ ਡਿਜ਼ਾਇਨਿੰਗ ਦੇ ਕੋਰਸ ਕਰਵਾਉਂਦੇ ਹਨ
ਸਵਾਲ: ਸਰ, ਮੈਂ ਡਿਪਲੋਮਾ ਅਤੇ ਬੀ. ਟੈਕ ਮੈਕੇਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ। ਮੈਂ ਜੌਬ ਕਰਨੀ ਹੈ, ਚੰਗੇ ਕਰੀਅਰ ਲਈ ਸਲਾਹ ਦਿਓ ਜੀ।
ਬਲਵਿੰਦਰ ਸਿੰਘ, ਕੋਟਲੀ ਕਲਾਂ, ਮਾਨਸਾ।
ਜਵਾਬ: ਆਸ-ਪਾਸ ਦੇ ਵਧੀਆ ਤਕਨੀਕੀ ਕਾਲਜਾਂ ਵਿਚ ਆਪਣਾ ਬਾਇਓਡਾਟਾ ਭੇਜੋ ਅਤੇ ਨਾਲ ਹੀ ਨਾਲ ਰੁਜ਼ਗਾਰ ਪੱਤ੍ਰਿਕਾਵਾਂ ਜ਼ਰੂਰ ਪੜ੍ਹੋ
ਸਵਾਲ: ਸਰ, ਮੈਂ ਬਾਰ੍ਹਵੀਂ ਇਸ ਸਾਲ 81 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਮੇਰੀ ਮੈਥ ਵਿਚ ਰੁਚੀ ਨਹੀਂ ਹੈ। ਬੀਐਸਸੀ ਬਾਇਓਟੈਕਨਾਲੋਜੀ ਅਤੇ ਬੀਐਸਸੀ (ਆਨਰਸ) ਗ੍ਰੈਜ਼ੂਏਸ਼ਨ ‘ਚੋਂ ਕਿਸਦਾ ਜ਼ਿਆਦਾ ਸਕੋਪ ਹੈ? ਗ੍ਰੈਜ਼ੂਏਸ਼ਨ ਬਿਨਾ ਮੈਥ ਤੋਂ ਕਰਨੀ ਹੈ, ਸਲਾਹ ਦਿਓ ਜੀ।
ਖੁਸ਼ਨੁਮਾ ਸਿੱਧੂ, ਬੀਦੋਵਾਲੀ, ਗਿੱਦੜਬਾਹਾ।
ਜਵਾਬ: ਬੀਐੱਸਸੀ ਬਾਇਓ-ਤਕਨਾਲੋਜੀ ਜਾਂ ਫਿਰ ਫਿਜ਼ਿਕਸ, ਕੈਮਿਸਟਰੀ ਨਾਲ ਆਨਰਜ਼ ਬੀਐੱਸਸੀ ਕੀਤੀ ਜਾ ਸਕਦੀ ਹੈ ਖੇਤੀਬਾੜੀ ਦੀ ਪੜ੍ਹਾਈ ਵੀ ਕਾਰਗਰ ਸਿੱਧ ਹੋ ਸਕਦੀ ਹੈ
ਸਵਾਲ: ਸਰ, ਮੈਂ ਬੀਬੀਏ, ਐਮਏ (ਇਕੋ.) ਕੀਤੀ ਹੋਈ ਹੈ ਤੇ ਹੁਣ ਮੈਂ ਬੀ. ਐਡ ਦੂਜੇ ਸਾਲ ਵਿਚ ਹਾਂ। ਸਰ, ਮੈਂ ਐਮ. ਕਾਮ ਕਰਨੀ ਚਾਹੁੰਦਾ ਹਾਂ ਸੀ ਸੀ ਜ਼ਰੀਏ। ਕੀ ਮੈਂ ਬੀ. ਐਡ ਦੀ ਰੈਗੁਲਰ ਡਿਗਰੀ ਦੇ ਨਾਲ ਇਹ ਕਰ ਸਕਦਾਂ? ਦੂਜਾ ਸਵਾਲ, ਬੀ. ਐਡ ਦਾ ਕੰਬੀਨੇਸ਼ਨ ਕਾਮਰਸ/ਇਕੋ. ਹੈ ਤਾਂ ਮੈਂ ਸੀ. ਟੈਟ  ਜਾਂ ਅਦਰ ਸਟੇਟ ਦੇ ਸਕਦਾਂ? ਜੇ ਹਾਂ ਤਾਂ ਕਿਹੜੇ ਸਬਜੈਕਟ ਨਾਲ?
ਪਰਦੀਪ ਗੋਇਲ, ਲੌਂਗੋਵਾਲ, ਸੰਗਰੂਰ।
ਜਵਾਬ: ਦੋ ਉੱਚ-ਡਿਗਰੀਆਂ ਇੱਕੋ ਸਮੇਂ ਸੰਭਵ ਨਹੀਂ ਹਨ ਇੱਕ ਮੁਕੰਮਲ ਹੋਣ ਤੋਂ ਬਾਅਦ ਦੂਜੀ ਕਰੋ ਕੰਬੀਨੇਸ਼ਨ ਕੋਈ ਵੀ ਹੋਵੇ, ਤੁਸੀਂ ਟੀਏਟੀ (ਟੈੱਟ) ਪੇਪਰ ਲਈ ਕੋਈ ਇੱਕ ਵਿਕਲਪ ਚੁਣਨਾ ਹੈ, ਸੋ ਆਪਣੇ ਵਿਸ਼ੇ ਦੀ ਪਕੜ ਮੁਤਾਬਿਕ ਚੁਣੋ
ਸਵਾਲ: ਸਰ, ਮੈਂ ਦਸਵੀਂ ਤੱਕ ਪੜ੍ਹਾਈ ਕੀਤੀ ਹੈ 50 ਪ੍ਰਤੀਸ਼ਤ ਅੰਕਾਂ ਨਾਲ। ਬੀਸੀਏ ਕਰਨੀ ਚਾਹੁੰਦਾ ਹਾਂ, ਕੀ ਕਰਾਂ?
ਬਲਕਾਰ ਸਿੰਘ, ਜੋਧਪੁਰਾ, ਅਬੋਹਰ।
ਜਵਾਬ: ਡਿਪਲੋਮਾ ਕੰਪਿਊਟਰ ਸਾਇੰਸ ਕਰਨ ਤੋਂ ਬਾਅਦ ਵੀ ਬੀਸੀਏ ਕੀਤੀ ਜਾ ਸਕਦੀ ਹੈ, ਨਹੀਂ ਤਾਂ ਬਾਰ੍ਹਵੀਂ ਕਰੋ ਅਤੇ ਉਸਤੋਂ ਬਾਅਦ ਇੱਕ ਸਾਲ ਦਾ ਡਿਪਲੋਮਾ ਡੀਸੀਏ ਕਰਕੇ ਫਿਰ ਦੋ ਸਾਲਾਂ ਵਿਚ ਬੀਸੀਏ ਕਰ ਸਕਦੇ ਹੋ ਜਾਂ ਬਾਰ੍ਹਵੀਂ ਤੋਂ ਬਾਅਦ ਤਿੰਨ ਸਾਲਾਂ ਵਿਚ ਬੀਸੀਏ ਕੀਤੀ ਜਾ ਸਕਦੀ ਹੈ
ਸਵਾਲ: ਮੈਂ ਬਾਰ੍ਹਵੀਂ ਕਾਮਰਸ ਨਾਲ ਸੀਬੀਐਸਈ ਤੋਂ ਕੀਤੀ ਹੈ। ਮੇਰੇ ਅੰਕ 87.6 ਪ੍ਰਤੀਸ਼ਤ ਹਨ। ਜਾਣਕਾਰੀ ਚਾਹੁੰਦਾ ਹਾਂ ਕਿ ਇਸ ਤੋਂ ਬਾਅਦ ਮੈਂ ਬੀ. ਕਾਮ ਕਰਾਂ ਜਾਂ ਕੁਝ ਹੋਰ? ਤੇ ਮੈਨੂੰ ਕਾਲਜ ਲੱਭਣ ਵਿਚ ਬਹੁਤ ਪਰੇਸ਼ਾਨੀ ਹੋ ਰਹੀ ਹੈ। ਰਸਤਾ ਦਿਖਾਓ।
ਰਾਜਨ, ਮਲੋਟ।
ਜਵਾਬ:  ਢੁੱਕਵਾਂ ਕਾਲਜ ਲੱਭਣ ਲਈ ਇੰਟਰਨੈੱਟ ਦੀ ਸਹਾਇਤਾ ਲਈ ਜਾ ਸਕਦੀ ਹੈ ਕਾਮਰਸ ਵਾਲਾ ਵਿਦਿਆਰਥੀ ਮੁੱਖ ਤੌਰ ‘ਤੇ ਸੀਏ, ਸੀਐੱਸ, ਲਾਗਤ ਅਕਾਊਂਟੈਂਟ, ਬੀ. ਕਾਮ, ਬੀਬੀਏ ਜਾਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਨੂੰ ਤਰਜ਼ੀਹ ਦਿੰਦਾ ਹੈ

ਪ੍ਰਸਿੱਧ ਖਬਰਾਂ

To Top