ਦੇਸ਼

ਮਸਲੇ ਪਾਣੀਆਂ ਦੇ : ਕਾਵੇਰੀ ਜਲ ਵਿਵਾਦ ਨੂੰ ਲੈ ਕੇ ਕਰਨਾਟਕ ‘ਚ ਅੰਦੋਲਨ ਤੇਜ

ਮਾਂਡੀਆ/ਮੈਸੂਰ । ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਦੇਣ ਦੇ ਸੁਪਰੀਮ ਕੋਰਟ ਦੇ ਤਾਜ਼ਾ ਨਿਰਦੇਸ਼ ਤੋਂ ਬਾਅਦ ਕਰਨਾਟਕ ‘ਚ ਮਾਂਡੀਆ ਜ਼ਿਲ੍ਹੇ ‘ਚ ਕਿਸਾਨਾਂ ਅਤੇ ਹੋਰ ਯੂਨੀਅਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ।
ਸੁਪਰੀਮ ਕੋਰਟ ‘ਚ ਕੱਲ੍ਹ ਇੱਕ ਤਾਜ਼ਾ ਆਦੇਸ ‘ਚ ਕਰਨਾਟਕ ਨੂੰ 27 ਸਤੰਬਰ ਤੱਕ ਤਾਮਿਲਨਾਡੂ ਨੂੰ ਰੋਜ਼ਾਨਾ ਛੇ ਹਜ਼ਾਰ ਕਿਊਸਿਕ ਪਾਣੀ ਦੇਣ ਲਈ ਕਿਹਾ ਹੈ।
ਅਦਾਲਤ ਦੇ ਆਦੇਸ਼ ਤੋਂ ਬਾਅਦ ਇੱਥੇ ਕੇ ਆਰ ਪੇਟ ਅਤੇ ਨਾਗਮੰਗਲਾ ਨੂੰ ਛੱਡ ਕੇ ਸਾਰੀਆਂ ਪੰਜ ਤਹਿਸੀਲਾਂ ‘ਚ ਧਾਰਾ 144 ਦੀ ਮਿਆਦ 23 ਸਤੰਬਰ ਤੱਕ ਵਧਾ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top