ਕੁੱਲ ਜਹਾਨ

ਮਸਲੇ ਪਾਣੀਆਂ ਦੇ : ਕਾਵੇਰੀ ਵਿਵਾਦ ਨੂੰ ਲੈ ਕੇ ਕਰਨਾਟਕ ‘ਚ ਵਿਰੋਧ ਤੇਜ

ਬੰਗਲੌਰ। ਕਾਵੇਰ ਨਦੀ ਦਾ ਜਲ ਤਾਮਿਲਨਾਡੂ ਲਈ ਛੱਡੇ ਜਾਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ‘ਚ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਅੱਜ ਹੜਤਾਲ ਦਾ ਵਿਆਪਕ ਅਸਰ ਵੇਖਿਆ ਜਾ ਰਿਹਾ ਹੈ।
ਇਸ ਹੜਤਾਲ ਦਾ ਸੱਦਾ ਮਾਂਡਿਆ ਜ਼ਿਲ੍ਹਾ ਰੈਅਤ ਹਿੱਤਰੱਖਿਆ ਕਮੇਟੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ  ਦੇ ਵਿਰੋਧ ‘ਚ ਕੀਤਾ ਹੈ ਜਿਸ ‘ਚ ਅਦਾਲਤ ਨੇ ਅਗਲੇ 10 ਦਿਨਾਂ ‘ਚ ਕਰਨਾਟਕ ਤੋਂ ਕਾਵੇਰੀ ਨਦੀ ਲਈ 15 ਹਜ਼ਾਰ ਕਿਊਸਕ ਪਾਣੀ ਤਾਮਿਲਨਾਡੂ ਲਈ ਛੱਡਣ ਦਾ ਆਦੇਸ਼ ਦਿੱਤਾ ਸੀ।
ਇਸ ਹੜਤਾਲ ਦੇ ਕਾਰਨ ਮਾਂਡਿਆ ਜ਼ਿਲ੍ਰੇ ‘ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ।

ਪ੍ਰਸਿੱਧ ਖਬਰਾਂ

To Top