Breaking News

ਨਜੀਬ-ਕੇਜਰੀ ਜੰਗ : ਕੇਂਦਰ, ਉਪਰਾਜਪਾਲ ਤੋਂ ਜਵਾਬ ਤਲਬ

ਫ਼ੈਸਲੇ ‘ਤੇ ਰੋਕ ਲਾਉਣ ਤੋਂ ਨਾਂਹ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ ਦੇ ਅਧਿਕਾਰਾਂ ਦੀ ਲੜਾਈ ‘ਚ ਦਿੱਲੀ ਹਾਈਕੋਰਟ ਦੇ ਫ਼ੈਸਲੇ ਖਿਲਾਫ਼ ਕੇਜਰੀਵਾਲ ਦੀਆਂ ਵੱਖ-ਵੱਖ ਅਪੀਲਾਂ ‘ਤੇ ਕੇਂਦਰ ਸਰਕਾਰ ਤੇ ਉਪਰਾਜਪਾਲ ਤੋਂ ਅੱਜ ਜਵਾਬ ਤਲਬ ਕੀਤਾ।
ਹਾਲਾਂਕਿ ਉੱਚ ਅਦਾਲਤ ਨੇ ਹਾਈਕੋਰਟ ਦੇ ਫ਼ੈਸਲੇ ‘ਤੇ ਫਿਲਹਾਲ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ।
ਜਸਟਿਸ ਏ ਕੇ ਸਿਕਰੀ ਤੇ ਜਸਟਿਸ ਐੱਨਵੀ ਰਮਣ ਦੀ ਬੈਂਚ ਨੇ ਦਿੱਲੀ ਸਰਕਾਰ ਦੀਆਂ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੂੰ ਨੋਟਿਸ ਜਾਰੀ ਕੀਤਾ।

ਪ੍ਰਸਿੱਧ ਖਬਰਾਂ

To Top