ਦੇਸ਼

ਮੁੱਖ ਮੰਤਰੀ ਨੀਤਿਸ਼ ਕੁਮਾਰ ਮਹਾਂਗਠਜੋੜ ਦੇ ਨੇਤਾ  ਹਨ : ਲਾਲੂ

ਪਟਨਾ। ਜਮਾਨਤ ‘ਤੇ ਜੇਲ੍ਹੋਂ ਰਿਹਾਅ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਦੇ ਬਾਹੂਬਲੀ ਸਾਬਕਾ ਸਾਂਸਦ ਮੁਹੰਮ ਸ਼ਹਾਬੁਦੀਨ ਦੇ ਬਿਆਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂ ਦੇ ਪ੍ਰਧਾਨ ਨੀਤਿਸ਼ ਕੁਮਾਰ ਸਬੰਧੀ ਦਿੱਤੇ ਗਏ ਬਿਆਨ ‘ਤੇ ਸੱਤਾਧਾਰੀ ਮਹਾਂਗਠਜੋੜ ਦੇ ਸਹਿਯੋਗੀ ਦਲਾਂ ‘ਚ ਮੱਚੇ ਘਮਸਾਨ ਦਰਮਿਆਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸ੍ਰੀ ਕੁਮਾਰ ਮਹਾਂਗਠਜੋੜ ਦੇ ਨੇਤਾ ਹਨ।
ਮੋ. ਸ਼ਹਾਬੁਦੀਨ ਦੇ ਬਿਆਲ ਤੋਂ ਬਾਅਦ ਪਹਿਲੀ ਵਾਰ ਦਿੱਲੀ ਤੋਂ ਪਟਨਾ ਪੁੱਜੇ ਸ੍ਰੀ ਯਾਦਵ ਨੇ ਇੱਕੋਂ ਦੇ ਜੈ ਪ੍ਰਕਾਸ਼ ਨਰਾਇਣ ਹਵਾÂਂ ਅੱਡੇ ‘ਤੇ ਗੱਲਬਾਤ ਦੌਰਨ ਕਿਹਾ ਕਿ ਸਾਂਸਦ ਮੋ. ਸ਼ੁਹਾਬੁਦੀਨ ਜਾਂ ਫਿਰ ਪਾਰਟੀ ਦੇ ਕੌਮੀ ਉਪ ਪ੍ਰਧਾਨ ਰਘੁਵੰਸ਼ ਪ੍ਰਸਾਦ ਸਿੰਘ ਦਾ ਬਿਆਨ ਹੋਵੇ ਇਸ ਦੇ ਪਿੱਛੇ ਮੀਡੀਆ ਹੀ ਹੈ। ਸਾਰਾ ਰੌਲਾ ਮੀਡੀਆ ਦੀ ਦੇਣ ਹੈ।

 

ਪ੍ਰਸਿੱਧ ਖਬਰਾਂ

To Top