ਕੁੱਲ ਜਹਾਨ

ਗੂਗਲ ਕਹਿੰਦੈ, ਚਿਕਨਗੁਨੀਆ ਨਾਲ ਨਹੀਂ ਹੁੰਦੀ ਮੌਤ : ਸਤੇਂਦਰ

ਨਵੀਂ ਦਿੱਲੀ। ਅਜਿਹੇ ਸਮੇਂ ‘ਚ ਜਦੋਂ ਰਾਜਧਾਨੀ ਦਿੱਲੀ ‘ਚ ਚਿਕਨਗੁਨੀਆ ਦੀ ਕਰੋਪੀ ਲਗਾਤਾਰ ਵਘ ਰਹੀ ਹੈ ਤੇ ਇਸ ਨਾਲ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੜਾ ਹੀ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਨਾਲ ਕੋਈ ਮੌਤ ਨਹੀਂ ਹੁੰਦੀ, ਮੀਡੀਆ ਫਾਲਤੂ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਿਹਾ ਹੈ। ਸ੍ਰੀ ਜੈਨ ਨ ੇਅੱਜ ਇੱਥੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਨਹੀਂ ਹੈ, ਗੂਗਲ ਸਰਚ ਇੰਜਣ ‘ਤੇ ਜਾ ਕੇ ਵੇਖ ਲਓ, ਉਹ ਵੀ ਇਹੀ ਕਹਿੰਦਾ ਹੈ ਕਿ ਚਿਕਨਗੁਨੀਆ ਨਾਲ ਮੌਤ ਨਹੀਂ ਹੁੰਦੀ।

ਪ੍ਰਸਿੱਧ ਖਬਰਾਂ

To Top