ਬਾਲ ਸਾਹਿਤ

ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ

Child, Story, Stupidity, Wolf

ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ
ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ ‘ਚ ਪਾਣੀ ਪੀ ਰਹੇ ਬੱਕਰੇ ‘ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ ਵੱਲ ਵਧਣ ਲੱਗਾ ਤਲਾਬ ਕਿਨਾਰੇ ਖੜ੍ਹਾ ਘਾਹ ਖਾ ਰਿਹਾ ਖਰਗੋਸ਼ ਇਹ ਸਭ ਕੁਝ ਦੇਖ ਰਿਹਾ ਸੀ ਅਚਾਨਕ ਉਹ ਚਿਲਾਇਆ, ‘ਬੱਕਰੇ ਭਰਾ, ਭੱਜ ਜਾ, ਸ਼ੇਰ ਤੇਰੇ ‘ਤੇ ਹਮਲਾ ਕਰਨ ਵਾਲਾ ਹੈ’

ਬੱਕਰਾ ਭੱਜ ਪਿਆ ਸ਼ੇਰ ਨੇ ਉਸਦਾ ਪਿੱਛਾ ਕੀਤਾ ਪਰ ਉਹ ਸੰਘਣੀਆਂ ਝਾੜੀਆਂ ‘ਚ ਜਾ ਕੇ ਲੁਕ ਗਿਆ ਸ਼ੇਰ ਨੂੰ ਖਰਗੋਸ਼ ‘ਤੇ ਬਹੁਤ ਗੁੱਸਾ ਆਇਆ, ਕਿਉਂਕਿ ਉਸ ਕਰਕੇ ਹੀ ਉਹ ਬੱਕਰਾ ਉਸ ਹੱਥੋਂ ਨਿੱਕਲ ਗਿਆ ਸੀ

ਹੁਣ ਉਹ ਖਰਗੋਸ਼ ਦਾ ਜਾਨੀ ਦੁਸ਼ਮਣ ਬਣ ਗਿਆ ਉਹ ਤਲਾਬ ਕਿਨਾਰੇ ਪਰਤਿਆ ਪਰ ਖਰਗੋਸ਼ ਵੀ ਉੱਥੋਂ ਭੱਜ ਗਿਆ ਸੀ
ਸ਼ੇਰ ਖਰਗੋਸ਼ ਦਾ ਘਰ ਲੱਭਣ ਲੱਗਾ ਉਹ ਇੱਧਰ-ਉੱਧਰ ਘੁੰਮਦਾ ਰਿਹਾ ਆਖ਼ਰ ਉਸ ਨੂੰ ਖਰਗੋਸ਼ ਦਾ ਘਰ ਮਿਲ ਗਿਆ ਉਸ ਸਮੇਂ ਖਰਗੋਸ਼ ਆਪਣੇ ਪਰਿਵਾਰ ਨਾਲ ਆਰਾਮ ਕਰ ਰਿਹਾ ਸੀ

ਸ਼ੇਰ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਖਰਗੋਸ਼, ਉਸਦੀ ਪਤਨੀ ਤੇ ਦੋ ਬੱਚਿਆਂ ਨੂੰ ਮਾਰ ਕੇ ਖਾ ਗਿਆ

ਇਹ ਗੱਲ ਜੰਗਲ ‘ਚ ਅੱਗ ਵਾਂਗ ਫੈਲ ਗਈ ਸਾਰੇ ਜਾਨਵਰਾਂ ਦੀ ਜ਼ੁਬਾਨ ‘ਤੇ ਇੱਕ ਹੀ ਗੱਲ ਸੀ ਕਿ ਬੱਕਰੇ ਦੀ ਜਾਨ ਬਚਾਉਣ ਕਾਰਨ ਖਰਗੋਸ਼ ਦੇ ਪਰਿਵਾਰ ਦਾ ਅੰਤ ਹੋਇਆ ਉਦੋਂ ਬਾਅਦ ਤਾਂ ਜਿਵੇਂ ਜੰਗਲ ਦਾ ਕੋਈ ਵੀ ਜਾਨਵਰ ਸ਼ੇਰ ਦੇ ਸ਼ਿਕਾਰ ਨੂੰ ਸਾਵਧਾਨ ਕਰਨਾ ਹੀ ਭੁੱਲ ਗਿਆ
ਇਸੇ ਜੰਗਲ ‘ਚ ਹੀ ਬਾਂਦਰ ਅਤੇ ਭੇੜੀਆ ਵੀ ਰਹਿੰਦੇ ਸਨ ਦੋਵਾਂ ‘ਚ ਪੱਕੀ ਦੋਸਤੀ ਸੀ ਬਾਂਦਰ ਵਿਵਹਾਰ ਦਾ ਸਹੀ ਸੀ ਪਰ ਭੇੜੀਆ ਹੰਕਾਰੀ ਸੀ ਉਹ ਆਪਣੇ-ਆਪ ਨੂੰ ਬਹੁਤ ਹੁਸ਼ਿਆਰ ਸਮਝਦਾ ਸੀ

ਇੱਕ ਦਿਨ ਭੇੜੀਆ ਅੰਬ ਦੇ ਰੁੱਖ ਹੇਠ ਆਰਾਮ ਕਰ ਰਿਹਾ ਸੀ ਤੇ ਉੱਪਰ ਬਾਂਦਰ ਅੰਬ ਖਾ ਰਿਹਾ ਸੀ ਉਦੋਂ ਹੀ ਉੱਥੋਂ ਸ਼ੇਰ ਲੰਘਿਆ ਉਸਦੀ ਨਜ਼ਰ ਆਰਾਮ ਕਰ ਰਹੇ ਭੇੜੀਏ ‘ਤੇ ਪਈ ਉਸ ਦੇ ਭੋਜਨ ਦਾ ਸਮਾਂ ਹੋ ਗਿਆ ਸੀ, ਸੋਚਿਆ, ‘ਬਿਨਾ ਮਿਹਨਤ ਦੇ ਭੇੜੀਏ ਦੇ ਰੂਪ ‘ਚ ਮੈਨੂੰ ਰੱਜਵਾਂ ਭੋਜਨ ਮਿਲ ਗਿਆ’

ਉਹ ਭੇੜੀਏ ਵੱਲ ਵਧਣ ਲੱਗਾ ਬਾਂਦਰ ਦੀ ਨਜ਼ਰ ਉਸ ‘ਤੇ ਪਈ ਉਹ ਸ਼ੇਰ ਦੀ ਨੀਅਤ ਸਮਝ ਗਿਆ ਹੁਣ ਬਾਂਦਰ ਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਦੋਸਤ ਦੀ ਜਾਨ ਬਚਾਵੇ

ਬਾਂਦਰ ਨੇ ਸੋਚਿਆ, ‘ਜੇਕਰ ਮੈਂ ‘ਸ਼ੇਰ ਆ ਗਿਆ’ ਕਹਿ ਕੇ ਭੇੜੀਏ ਨੂੰ ਜਗਾ ਦੇਵਾਂਗਾ ਤਾਂ ਸ਼ੇਰ ਮੇਰੇ ਨਾਲ ਮੇਰੇ ਪਰਿਵਾਰ ਨੂੰ ਵੀ ਮਾਰ ਦੇਵੇਗਾ’ ਉਹ ਦੂਜਾ ਉਪਾਅ ਸੋਚਣ ਲੱਗਾ ਅਚਾਨਕ ਉਹ ਚਿਲਾਇਆ, ‘ਭਰਾ ਭੱਜ ਜਾ, ਸ਼ਿਕਾਰੀ ਆ ਰਿਹਾ ਹੈ’ ਬਾਂਦਰ ਦੀ ਅਵਾਜ ਸ਼ੇਰ ਨੇ ਸੁਣੀ ਉਹ ਸਮਝਿਆ ਕਿ ਬਾਂਦਰ ਉਸ ਨੂੰ ਸਾਵਧਾਨ ਕਰ ਰਿਹਾ ਹੈ ਹੋ ਸਕਦਾ ਹੈ, ਬੰਦੂਕਧਾਰੀ ਕੋਈ ਵਿਅਕਤੀ ਜੰਗਲ ‘ਚ ਆਇਆ ਹੋਵੇਗਾ, ਇਹ ਸੋਚ ਕੇ ਉਹ ਪਲਟਿਆ ਤੇ ਪੂਰੀ ਰਫ਼ਤਾਰ ਨਾਲ ਆਪਣੀ ਗੁਫ਼ਾ ਵੱਲ ਭੱਜਣ ਲੱਗਾ
ਬਾਂਦਰ ਦੇ ਚਿਲਾਉਣ ਨਾਲ ਭੇੜੀਆ ਵੀ ਜਾਗ ਗਿਆ ਸੀ ਉਸ ਨੇ ਸ਼ੇਰ ਨੂੰ ਭੱਜਦੇ ਹੋਏ ਦੇਖਿਆ

ਭੇੜੀਆ ਹੰਕਾਰੀ ਤਾਂ ਸੀ ਹੀ ਉਹ ਬਾਂਦਰ ਨੂੰ ਬੋਲਿਆ, ‘ਬਾਂਦਰ ਭਰਾ, ਉਹ ਦੇਖ ਸ਼ੇਰ ਮੇਰੇ ਤੋਂ ਡਰ ਕੇ ਭੱਜ ਰਿਹਾ ਹੈ ਅੱਜ ਮੈਂ ਵੀ ਉਸ ਨੂੰ ਜੀਅ ਭਰ ਕੇ ਭਜਾਵਾਂਗਾ’ ਕਹਿ ਕੇ ਉਹ ਸ਼ੇਰ ਪਿੱਛੇ ਭੱਜਣ ਲੱਗਾ

ਬਾਂਦਰ ਨੇ ਕਿਹਾ, ‘ਭੇੜੀਏ ਭਰਾ, ਅਜਿਹੀ ਮੂਰਖਤਾ ਨਾ ਕਰ, ਸ਼ੇਰ ਤੇਰੇ ਤੋਂ ਡਰ ਕੇ ਨਹੀਂ ਭੱਜ ਰਿਹਾ’

‘ਭਰਾ, ਉਹ ਮੇਰੇ ਤੋਂ ਹੀ ਡਰਿਆ ਹੈ ਮੇਰੀ ਹੁਸ਼ਿਆਰੀ ਅੱਗੇ ਉਸਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਉਹ ਮੇਰੇ ਤੋਂ ਡਰਨ ਲੱਗਾ ਹੈ’ ਭੇੜੀਏ ਨੇ ਸ਼ੇਰ ਪਿੱਛੇ ਭੱਜਦੇ ਹੋਏ ਕਿਹਾ ਭੇੜੀਆ ਸ਼ੇਰ ਪਿੱਛੇ ਭੱਜ ਰਿਹਾ ਸੀ ਭੱਜਦਾ-ਭੱਜਦਾ ਸ਼ੇਰ ਆਪਣੀ ਗੁਫ਼ਾ ਕੋਲ ਪਹੁੰਚ ਗਿਆ

ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ ਬਾਂਦਰ ਵੀ ਇੱਕ ਦਰੱਖਤ ਤੋਂ ਦੂਜੇ ਦਰੱਖਤ ‘ਤੇ ਛਾਲ ਮਾਰਦਾ ਹੋਇਆ ਆਪਣੇ ਦੋਸਤ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਿਆ ਸੀ
ਉਹ ਨਿੰਮ ਦੇ ਦਰੱਖਤ ‘ਤੇ ਬੈਠਾ ਆਪਣੇ ਦੋਸਤ ਦੀ ਮੂਰਖਤਾ ‘ਤੇ ਹੰਝੂ ਕੇਰ ਰਿਹਾ ਸੀ

ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top