ਕੁੱਲ ਜਹਾਨ

ਚੀਨ ਪਵਾਏਗਾ ‘ਸੋਕਾ ਪ੍ਰਭਾਵਿਤ’ ਮਹਾਰਾਸ਼ਟਰ ‘ਚ ਮੀਂਹ

ਕਲਾਊਡ ਸੀਡਿੰਗ ਟੈਕਨਾਲੋਜੀ ਦੀ ਹੋਵੇਗੀ ਵਰਤੋਂ

ਮਹਾਰਾਸ਼ਟਰ। ਚੀਨ ਸੋਕਾ ਪ੍ਰਭਾਵਿਤ ਮਹਾਰਾਸ਼ਟਰ ‘ਚ ਮੀਂਹ ਪਵਾਉਣ ਵਾਲੀ ਤਕਨੀਕ ‘ਕਲਾਊਡ ਸੀਡਿੰਗ’ ਮੁਹੱਈਆ ਕਰਵਾਉਣ ਤੇ ਸਥਾਨਕ ਮੌਸਮ ਵਿਭਾਗ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਦੇ ਸੰਦਰਭ ‘ਚ ਭਾਰਤ ਨਾਲ ਗੱਲ ਕਰ ਰਿਹਾ ਹੈ। ਬੀਜਿੰਗ, ਸ਼ੰਘਾਈ ਤੇ ਚੀਨ ਦੇ ਪੂਰਬੀ ਅਨਹੁੰਈ ਪ੍ਰਾਂਤ ਦੇ ਵਿਗਿਆਨੀਆਂ ਅਤੇ ਅਧਿਕਾਰੀਆਂ ਦੀ ਇੱਕ ਟੀਮ ਨੇ ਮਹਾਰਾਸ਼ਟਰ ਦੀ ਹਾਲੀਆ ਯਾਤਰਾ ਦੌਰਾਨ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਮਹਾਰਾਸ਼ਟਰ ਪਿਛਲੇ ਦੋ ਵਰ੍ਹਿਆਂ ਤੋਂ ਭਾਰੀ ਸੋਕੇ ਦਾ ਸਾਹਮਣਾ ਕਰ ਰਿਹਾ ਹੈ।
ਚੀਨ ਕਈ ਵਰ੍ਹਿਆਂ ਤੋਂ ਕਲਾਊਡ ਸੀਡਿੰਗ ਰਾਕਟਾਂ ਦੀ ਵਰਤੋਂ ਕਰ ਰਿਹਾ ਹੈ, ਜਿਸ ‘ਚ ਮੀਂਹ ਪਵਾਉਣ ਵਾਲਾ ਸਿਲਵਰ ਆਇਓਡਾਈਡ ਮੌਜ਼ੂਦ ਰਹਿੰਦਾ ਹੈ। ਪਰ ਮੀਂਹ ਲਈ ਇਸ ਨੂੰ ਬੱਦਲਾਂ ਦੀ ਲੋੜ ਹੁੰਦੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਚਰਚਾ ਸਫ਼ਰ ਰਹਿੰਦੀ ਹੈ ਤਾਂ ਚੀਨੀ ਮਾਹਿਰ ਭਾਰਤੀ ਮੌਸਮ ਵਿਭਾਗ ਦੇ ਅਧਿਕਾਰਆਂ ਨੂੰ ਆਧੁਨਿਕ ਕਲਾਊਡ ਸੀਡਿੰਗ ਤਕਨੀਕੀ ਨਾਲ ਜੁੜੀ ਸਿਖਲਾਈ ਦੇ ਸਕਦੇ ਹਨ।

ਪ੍ਰਸਿੱਧ ਖਬਰਾਂ

To Top