Breaking News

ਗੁਟਬੰਦੀ ਵਧਾ ਰਿਹਾ ਫਰੇਬੀ ਚੀਨ

China, Increase Ffactionalism, Donald Trump, US

ਪਾਕਿਸਤਾਨ ਖਿਲਾਫ ਕੋਈ ਵੀ ਕਾਰਵਾਈ ਹੋਵੇ ਉਸ ਦਾ ਦਰਦ ਚੀਨ ਨੂੰ ਹੋਣਾ ਹੀ ਹੋਣਾ ਹੈ ਬੁਰੀ ਤਰ੍ਹਾਂ ਘਿਰੇ ਪਾਕਿ ਨੂੰ ਬਚਾਉਣ ਲਈ ਚੀਨ ਝੂਠ ਤੇ ਫਰੇਬ ਦਾ ਸਹਾਰਾ ਵੀ ਸ਼ਰ੍ਹੇਆਮ ਲੈਂਦਾ ਹੈ ਅਮਰੀਕਾ ਨੇ ਪਾਕਿ ਨੂੰ ਅੱਤਵਾਦ ਖਿਲਾਫ ਲੜਾਈ ਲਈ ਦਿੱਤੀ ਜਾਣ ਵਾਲੀ ਮੋਟੀ ਆਰਥਿਕ ਸਹਾਇਤਾ ਬੰਦ ਕਰ ਦਿੱਤੀ ਤਾਂ ਚੀਨ ਚੀਕ ਉੱਠਿਆ ਡੋਨਾਲਡ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਪਾਕਿ ਦੀਆਂ ਦੋਗਲ਼ੀਆਂ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਇਹ ਗੱਲ ਕਹੀ ਕਿ ਪਿਛਲੇ 20 ਸਾਲਾਂ ਤੋਂ ਪਾਕਿ ਮੋਟੀ ਵਿੱਤੀ ਸਹਾਇਤਾ ਲੈ ਕੇ ਅਮਰੀਕਾ ਨੂੰ ਸਿਰਫ ਧੋਖਾ ਹੀ ਦੇ ਰਿਹਾ ਹੈ ਟਰੰਪ ਦੇ ਇਸ ਗੁੱਸੇ ਭਰੇ ਬਿਆਨ ਨਾਲ ਪਾਕਿ ਦੁਨੀਆ ਭਰ ‘ਚ ਨੰਗਾ ਹੋ ਗਿਆ ਅਮਰੀਕਾ ਦੇ ਸਖ਼ਤ ਸਟੈਂਡ ਦਾ ਅਸਰ ਹੋਇਆ ਤੇ ਪਾਕਿ  ਨੇ ਅੱਤਵਾਦੀ ਹਾਫਿਜ਼ ਮੁਹੰਮਦ ਸਈਦ ਦੀਆਂ ਜਥੇਬੰਦੀਆਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ

ਟਰੰਪ ਦੀ ਸਖਤੀ ਨਾਲ ਉਮੀਦ ਬੱਝੀ ਸੀ ਕਿ ਪਾਕਿ ਆਪਣੀਆਂ ਹਰਕਤਾਂ ਤੋਂ ਕੁਝ ਬਾਜ਼ ਆਵੇਗਾ ਪਰ ਉਸ ਦੇ ਸਾਥੀ ਚੀਨ ਨੇ ਅਮਰੀਕੀ ਗੁੱਸੇ ਨੂੰ ਬੇਤੁਕਾ ਕਰਾਰ ਦੇਣ ਲਈ ਪਾਕਿਸਤਾਨ ਦੀ ਪ੍ਰਸੰਸਾ ਕਰ ਦਿੱਤੀ ਚੀਨ ਦਾ ਦਾਅਵਾ ਹੈ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜਾਈ ‘ਚ ਰੁੱਝਿਆ ਹੋਇਆ ਤੇ ਉਹ (ਚੀਨ) ਪਾਕਿ ਤੋਂ ਪੂਰੀ ਤਰ੍ਹਾਂ ਖੁਸ਼ ਹੈ ਚੀਨ ਦੇ ਕਹਿਣ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਉਹ ਅਮਰੀਕਾ ਦੀ ਪ੍ਰਵਾਹ ਨਾ ਕਰੇ ਕਿਉਂ ਉਹ (ਚੀਨ) ਉਸ ਦੇ ਨਾਲ ਹੈ ਚੀਨ ਦੀਆਂ ਇਹ ਹਰਕਤਾਂ ਨਾ ਸਿਰਫ ਭਾਰਤ-ਪਾਕਿ ਸਬੰਧਾਂ ‘ਚ ਦਰਾੜ ਪੈਦਾ ਕਰ ਰਹੀਆਂ ਹਨ

ਸਗੋਂ ਇਸ ਨਾਲ ਕੌਮਾਂਤਰੀ ਪੱਧਰ ‘ਤੇ ਅੱਤਵਾਦ ਮੁੱਦੇ ‘ਤੇ ਧੜੇਬੰਦੀ ਪੈਦਾ ਹੋ ਰਹੀ ਹੈ ਚੀਨ ਪਾਕਿਸਤਾਨ ਤੋਂ ਜ਼ੰਮੂ-ਕਸ਼ਮੀਰ ‘ਚ ਚਲਾਈਆਂ ਜਾ ਰਹੀਆਂ ਅੱਤਵਾਦੀ ਸਰਗਰਮੀਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਸੰਯੁਕਤ ਰਾਸ਼ਟਰ ਨੇ ਹਾਫਿਜ਼ ਮੁਹੰਮਦ ਸਈਦ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੇ ਉਸ ਦੇ ਸਿਰ ‘ਤੇ ਇਨਾਮ ਰੱਖਿਆ ਹੋਇਆ ਹੈ ਕੀ ਸਈਦ ਨੂੰ ਖੁੱਲ੍ਹੇਆਮ ਘੁੰਮਣ ਤੇ ਭਾਰਤ ਵਿਰੋਧੀ ਜ਼ਹਿਰ ਉਗਲਣ ਦੀ ਖੁੱਲ੍ਹ ਦੇ ਕੇ ਪਾਕਿਸਤਾਨ ਅੱਤਵਾਦ ਖਿਲਾਫ ਲੜਾਈ ਹਿੱਸਾ ਪਾ ਰਿਹਾ ਹੈ?

ਪਾਕਿ ਦੇ ਹੁਕਮਰਾਨ ਸ਼ਰ੍ਹੇਆਮ ਜ਼ੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਅਜ਼ਾਦੀ ਦੀ ਲੜਾਈ ਕਰਾਰ ਦੇ ਰਹੇ ਹਨ ਚੀਨ ਨੂੰ ਇਹ ਹਿੰਸਾ ਅੱਤਵਾਦ ਨਜ਼ਰ ਨਹੀਂ ਆਉਂਦੀ ਦਰਅਸਲ ਚੀਨ ਦਾ ਉਦੇਸ਼ ਭਾਰਤ ਦੇ ਦੁਸ਼ਮਣ ਨੂੰ ਮਜ਼ਬੂਤ ਕਰਨਾ ਹੈ ਅਜਿਹਾ ਕਰਕੇ ਉਹ ਅਮਰੀਕਾ ਨੂੰ ਵੀ ਟੱਕਰ ਦੇਣ ਦੀ ਕੋਸ਼ਿਸ਼ ‘ਚ ਹੈ ਚੀਨ ਨਹੀਂ ਚਾਹੁੰਦਾ ਕਿ ਪਾਕਿ ‘ਚ ਅੱਤਵਾਦ ਰੁਕੇ ਅਤੇ ਭਾਰਤ ‘ਚ ਹਿੰਸਾ ਖਤਮ ਹੋਵੇ

ਇਸ ਤੋਂ ਪਹਿਲਾਂ ਚੀਨ ਦਾ ਇੱਕ ਆਗੂ ਬੜੇ ਧੜੱਲੇ ਨਾਲ ਕਹਿ ਚੁੱਕਾ ਹੈ ”ਜੋ ਪਾਕਿ ਦਾ ਦੁਸ਼ਮਣ, ਉਹ ਚੀਨ ਦਾ ਦੁਸ਼ਮਣ” ਤਾਕਤਵਰ ਮੁਲਕਾਂ ਦੀਆਂ ਦੋਗਲ਼ੀਆਂ ਨੀਤੀਆਂ ਦਾ ਖਮਿਆਜ਼ਾ ਸੀਰੀਆ, ਇਰਾਕ, ਲਿਬੀਆ ਸਮੇਤ ਦੁਨੀਆ ਦੇ ਦਰਜ਼ਨਾਂ ਦੇਸ਼ ਭੁਗਤ ਚੁੱਕੇ ਹਨ ਹੁਣ ਚੀਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਤਵਾਦ ਕਿਸੇ ਵੀ ਮੁਲਕ ਦੇ ਹਿੱਤ ‘ਚ ਨਹੀਂ ਅਮਰੀਕਾ, ਰੂਸ, ਇੰਗਲੈਂਡ ਸਮੇਤ ਸਾਰੇ ਤਾਕਤਵਰ ਮੁਲਕ ਅੱਤਵਾਦ ਦੇ ਸੇਕ ਤੋਂ ਨਹੀਂ ਬਚ ਸਕੇ ਚੀਨ ਅੱਤਵਾਦ ਨੂੰ ਉਕਸਾਉਣ ਤੇ ਵਧਾਉਣ ਦੀਆਂ ਕਾਰਵਾਈਆਂ ਕਰਨ ਦੀ ਬਜਾਇ ਅਮਨ-ਅਮਾਨ ਤੇ ਖੁਸ਼ਹਾਲੀ ਲਈ ਕੰਮ ਕਰੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top