Breaking News

ਭਾਰਤ ਨੂੰ ਘੇਰਨ ਲਈ ਚੀਨ ਨੇ ਚੱਲੀ ਨਵੀਂ ਚਾਲ

China, New Move, Cover,  India, Chabahar, Gwadar

ਏਜੰਸੀ
ਨਵੀਂ ਦਿੱਲੀ, 29 ਦਸੰਬਰ।

ਭਾਰਤ ‘ਤੇ ਦਬਾਅ ਬਣਾਉਣ ਲਈ ਚੀਨ ਨੇ ਇੱਕ ਹੋਰ ਨਵੀਂ ਚਾਲ ਚੱਲੀ ਹੈ। ਭਾਰਤ ਨੂੰ ਆਪਣੀ ਮਹੱਤਵਪੂਰਨ ਵੰਨ ਬੈਲਟ ਵੰਨ ਰੋਡ ਪ੍ਰੋਜੈਕਟ ਨਾਲ ਜੋੜਨ ਵਿੱਚ ਅਸਫ਼ਲ ਰਹੇ ਚੀਨ ਨੇਹੁਣ ਨਵੀਂ ਦਿੱਲੀ ਦੇ ਗੁਆਂਢੀਆਂ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੂੰ ਚੀਨ-ਪਾਕਿ ਆਰਥਿਕ ਗਲਿਆਰੇ ਵਿੱਚ ਸ਼ਾਮਲ ਕਰਨ ਦੀ ਇੱਛਾਪ ੍ਰਗਟ ਕਰਨ ਤੋਂ ਬਾਅਦ ਹੁਣ ਖ਼ਬਰ ਹੈ ਕਿ ਚੀਨ ਨੇ ਭਾਰਤ ਦੇ ਸਹਿਯੋਗ ਨਾਲਬਣੇ ਚਾਬਹਾਰ ਪੋਰਟ ਅਤੇ ਪਾਕਿਸਤਾਨ ਦੇ ਗਵਾਦਰ ਪੋਰਟ ਦਰਮਿਆਨ ਕੁਨੈਕਸ਼ਨ ਬਣਾਉਣ ਦੀ ਆਪਣੀ ਇੱਛਾ ਇਰਾਨ ਦੇ ਸਾਹਮਣੇ ਰੱਖੀ ਹੈ।

ਪਾਕਿਸਤਾਨ ਦੀਆਂ ਮੀਡੀਆ ਖ਼ਬਰਾਂ ਮੁਤਾਬਕ, ਇਰਾਨ ਦਾ ਕਹਿਣਾ ਹੈ ਹੈ ਕਿ ਚੀਨ ਨੇ ਅਜਿਹੀ ਮੰਗ ਰੱਖੀ ਹੈ ਕਿ ਚੀਨੀ ਕੰਪਨੀਆਂ ਵੱਲੋਂ ਪਾਕਿਸਤਾਨ ਵਿੱਚ ਬਣਾਏ ਜਾ ਰਹੇ ਗਵਾਦਰ ਪੋਰਟ ਅਤੇ ਇਰਾਨ ਦੀ ਦੱਖਣੀ ਪੂਰਬੀ ਬੰਦਰਗਾਹ ਚਾਬਹਾਰ ਨੂੰ ਆਪਸ ਵਿੱਚ ਜੋੜਿਆ ਜਾਵੇ।

ਚਾਬਹਾਰ ਫ੍ਰੀ ਟਰੇਡ ਜੋਨ ਦੇ ਮੈਨੇਜਿੰਗ ਡਾਇਰੈਕਟਰ ਅਬਦੁਲ ਰਹੀਮ ਕੋਰਦੀ ਦੇ ਹਵਾਲੇ ਨਾਲ ਇਰਾਨੀ ਮੀਡੀਆ ਵਿੱਚ ਇਹ ਖ਼ਬਰ ਆਈ ਹੈ ਕਿ ਚੀਨ ਨੇ ਇਰਾਨ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਗਵਾਦਰ ਪੋਰਟ ਤੋਂ ਜਾਣ ਵਾਲੇ ਸਮਾਨ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਚਾਬਹਾਰ ਬੰਦਰਗਾਹ ਦੀ ਵਰਤੋਂ ਕਰਨ ਦਾ ਇੱਛੁਕ ਹੈ। ਹਾਲਾਂਕਿ, ਕੋਰਦੀ ਨੇ ਇਹ ਵੀ ਕਿਹਾ ਕਿ ਇਰਾਨ ਦੇ ਚਾਬਹਾਰ ਅਤੇ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਦਰਮਿਆਨ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਹਿਕਾ ਕਿ ਬਜ਼ਾਰ ਤੱਕ ਪਹੁੰਚ ਬਣਾਉਣ ਦੀ ਸਮਰੱਥਾ ਦੇ ਮਾਮਲੇ ਵਿੱਚ ਦੋਵੇਂ ਬੰਦਰਗਾਹਾਂ ਇੱਕ-ਦੂਜੇ ਦੇ ਪੂਰਬ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਚਾਬਹਾਰ ਪੋਰਟ ਨੂੰ ਇਰਾਨ ਭਾਰਤ ਦੀ ਮੱਦਦ ਨਾਲ ਬਣਾ ਰਿਹਾ ਹੈ। ਹਾਲ ਹੀ ਵਿੱਚ ਇਸ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ ਗਿਆ ਹੈ। ਭਾਰਤ ਇਸ ਪ੍ਰੋਜੈਕਟ ਵਿੱਚ 50 ਕਰੋੜ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਉੱਥੇ, ਚੀਨ ਗਵਾਦਰ ਬੰਦਰਗਾਹ ਨੂੰ ਚੀਨ-ਪਾਕਿਸਤਾਨ ਇਕਾਨਮਿਕ ਕੋਰੀਡੋਰ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਸੀਪੀਈਸੀ ਦੇ ਨਾਂਲ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ਦਾ ਟੀਚਾ ਹੈ ਕਿ ਉਹ ਗਵਾਦਰ ਬੰਦਰਗਾਹ ਨੂੰ ਪੱਛਮੀ ਚੀਨ ਨਾਲ ਜੋੜੇ ਅਤੇ ਗਲੋਬਲ ਟਰੇਡ ਲਈ ਪਾਕਿਸਤਾਨ ਦੇ ਜ਼ਰੀਏ ਸੁਰੱਖਿਅਤ ਰਸਤੇ ਦਾ ਨਿਰਮਾਣ ਕਰੇ।

ਚਾਬਹਾਰ ਬੰਦਰਗਾਹ ਜਾਹੇਦਾਨ ਤੋਂ 645 ਕਿਲੋਮੀਟਰ ਦੂਰ ਹੈ ਅਤੇ ਮੱਧ ਏਸ਼ੀਆ ਤੇ ਅਫ਼ਗਾਨਿਸਤਾਨ ਨੂੰ ਸਿਸਤਾਨ-ਬਲੋਚਿਸਤਾਨ ਨਾਲ ਜੋੜਨ ਵਾਲੀ ਇੱਕੋ-ਇੱਕ ਬੰਦਰਗਾਹ ਹੈ। ਭਾਰਤ ਲਈ ਇਹ ਬੰਦਰਗਾਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਭਾਰਤ ਲਈ ਪੱਛਮੀ ਏਸ਼ੀਆ ਨਾਲ ਜੁੜਨ ਦਾ ਸਿੱਧਾ ਰਸਤਾ ਮੁਹੱਈਆ ਕਰਵਾਏਗਾ ਅਤੇ ਇਸ ਵਿੱਚ ਪਾਕਿਸਤਾਨ ਦਾ ਕੋਈ ਦਖਲ ਨਹੀਂ ਹੋਵੇਗਾ। ਚਾਬਹਾਰ ਦੇ ਖੁੱਲਣ ਨਾਲ ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਦਰਮਿਆਨਵਪਾਰ ਨੂੰ ਵੱਡਾ ਸਹਾਰਾ ਮਿਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top