ਦੇਸ਼

ਲਖਨਊ ‘ਚ 29 ਤੋਂ ਸਿਆਸੀ ਸ਼ੁਰੂਆਤ ਕਰੇਗੀ ਪ੍ਰਿਅੰਕਾ ਗਾਂਧੀ

ਲਖਨਊ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਫਤਹਿ ਕਰਨ ‘ਚ ਜੁਟੀ ਕਾਂਗਰਸ ਦੀ ਸਟਾਰ ਕੰਪੇਨਰ ਪ੍ਰਿਅੰਕਾ ਗਾਂਧੀ ਵਾਡਰਾ ਅਗਾਮੀ 29 ਜੁਲਾਈ ਨੂੰ ਇੱਥੇ ਵਰਕਰਾਂ ਨੂੰ ਸੰਬੋਧਨ ਕਰੇਗੀ। ਆਪਣੇ ਭਰਾ ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਆ ਰਹੀ ਪ੍ਰਿਅੰਕਾ ਗਾਂਧੀ ਵਾਡਰਾ ਦਾ ਇੱਥੇ ਸ਼ਾਇਦ ਇਹ ਪਹਿਲਾ ਸੰਬੋਧਨ ਹੋਵੇਗਾ, ਇਸ ਲਈ ਲੋਕ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਰਾਜਨੀਤੀ ਲਾਂਚਿੰਗ ਵੀ ਮੰਨ ਰਹੇ ਹਨ। ਸ੍ਰੀ ਮਤੀ ਪਿਅੰਕਾ ਗਾਂਧੀ ਵਾਡਰਾ ਇੱਥੇ ਆਉਣ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜ ਬੱਬਰ ਤੇ ਮੁੱਖ ਮੰਤਰੀ ਉਮੀਦਵਾਰ ਸ਼ੀਲਾ ਦੀਕਸ਼ਿਤ ਗਾਜੀਆਬਾਦ ਤੋਂ  ਲਖਨਊ ਤੱਕ ਲਗਭਗ 500 ਕਿਲੋਮੀਟਰ ਰੋਡ ਸ਼ੋਰ ਕਰਨਗੇ।

ਪ੍ਰਸਿੱਧ ਖਬਰਾਂ

To Top