ਸੰਪਾਦਕੀ

ਗੱਲਬਾਤ ਨਾਲ ਬਦਲੇਗਾ ਮਾਹੌਲ

ਮੰੰਦਰ ਮੁੱਦੇ ‘ਤੇ ਅਦਾਲਤ ਦਾ ਫੈਸਲਾ ਜੋ ਵੀ ਆਏ ਸਾਰੀਆਂ ਧਿਰਾਂ ਉਸ ਫੈਸਲੇ ਨੂੰ ਮੰਨਣ ਤੇ ਲਾਗੂ ਕਰਨ ਲਈ ਮਾਹੌਲ ਬਣਾਉਣ

ਸੁਪਰੀਮ ਕੋਰਟ ‘ਚ ਅਯੁੱਧਿਆ ‘ਚ ਰਾਮ-ਮੰਦਰ ਬਨਾਮ ਬਾਬਰੀ ਮਸਜਿਦ ਮਾਮਲੇ ‘ਚ ਸੁਣਵਾਈ ਸ਼ੁਰੂ ਹੋ ਗਈ ਹੈ ਭਾਵੇਂ ਇਹ ਮਾਮਲਾ ਸੁਪਰੀਮ ਕੋਰਟ ‘ਚ ਹੈ ਪਰ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਹੱਲ ਕੱਢਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ ਸ੍ਰੀ ਰਵੀਸ਼ੰਕਰ ਨੇ ਕਈ ਮੁਸਲਮਾਨ ਸੰਗਠਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਖਾਸਕਰ ਸੁੰਨੀ ਸੈਂਟਰਲ ਵਕਫ਼ ਬੋਰਡ ਨਾਲ ਗੱਲ ਚਲਾਈ ਹੈ ਜੋ ਮੁਕੱਦਮੇ ‘ਚ ਇੱਕ ਵੱਡੇ ਪੱਖ ਦੇ ਤੌਰ ‘ਤੇ ਸ਼ਾਮਲ ਹੈ ਕੁਝ ਹੋਰ ਮੁਸਲਮਾਨ ਸੰਗਠਨ ਵੀ ਵਿਵਾਦਿਤ ਜ਼ਮੀਨ ਰਾਮ ਮੰਦਰ ਲਈ ਛੱਡਣ ਲਈ ਤਿਆਰ ਹਨ ਪਰਸਨਲ ਲਾਅ ਬੋਰਡ ਦੇ ਚੇਅਰਮੈਨ ਨੇ ਪਿਛਲੇ ਸਾਲ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੇਕਰ ਮੁਸਲਮਾਨ ਮੁਕੱਦਮਾ ਜਿੱਤ ਵੀ ਜਾਣ ਤਾਂ ਵੀ ਉਹ ਜ਼ਮੀਨ ਰਾਮ ਮੰਦਰ ਦੇ ਨਿਰਮਾਣ ਲਈ ਹਿੰਦੂ

ਭਰਾਵਾਂ ਨੂੰ ਦੇ ਦੇਣ ਇਹ ਘਟਨਾ ਚੱਕਰ ਮਸਲੇ ਦੇ ਹੱਲ ਨੂੰ ਭਾਵੇਂ ਯਕੀਨੀ ਨਾ ਬਣਾਵੇ ਪਰ ਇਸ ਨਾਲ ਸਮਾਜ ‘ਚ ਅਜਿਹਾ ਮਾਹੌਲ ਜ਼ਰੂਰ ਬਣ ਸਕਦਾ ਹੈ ਕਿ ਅਦਾਲਤ ਦਾ ਫੈਸਲਾ ਜੋ ਵੀ ਆਏ ਉਸ ਨੂੰ ਮੰਨਿਆ ਜਾਵੇ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਉਂਜ ਸਾਡੇ ਦੇਸ਼ ਅੰਦਰ ਸਿਆਸਤ ਏਨੀ ਪੇਚਦਾਰ ਹੈ ਕਿ ਗੱਲਬਾਤ ਨਾਲ ਕਿਸੇ ਵੀ ਮਸਲੇ ਨੂੰ ਸੁਲਝਾਉਣਾ ਅਸੰਭਵ ਜਿਹਾ ਹੀ ਨਜ਼ਰ ਆਉਂਦਾ ਹੈ ਫਿਰ ਵੀ ਘੁੱਪ ਹਨ੍ਹੇਰੇ ‘ਚ ਚਾਨਣ ਦੀ ਕੋਈ ਲਕੀਰ ਜ਼ਰੂਰ ਸਕੂਨ ਦੇ ਜਾਂਦੀ ਹੈ ਸਮਾਜ, ਧਰਮ ਤੇ ਰਾਜਨੀਤੀ ਏਨੇ ਜਿਆਦਾ ਘੁਲ-ਮਿਲ ਗਏ ਹਨ ਕਿ ਸਰਲ ਜਿਹਾ ਮਸਲਾ ਵੀ ਦੇਸ਼ ਲਈ ਵੱਡੀ ਸਮੱਸਿਆ ਬਣ ਜਾਂਦਾ ਹੈ ਰਾਜਨੀਤੀ ਚਾਹੇ ਤਾਂ ਸਹਾਇਕ ਬਣ ਕੇ ਮੁੱਦਾ ਸੁਲਝਾ ਸਕਦੀ ਹੈ ਪਰ ਰਾਜਨੀਤੀ ਦਾ ਅਤੀਤ ਬਹੁਰੰਗਾ ਰਿਹਾ ਹੈ ਵਰਤਮਾਨ ਸਮੇਂ ‘ਚ ਇਹ ਤਸੱਲੀ ਵਾਲੀ ਗੱਲ ਹੈ ਕਿ ਸਿਆਸੀ ਆਗੂ ਇਸ ਮਾਮਲੇ ‘ਚ ਸੰਜਮ ਵਰਤ ਰਹੇ ਹਨ ਤੇ ਜੇਕਰ ਇਹ ਸੰਜਮ

ਬਰਕਰਾਰ ਰਹਿੰਦਾ ਹੈ ਤਾਂ ਗੱਲਬਾਤ ਤੇ ਅਦਾਲਤੀ ਦੋਵਾਂ ਤਰੀਕਿਆਂ ਲਈ ਫਾਇਦੇਮੰਦ ਰਹੇਗਾ ਅੱਜ ਦੇ ਪੈਰਵੀਕਾਰ ਹਾਸ਼ਮ ਅੰਸਾਰੀ ਤੇ ਪਰਮਹੰਸ ਜਿਹੇ ਵਿਅਕਤੀਆਂ ਤੋਂ ਪ੍ਰੇਰਨਾ ਲੈਣ ਜੋ ਅਦਾਲਤ ‘ਚ ਇੱਕ ਦੂਜੇ ਖਿਲਾਫ਼ ਦਲੀਲਾਂ ਪੇਸ਼ ਕਰਨ ਦੇ ਬਾਵਜੂਦ ਅਦਾਲਤ ਤੋਂ ਬਾਹਰ ਆ ਕੇ ਇੱਕੋ ਦੁਕਾਨ ‘ਤੇ ਇਕੱਠੇ ਬੈਠ ਕੇ ਚਾਹ ਪੀਂਦੇ ਸਨ ਕਈ ਵਾਰ ਤਾਂ ਇਹ ਦੋਵੇਂ ਵਿਅਕਤੀ ਇੱਕੋ ਰਿਕਸ਼ੇ ‘ਤੇ ਅਦਾਲਤ ਵੀ ਗਏ ਅੰਸਾਰੀ ਦੇ ਗੁਜਰ ਜਾਣ ‘ਤੇ ਹੂੰਦ ਪੈਰਵੀਕਾਰਾਂ ਨੇ ਉਸ ਨੂੰ ਸੱਚਾ ਦੋਸਤ ਦੱਸਿਆ ਸੀ ਵਰਤਮਾਨ ਪੱਖਾਂ ਨੂੰ ਸਦਭਾਵਨਾ ਮਜ਼ਬੂਤ ਕਰਨ ਲਈ ਖੁੱਲ੍ਹੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਹੈ ਅਯੁੱਧਿਆ ਮਾਮਲਾ ਆਸਥਾ, ਇਤਿਹਾਸ ਅਤੇ ਕਾਨੂੰਨੀ ਪੇਚਾਂ ਕਾਰਨ ਕਾਫ਼ੀ ਉਲਝਣਾ ਭਰਿਆ ਹੈ ਹਿੰਦੂ ਤੇ ਮੁਸਲਮਾਨ ਸੰਗਠਨਾਂ ਦੀ ਇੱਕ ਦੂਜੇ ਲਈ ਤਿਆਗ ਤੇ ਸਨਮਾਨ ਦੀ ਭਾਵਨਾ ਹੀ ਹਰ ਮੁਸ਼ਕਲ ਦਾ ਹੱਲ ਕਰ ਸਕਦੀ ਹੈ ਅਦਾਲਤ ਦਾ ਫੈਸਲਾ ਜੋ ਵੀ ਆਏ ਸਾਰੀਆਂ ਧਿਰਾਂ ਉਸ ਫੈਸਲੇ ਨੂੰ ਮੰਨਣ ਤੇ ਲਾਗੂ ਕਰਨ ਲਈ ਮਾਹੌਲ ਬਣਾਉਣ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top