ਕੁੱਲ ਜਹਾਨ

ਅਮਰੀਕਾ ਨਾਲ ਦੋਵੱਲੇ ਸਹਿਯੋਗ ਨੂੰ ਲੱਗੇਗਾ ਧੱਕਾ- ਚੀਨ

ਬੀਜਿੰਗ ,  (ਵਾਰਤਾ)। ਚੀਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਦਲਾਈ ਲਾਮਾ  ਨਾਲ ਮੁਲਾਕਾਤ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਨਾਲ ਤਿੱਬਤ ਦੀ ਆਜ਼ਾਦੀ ਨੂੰ ਸਮਰਥਨ ਨਾ ਕਰਨ ਦੇ ਅਮਰੀਕੀ ਵਾਅਦੇ ਦੀ ਉਲੰਘਣਾ ਹੋਈ ਹੈ ਅਤੇ ਇਸ ਨਾਲ ਦੋਵੱਲੇ ਸਹਿਯੋਗ ਨੂੰ ਵੀ ਧੱਕਾ ਲੱਗੇਗਾ ।
ਵਾÂ੍ਹੀਟ ਹਾਉਸ ਵਿੱਚ ਓਬਾਮਾ ਦੀ ਦਲਾਈ ਲਾਮਾ ਨਾਲ ਹੋਈ ਨਿੱਜੀ ਮੁਲਾਕਾਤ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਹੋਏ ਚੀਨੀ ਵਿਦੇਸ਼ ਮੰਤਰਾਲਾ  ਦੇ ਬੁਲਾਰੇ  ਕਾਂਗ ਨੇ ਕਿਹਾ ਤਿੱਬਤ  ਦਾ ਮਾਮਲਾ ਚੀਨ ਦਾ ਘਰੇਲੂ ਮਾਮਲਾ ਹੈ ਅਤੇ ਕਿਸੇ ਬਾਹਰੀ ਦੇਸ਼ ਨੂੰ ਇਸ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਪ੍ਰਸਿੱਧ ਖਬਰਾਂ

To Top