ਪੰਜਾਬ

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕਲਰਕਾਂ ਦਾ ਕਾਊਂਸਲਿੰਗ ਸ਼ਡਿਊਲ ਜਾਰੀ

ਚੰਡੀਗੜ੍ਹ। ਅਧੀਨ ਸੇਵਾਵਾਂ ਚੋਣ ਬੋਰਡ ਨੇ ਅੱਜ ਇਸ਼ਤਿਹਾਰ ਨੰ. 4 ਆਫ਼ 2015 ਰਾਹੀਂ ਕਲਰਕਾਂ ਅਤੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰਾਂ ਦੀਆਂ ਆਸਾਮੀਆਂ ਲਈ ਪੰਜਾਬੀ ਅਤੇ ਅੰਗਰੇਜ਼ੀ ਟਾਇਪ ਟੈਸਟ ‘ਚੋਂ ਪਾਸ ਹੋਏ ਉਮੀਦਵਾਰਾਂ ਲਈ ਕਾਊਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਜਿਸ ਅਨੁਸਾਰ ਕਾਊਂਸਲਿੰਗ 26 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ। ਉਕਤ ਕਾਊਂਸਲਿੰਗ ਸ਼ਡਿਊਲ ਅਨੁਸਾਰ ਉਮੀਦਵਾਰ ਬੋਰਡ ਦੇ ਦਫ਼ਤਰ ਵਿਖੇ ਕਾਊਂਸਲਿੰਗ ਲਈ ਸਮੇਤ ਆਪਣੇ ਵਿੱÎਦਿਅਕ ਯੋਗਤਾ ਅਤੇ ਹੋਰ ਲੋੜੀਂਦੇ ਅਸਲ ਦਸਤਾਵੇਜਾਂ, ਜਨਮ ਮਿਤੀ ਅਤੇ ਪੰਜਾਬੀ ਪਾਸ ਦੇ ਸਬੂਤ ਵਜੋਂ ਮੈਟ੍ਰਿਕ ਦਾ ਅਸਲ ਸਰਟੀਫਿਕੇਟ, ਵਿੱÎਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਨਲਾਈਨ ਅਪਲਾਈ ਕੀਤੇ ਐਪਲੀਕੇਸ਼ਨ ਫਾਰਮ ਦੀ ਕਾਪੀ, ਦੋ ਪਾਸਪੋਰਟ ਸਾਈਜ਼ ਫੋਟੋਆਂ, ਸ਼ਨਾਖ਼ਤ ਵਜੋਂ ਪੈਨ ਕਾਰਡ, ਆਧਾਰ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਇੰਸਸ, ਯੋਗਤਾ ਸਰਟੀਫਿਕੇਟਾਂ ਦੀਆਂ ਸਵੈ ਤਸਦੀਕ ਫੋਟੋ ਕਾਪੀਆਂ, ਫਾਇਲ ਕਵਰ ‘ਚ ਨੱਥੀ ਕਰਕੇ ਕਾਊਂਸਲਿੰਗ ਦੌਰਾਨ ਪੇਸ਼ ਕਰਨ ਲਈ ਕਿਹਾ ਗਿਆ ਹੈ।

ਪ੍ਰਸਿੱਧ ਖਬਰਾਂ

To Top