ਹਰਿਆਣਾ

ਕੌਮੀ ਕ੍ਰਿਕਟ ‘ਚ ਛਾਇਆ ਖਿਡਾਰੀ ਰੋਹਿਤ

ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ
ਕੌਮੀ ਟੀਮ ‘ਚ ਬਣਾਈ ਜਗ੍ਹਾ
61ਵੀਂ ਸਕੂਲ ਕੌਮੀ ਖੇਡ ‘ਚ ਹਰਿਆਣਾ ਵੱਲੋਂ ਖੇਡਦੇ ਹੋਏ ਬਣਾਈਆਂ ਸ਼ਾਨਦਾਰ 143 ਦੌÎੜਾਂ

ਸਰਸਾ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਬੁਆਇਜ਼ ਵਿੰਗ ਦੇ ਵਿਦਿਆਰਥੀ ਰੋਹਿਤ ਅੰਤਿਲ ਨੇ ਕ੍ਰਿਕਟ ‘ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਟੀਮ ‘ਚ ਆਪਣੀ ਜਗ੍ਹਾ ਬਣਾਈ ਹੈ ਵਿਦਿਆਰਥੀ ਦੀ ਇਸ ਸ਼ਾਨਦਾਰ ਸਫਲਤਾ ‘ਤੇ ਸਕੂਲ ‘ਚ ਉਸਦਾ ਭਰਵਾਂ ਸਵਾਗਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਅਤੇ ਸਮੂਹ ਸਟਾਫ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਨੂੰ ਦਿੱਤਾ ਹੈ ਦੋ ਅਰਧ ਸੈਂਕੜਿਆਂ ਦੀ ਬਦੌਲਤ 4 ਪਾਰੀਆਂ ‘ਚ ਬਣਾਈਆਂ 143 ਦੌੜਾਂ
ਰੋਹਿਤ ਅੰਤਿਲ ਹਰਿਆਣਾਂ ਦੀ 14 ਉਮਰ ਵਰਗ ਟੀਮ ‘ਚ ਬਤੌਰ ਬੱਲੇਬਾਜ਼ ਅਤੇ ਵਿਕਟ ਕੀਪਰ ਖੇਡੇ 7 ਜੂਨ ਤੋਂ 11 ਜੂਨ ਤੱਕ ਰੰਗਾਰੇਡੀ ਤੇਲੰਗਾਨਾ ‘ਚ  ਹੋਈਆਂ 61ਵੀਂ ਸਕੂਲ ਕੌਮੀ ਖੇਡ ‘ਚ ਰੋਹਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿਆਣਾ ਟੀਮ ਨੂੰ ਸੈਮੀ ਫਾਈਨਲ ਤੱਕ ਪਹੁੰਚਾਇਆ ਸਕੂਲ ਦੇ ਇਸ ਪ੍ਰਤਿਭਾਸ਼ਾਲੀ ਵਿਦਿਆਰਥੀ ਨੇ ਮੁਕਾਬਲੇ ਦੌਰਾਨ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਦੋ ਅਰਧ ਸੈਂਕੜਿਆਂ ਨਾਲ ਚਾਰ ਪਾਰੀਆਂ ‘ਚ ਕੁੱਲ 143 ਦੌੜਾਂ ਬਣਾਈਆਂ
ਸੈਮੀਫਾਈਨਲ ‘ਚ ਹਰਿਆਣਾ ਦੀ ਟੀਮ ਦਾ ਮੁਕਾਬਲਾ ਚੰਡੀਗੜ੍ਹ ਟੀਮ ਨਾਲ ਹੋਇਆ ਚੰਡੀਗੜ੍ਹ ਨੇ ਇਹ ਮੈਚ 49 ਦੌੜਾਂ ਨਾਲ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਇਸ ਦੇ ਨਾਲ ਹਰਿਆਣਾ ਦੀ ਟੀਮ ਦਾ ਜੇਤੂ ਰੱਥ ਰੁਕ ਗਿਆ
ਸਕੂਲ ਦੇ ਪ੍ਰਿੰਸੀਪਲ ਡਾ.ਦਿਲਾਵਰ ਇੰਸਾਂ ਨੇ ਦੱਸਿਆ ਕਿ ਰੋਹਿਤ ਅੰਤਿਲ ਹਰਿਆਣਾ ਦੇ ਸੋਨੀਪਤ ਤੋਂ ਹਨ ਅਤੇ ਪਿਛਲੇ ਸਾਲ ਹੀ ਉਸਨੇ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ‘ਚ ਦਾਖਲਾ ਲਿਆ ਅਤੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸਕੂਲ ਦੇ ਕ੍ਰਿਕਟ ਕੋਚ ਰਾਹੁਲ ਸ਼ਰਮਾ ਨੇ ਰੋਹਿਤ ਨੂੰ ਟ੍ਰੇਨਿੰਗ ਦਿੱਤੀ ਆਪਣੀ ਲਗਨ, ਮਿਹਨਤ ਅਤੇ ਸ਼ਾਨਦਾਰ ਟ੍ਰੇਨਿੰਗ ਦੀ ਬਦੌਲਤ ਰੋਹਿਤ ਅੰਤਿਲ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਹਰਿਆਣਾ ਦੀ 14 ਉਮਰ ਵਰਗ ਟੀਮ ‘ਚ ਜਗ੍ਹਾ ਬਣਾਈ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰੋਹਿਤ ਨੇ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੀ ਟੀਮ ‘ਚ ਜਗ੍ਹਾ ਬਣਾਈ ਅਤੇ ਬੀਸੀਸੀਆਈ ਨੈਸ਼ਨਲ ਟਰਾਫੀ ‘ਚ ਖੇਡੇ ਇਸ ਸ਼ਾਨਦਾਰ ਸਫ਼ਲਤਾ ਦਾ ਪੂਰਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਡਾ.ਦਿਲਾਵਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ਹੀ ਇਹ ਸਭ ਸੰਭਵ ਹੋਇਆ ਪੂਜਨੀਕ ਗੁਰੂ ਜੀ ਦੀ ਬਦੌਲਤ ਖਿਡਾਰੀਆਂ ਨੂੰ ਇੱਥੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ
ਮੁਕਾਬਲੇ ਤੋਂ ਬਾਅਦ ਵਾਪਸ ਪਹੁੰਚਣ ‘ਤੇ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਅਤੇ ਕੋਚ ਰਾਹੁਲ ਸ਼ਰਮਾ ਅਤੇ ਸਟਾਫ ਮੈਂਬਰਾਂ ਨੇ ਰੋਹਿਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ
ਰੋਹਿਤ ਅੰਤਿਲ ਦੀ ਇਸ ਸਫ਼ਲਤਾ ਲਈ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਇੰਚਾਰਜ ਸਤਿਕਾਰਯੋਗ ਜਸਮੀਤ ਸਿੰਘ ਜੀ ਇੰਸਾਂ ਅਤੇ ਖੇਡ ਸਕੱਤਰ ਚਰਨਜੀਤ ਸਿੰਘ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ

ਪ੍ਰਸਿੱਧ ਖਬਰਾਂ

To Top