ਕੁੱਲ ਜਹਾਨ

ਭਾਰਤ ‘ਚ 1.2 ਅਰਬ ਲੋਕਾਂ ‘ਤੇ ਹੈ ਜੀਕਾ ਦਾ ਖਤਰਾ

ਪੈਰਿਸ, 2 ਸਤੰਬਰ (ਏਜੰਸੀ) ਵਿਗਿਆਨਕਾਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਕੱਲੇ ਭਾਰਤ ‘ਚ 1.2 ਅਰਬ ਦੀ ਆਬਾਦੀ ਜੀਕਾ ਦੇ ਖਤਰੇ ਵਾਲੇ ਇਲਾਕੇ ‘ਚ ਰਹਿ ਰਹੀ ਹੈ ਉਨ੍ਹਾਂ ਕਿਹਾ ਕਿ ਜੀਕਾ ਅਫ਼ਰੀਕਾ, ਏਸ਼ੀਆ ਤੇ ਪ੍ਰਸ਼ਾਂਤ ਦੇ ਖੇਤਰਾਂ ‘ਚ ਨਵੇਂ ਸਿਰੇ ਤੋਂ ਆਪਣੇ ਪੈਰ ਜਮਾ ਸਕਦਾ ਹੈ, ਜਿੱਥੇ ਦੁਨੀਆ ਦੀ ਇੱਕ ਤਿਹਾਈ ਤੋਂ ਜ਼ਿਆਦਾ ਆਬਾਦੀ ਭਾਵ ਲਗਭਗ 2.6 ਅਰਬ ਲੋਕ ਰਹਿੰਦੇ ਹਨ ਵਿਗਿਆਨਕਾਂ ਨੇ ਅਪੀਲ ਕੀਤੀ ਕਿ ਇਹ ਲੋਕ ਵਿਸ਼ਵ ਦੇ ਉਨ੍ਹਾਂ ਹਿੱਸਿਆਂ ‘ਚ ਰਹੇ ਹਨ, ਜੋ ਫਿਲਹਾਲ ਅਪ੍ਰਭਾਵਿਤ ਹਨ ਤੇ ਜਿੱਥੇ ਮੱਛਰ ਕਾਫ਼ੀ ਗਿਣਤੀ ‘ਚ ਹਨ ਤੇ ਉੱਥੋਂ ਦਾ ਮੌਸਮ ਜੀਕਾ ਦੇ ਪਨਪਨੇ, ਫੈਲਾਣ ਦੇ ਲਿਹਾਜ ਨਾਲ ਸਹੀ ਹੈ ਇਸ ਕਾਰਨ ਅਮਰੀਕੀ ਉਪ ਮਹਾਂਦੀਪਾਂ ਤੇ ਕੈਰੇਬੀਆਈ ਖੇਤਰ ਦੀ ਤਰ੍ਹਾਂ ਉੱਥੇ ਵੀ ਇਹ ਮਹਾਂਮਾਰੀ ਦਾ ਰੂਪ
ਧਾਰਨ ਕਰ ਸਕਦੀ ਹੈ
ਚੀਨ, ਪਾਕਿ ਤੇ ਬੰਗਲਾਦੇਸ਼ ਵੀ ਜਦ ‘ਚ
ਅਧਿਐਨ ‘ਚ ਕਿਹਾ ਗਿਆ ਹੈ ਆਕਲਨ ਦੇ ਹਿਸਾਬ ਨਾਲ ਜੀਕਾ ਵਾਇਰਸ ਦੇ ਭੂਗੋਲਿਕ ਦਾਇਰੇ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਭਾਰਤ 1.2 ਅਰਬ, ਚੀਨ 24.2 ਕਰੋੜ, ਇੰਡੋਨੇਸ਼ੀਆ 19.7 ਕਰੋੜ, ਨਾਈਜੀਰੀਆ 17.9 ਕਰੋੜ, ਪਾਕਿਸਤਾਨ 16.8 ਕਰੋੜ ਤੇ ਬੰਗਲਾਦੇਸ਼ 16.3 ਕਰੋੜ ‘ਚ ਹੈ

ਸੰਕ੍ਰਮਣ ਦੇ ਫੈਲਣ ਨਾਲ ਵਧੇਗਾ ਖਤਰਾ
ਮੱਛਰ ਜਨੀਤ ਸੰਕ੍ਰਮਣ ਇਨ੍ਹਾਂ ‘ਚੋਂ ਕਿਸੇ ਦੇਸ਼ ‘ਚ ਆਵੇਗਾ ਜਾਂ ਨਹੀਂ ਇਹ ਇੱਕ ਬੇਹੱਦ ਕਾਰਕ ਨਾਲ ਤੈਅ ਹੋਵੇਗਾ ਅਫ਼ਰੀਕਾ ਤੇ ਏਸ਼ੀਆ ‘ਚ ਜੀਕਾ ਦੇ ਛੁਟਪੁਟ ਮਾਮਲੇ ਸਾਹਮਣੇ ਆਏ ਸਨ, ਪਰ ਕੋਈ ਨਹੀਂ ਜਾਣਦਾ ਕਿ ਇਹ ਇੰਨੇ ਵੱਡੇ ਪੱਧਰ ‘ਤੇ ਫੈਲਿਆ ਸੀ ਕਿ ਲੋਕਾਂ ਨੇ ਇਸ ਦੇ ਲਈ ਪ੍ਰਤੀਰੋਕੂ ਸਮੱਰਥਾ ਵਿਕਸਿਤ ਕਰ ਲਈ

ਪ੍ਰਸਿੱਧ ਖਬਰਾਂ

To Top