Breaking News

ਹਿਰਨ ਸ਼ਿਕਾਰ ਮਾਮਲਾ: ਸਲਮਾਨ ਨੂੰ ਜੇਲ੍ਹ ‘ਚੋਂ ਮਿਲੀ ਧਮਕੀ

Deer, Hunting, Case, Bollywood Actor, Salman Khan, Threat, Gangster Larains bishnoi

ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ, ਜੋਧਪੁਰ ਵਿੱਚ ਹੀ ਸਲਮਾਨ ਖਾਨ ਨੂੰ ਮਾਰਾਂਗਾ

ਏਜੰਸੀ
ਜੋਧਪੁਰ, 6 ਜਨਵਰੀ।
ਪੰਜਾਬ-ਰਾਜਸਥਾਨ ਅਤੇ ਹਰਿਆਣਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਗੈਂਗਸਟਰ ਨੇ ਕਿਹਾ ਕਿ ਅਜੇ ਤੱਕ ਮੈਂ ਕੁਝ ਨਹੀਂ ਕੀਤਾ। ਹੁਣ ਸਲਮਾਨ ਖਾਨ ਨੂੰ ਮਾਰਾਂਗਾ ਅਤੇ ਜੋਧਪੁਰ ਵਿੱਚ ਹੀ ਮਾਰਾਂਗਾ। ਜ਼ਿਕਰਯੋਗ ਹੈ ਕਿ ਡਿਫਰੈਂਟ ਟਾਈਲ ਵਿੱਚ ਸਮਾਜ ਸੇਵਾ ਦਾ ਦਾਅਵਾ ਕਰਨ ਵਾਲੇ ਲਾਰੈਂਸ ਨੂੰ ਸ਼ਾਨੋ-ਸ਼ੌਕਤ ਨਾਲ ਰਹਿਣਾ ਅਪਰਾਧ ਦੀ ਦੁਨੀਆਂ ਵਿੱਚ ਖਿੱਚ ਲਿਆਇਆ।

ਮਹਾਂਨਗਰ ਮੈਜਸਿਟਰੇਟਟ ਆਸ਼ੀਸ਼ ਦਾਧੀਚ ਦੀ ਅਦਾਲਤ ‘ਚੋਂ ਪੁਲਿਸ ਉਸ ਨੂੰ ਜੇਲ੍ਹ ਲਿਜਾ ਰਹੀ ਸੀ। ਉਦੋਂ ਇੱਕ ਮੀਡੀਆ ਕਰਮੀ ਨੇ ਉਸ ਦੇ ਅੱਗੇ ਮਾਈਕ ਰੱਖ ਦਿੱਤਾ ਤਾਂ ਲਾਰੈਂਸ ਬੋਲਿਆ, ‘ਅਜੇ ਤਾਂ ਮੈਂ ਕੁਝ ਕੀਤਾ ਨਹੀਂ ਹੈ। ਹੁਣ ਕਰਾਂਗਾ ਤਾਂ ਪਤਾ ਲੱਗੇਗਾ। ਸਲਮਾਨ ਨੂੰ ਮਾਰਾਂਗਾ, ਇੱਥੇ ਹੀ ਮਾਰਾਂਗਾ ਉਦੋਂ ਪਤਾ ਲੱਗੇਗਾ।’ ਪੁਲਿਸ ਇਸ ਨੂੰ ਸ਼ਾਤਿਰ ਚਾਲ ਮੰਨ ਰਹੀ ਹੈ, ਕਿਉਂਕਿ ਉਸ ਨੇ ਇਸੇ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸੋਪੂ ਸੰਗਠਨ ਨਾਲ ਜੋੜਿਆ, ਫਿਰ ਉਨ੍ਹਾਂ ਨੂੰ ਅਪਰਾਧ ਵਿੱਚ ਧੱਕਿਆ।

ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਸਲਮਾਨ ਦਾ ਜੋਧਪੁਰ ਵਿੱਚ ਵਿਰੋਧ ਹੈ, ਇਹ ਵਿਰੋਧ ਪ੍ਰਦੇਸ਼ ਪੱਧਰ ਤੱਕ ਵੀ ਹੈ। ਲਾਰੈਂਸ ਦਾ ਨੈਟਵਰਕ ਹਨੂੰਮਾਨਗੜ੍ਹ-ਬੀਕਾਨੇਰ ਵਿੱਚ ਜੰਮਿਆ ਹੋਇਆ ਹੈ। ਇਸ ਲਈ ਇਸ ਚਿਤਾਵਨੀ ਨਾਲ ਉਹ ਸਲਮਾਨ ਵਿਰੋਧੀਆਂ ਦੀ ਹਮਦਰਦੀ ਲੈ ਕੇ ਇੱਥੋਂ ਦੇ ਨੌਜਵਾਨਾਂ ਦਾ ਵੀ ਨੇਤਾ ਬਣਨਾ ਚਾਹੁੰਦਾ ਹੈ, ਤਾਂਕਿ ਉਨ੍ਹਾਂ ਨੂੰ ਵੀ ਆਪਣੇ ਨੈਟਵਰਕ ਵਿੱਚ ਸ਼ਾਮਲ ਕਰਕੇ ਰੰਗਦਾਰੀ ਦਾ ਧੰਦਾ ਹੋਰ ਫੈਲਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top