Breaking News

ਏਮਬ੍ਰੇਅਰ ਰੱਖਿਆ ਖ਼ਰੀਦ : ਰੱਖਿਆ ਮੰਤਰਾਲੇ ਵੱਲੋਂ ਸੀਬੀਆਈ ਨੂੰ ਜਾਂਚ ਦੀ ਅਪੀਲ

ਨਵੀਂ ਦਿੱਲੀ। ਰੱਖਿਆ ਮੰਤਰਾਲੇ ਨੇ ਬ੍ਰਾਜੀਲ ਦੀ ਏਅਰਕ੍ਰਾਫਟ ਨਿਰਮਾਤਾ ਕੰਪਨੀ ਏਮਬ੍ਰੇਅਰ ਨਾਲ 21 ਕਰੋੜ ਅਮਰੀਕੀ ਡਾਲਰ ਦੇ ਰੱਖਿਆ ਖ਼ਰੀਦ ‘ਚ ਰਿਸ਼ਵਤ ਲਏ ਜਾਣ ਦੇ ਦੋਸ਼ਾਂ ਦੀ ਜਾਂਚ ਲਈ ਕੇਂਦਰੀ ਜਾਂਚ ਬਿਓਰੋ ਨੂੰ ਕਿਹਾ ਹੈ। ਸਰਕਾਰੀ ਸੂਤਰਾਂ ਨੇ ਯੂਨੀਵਾਰਤਾ ਨੂੰ ਅੱਜ ਇੱਥੇ ਦੱਸਿਆ ਕਿ ਸਾਲ 2008 ‘ਚ ਯੂਪੀਏ ਸਰਕਾਰ ਦੇ ਕਾਰਜਕਾਲ ‘ਚ ਹੋਏ ਇਸ ਕਰਾਰ ‘ਚ ਬਿਚੌਲੀਆ ਦੀ ਕਥਿਤ ਸ਼ਮੂਲੀਅਤ ਤੇ ਰਿਸ਼ਵਤ ਲਈ ਦੋਸ਼ਾਂ ਦੀ ਜਾਂਚ ਲਈ ਸੀਬੀਆਈ ਨੂੰ ਚਿੱਠੀ ਲਿਖੀ ਹੈ।
ਅਮਰੀਕਾ ਅਤੇ ਬ੍ਰਾਜੀਲ ਦੀ ਮੀਡੀਆ ਨੇ ਸਯੁੰਕਤ ਤਹਿਕੀਕਾਤ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ਨੂੰ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਪ੍ਰਣਾਲੀ ਲਈ ਏਮਬ੍ਰੇਅਰ ਏਅਰਕ੍ਰਾਫਟ ਦੀ ਸਪਲਾਈ ਨਾਲ ਸਬੰਧਿਤ ਖ਼ਰੀਦ ‘ਚ ਬ੍ਰਿਟੇਨ ਦੇ ਵਿਚੋਲੀਆਂ ਦੀ ਕਥਿਤ ਸ਼ਮੂਲੀਅਤ ਹੈ।

ਪ੍ਰਸਿੱਧ ਖਬਰਾਂ

To Top