ਦਿੱਲੀ

ਸਾਂਝਾ ਵਫ਼ਦ ਅੱਜ ਜਾਵੇਗਾ ਕਸ਼ਮੀਰ

  • ਗ੍ਰਹਿ ਮੰਤਰੀ ਰਾਜਨਾਥ ਦੀ ਅਗਵਾਈ ‘ਚ ਜਾਣਗੇ 30 ਮੈਂਬਰ
  • ਗੱਲਬਾਤ ਦੇ ਏਜੰਡੇ ‘ਤੇ ਸਾਰੀਆਂ ਪਾਰਟੀਆਂ ਨਾਲ ਹੋਏ ਵਿਚਾਰ
  • ਰਾਜਨਾਥ ਨੇ ਸਾਂਝੇ ਵਫ਼ਦ ਦੇ ਮੈਂਬਰਾਂ ਦੇ ਨਾਲ ਬੈਠਕ ਕੀਤੀ

ਏਜੰਸੀ ਨਵੀਂ ਦਿੱਲੀ, 
ਕਸ਼ਮੀਰ ਘਾਟੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ 20 ਰਾਜਨੀਤਿਕ ਟੀਮਾਂ ਦਾ 30 ਮੈਂਬਰੀ ਵਫ਼ਦ ਐਤਵਾਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਵੇਗਾ ਵਫ਼ਦ ਉੱਥੋਂ ਦੋ ਦਿਨ ਰਹੇਗਾ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨਐੱਨ ਵੋਹਰਾ ਅਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰੇਗਾ ਉਹ ਸਾਰੇ ਰਾਜਨੀਤਿਕ ਪਾਰਟੀਆਂ, ਟ੍ਰੇਡ ਯੂਨੀਅਨਾਂ, ਨਾਗਰਿਕ ਸਮਾਜ ਦੇ ਮੈਂਬਰਾਂ ਅਤੇ ਹੋਰ ਸਿਸ਼ਟਮੰਡਲਾਂ ਦੇ ਨਾਲ ਵੀ ਘਾਟੀ ‘ਚ ਸ਼ਾਂਤੀ ਬਹਾਲੀ ਦੇ ਉਪਾਵਾਂ ‘ਤੇ ਚਰਚਾ ਕਰੇਗਾ ਸ਼ਨਿੱਚਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਕਸ਼ਮੀਰ ਘਾਟੀ ਦੇ ਦੌਰੇ ‘ਤੇ ਜਾਣ ਵਾਲੇ ਸਾਂਝੇ ਵਫ਼ਦ ਦੀ ਸ਼ਨਿੱਚਰਵਾਰ ਨੂੰ ਇੱਥੇ ਬੈਠਕ ਹੋਈ ਜਿਸ ‘ਚ ਉੱਥੇ ਵੱਖ-ਵੱਖ ਪੱਖਾਂ ਦੇ ਨਾਲ ਹੋਣ ਵਾਲੀ ਗੱਲਬਾਤ ਦੇ ਏਜੰਡੇ ‘ਤੇ ਚਰਚਾ ਕੀਤੀ ਗਈ ਬੈਠਕ ‘ਚ ਸਰਕਾਰ ਨੇ ਸਾਰੇ ਮੈਂਬਰਾਂ ਨੂੰ ਪੰਜ ਪੰਨਿਆਂ ਦਾ ਇੱਕ ਦਸਤਾਵੇਜ ਦਿੱਤਾ ਜਿਸ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੀ ਸਥਿਤੀ ਅਤੇ ਵੱਖ-ਵੱਖ ਘਟਨਾਕ੍ਰਮਾਂ ਦਾ ਵਿਸਥਾਰ ਨਾਲ ਬਿਓਰਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਵਫ਼ਦ ਨੂੰ ਘਾਟੀ ਦੇ ਮੌਜ਼ੂਦਾ ਹਾਲਾਤ ਦੀ ਜਾਣਕਾਰੀ ਦਿੱਤੀ
ਦੱਸ ਦਈਏ ਕਿ ਪਿਛਲੀ ਅੱਠ ਜੁਲਾਈ ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਸੀਨੀਅਰ ਕਮਾਂਡਰ ਬੁਰਹਾਨ ਵਾਨੀ ਦੇ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਜਾਰੀ ਹੈ

ਪ੍ਰਸਿੱਧ ਖਬਰਾਂ

To Top