Breaking News

ਐੱਨਐੱਸਜੀ ਮਾਮਲੇ ‘ਚ ਨਹੀਂ ਹੋਈ ਕੂਟਨੀਤਿਕ ਹਾਰ : ਸੁਸ਼ਮਾ

ਨਵੀਂ ਦਿੱਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਪਰਮਾਣੂ ਸਪਲਾਇਰ ਦੇਸ਼ਾਂ ਦੇ ਗਰੁੱਪ ‘ਚ ਸ਼ਾਮਲ ਹੋਣ ਦੇ ਭਾਰਤ ਦੇ ਯਤਨ ਦੀ ਅਸਫ਼ਲਤਾ ਨੂੰ ਕੂਟਨੀਤਿਕ ਹਾਰ ਨਹੀਂ ਮੰਨਿਆ ਜਾਣਾ ਚਾਹੀਦਾ। ਸ੍ਰੀਮਤੀ ਸਵਰਾਜ ਨੇ ਅੱਜ ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਕਿਹਾ ਕਿ ਐੱਨਐੱਸਜੀ ਗਰੁੱਪ ‘ਚ ਸਾਮਲ ਹੋਣ ਦਾ ਭਾਰਤ ਦਾ ਯਤਨ ਅਸਫ਼ਲ ਹੋਇਆ ਹੈ ਪਰ ਇਸ ਨੂੰ ਕੂਟਨੀਤਿਕ ਹਾਰ ਨਹੀਂ ਕਿਹਾ ਜਾ ਸਕਦਾ।
ਇਹ ਸਾਡੀ ਕੂਟਨੀਤਿਕ ਰਣਨੀਤੀ ਦਾ ਹੀ ਨਤੀਜਾ ਹੈ ਕਿ ਅਸੀਂ ਐੱਨਐੱਸਜੀ ਗਰੁੱਪ ‘ਚ ਸਾਮਲ ਹੋਣ ਦੇ ਦਰਵਾਜ਼ੇ ਤੱਕ ਪੁੱਜੇ।

ਪ੍ਰਸਿੱਧ ਖਬਰਾਂ

To Top