ਦਿੱਲੀ

‘ਆਪ’ ਲਈ ਆਫ਼ਤ, ਹੁਣ ਆਗੂ ਵਿਜੇ ਚੌਹਾਨ ‘ਤੇ ਲਗੇ ਛੇੜ-ਛਾੜ ਕਰਨ ਦੇ ਦੋਸ਼

  •  ਸੁਨਾਮ ਵਿਧਾਨ ਸਭਾ ਹਲਕੇ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਲਗਾਏ ਦੋਸ਼, ਪੇਸ਼ ਕੀਤੀ ਆਡੀਓ ਰਿਕਾਰਡਿੰਗ
  •  ਆਮ ਆਦਮੀ ਪਾਰਟੀ ਵਿੱਚ ਮਹਿਲਾਵਾਂ ਦਾ ਕੀਤਾ ਜਾ ਰਿਹਾ ਐ ਸ਼ੋਸ਼ਣ : ਰਵਿੰਦਰ ਸਿੰਘ  

ਚੰਡੀਗੜ,  (ਅਸ਼ਵਨੀ ਚਾਵਲਾ)
।ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨਾਲ ਪਹਿਲਾਂ ਤੋਂ ਹੀ ਘਿਰੇ ਸੰਜੇ ਸਿੰਘ ਅਤੇ ਦੁਰਗੇਸ ਪਾਠਕ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਬਰਨਾਲਾ ਅਤੇ ਸੰਗਰੂਰ ਦੇ ਅਬਜ਼ਰਵਰ ਰਹੇ ਵਿਜੇ ਚੌਹਾਨ ‘ਤੇ ਸਰੀਰਕ ਸ਼ੋਸ਼ਣ ਅਤੇ ਛੇੜ-ਛਾੜ ਕਰਨ ਦੇ ਗੰਭੀਰ ਦੋਸ਼ ਲਗ ਗਏ ਹਨ। ਸੁਨਾਮ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਲੀਡਰਾਂ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਮਾਮਲੇ ਵਿੱਚ ਸਬੂਤ ਪੇਸ਼ ਕਰਨ ਤੋਂ ਬਾਅਦ ਵਿਜੇ ਚੌਹਾਨ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਦੇ ਨਾਲ ਹੀ ਸੁਨਾਮ ਤੋਂ ਅਮਨ ਅਰੋੜਾ ਦੀ ਟਿਕਟ ਰੱਦ ਕਰਨ ਦੀ ਮੰਗ ਕੀਤੀ ਹੈ।

aap_Chandigarh_ਇਥੇ ਹੀ ਧਮਕੀ ਦਿੱਤੀ ਕਿ ਜੇਕਰ  ਹੀ 11 ਸਤੰਬਰ ਤੱਕ ਅਮਨ ਅਰੋੜਾ ਤੋਂ ਟਿਕਟ ਵਾਪਸ ਨਾ ਲਈ ਗਈ ਤਾਂ ਉਹ ਖ਼ੁਦ ਵੱਡਾ ਫੈਸਲਾ ਲੈਣ ਲਈ ਮਜਬੂਰ ਹੋ ਜਾਣਗੇ। ਚੰਡੀਗੜ ਵਿਖੇ ਰਵਿੰਦਰ ਸਿੰਘ, ਦਲਵੀਰ ਸਿੰਘ, ਈਸ਼ਰ ਸਿੰਘ ਅਤੇ ਮੱਖਣ ਸਿੰਘ ਨੇ ਦੋਸ਼ ਲਾਉਂਦਿਆ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਅਬਜਰਵਰ ਰਹੇ ਵਿਜੇ ਚੌਹਾਨ ਜਦੋਂ ਧੂਰੀ ਰਹਿੰਦੇ ਸਾ ਤਾਂ ਉਸ ਦੇ ਘਰ ਕੰਮ ਕਰਨ ਵਾਲੀ ਔਰਤ ਨਾਲ ਉਸ ਨੇ ਧੱਕੇ ਨਾਲ ਨਾਜਾਇਜ਼ ਸਬੰਧ ਬਣਾ ਲਏ ਸਨ। ਇਸ ਬਾਰੇ ਉਸ ਔਰਤ ਦੇ ਪਤੀ ਨੂੰ ਜਾਣਕਾਰੀ ਹੋਣ ਤੋਂ ਬਾਅਦ ਕਾਫ਼ੀ ਹੰਗਾਮਾ ਵੀ ਹੋਇਆ ਅਤੇ ਇਸ ਮਾਮਲੇ ਦੀ ਸ਼ਿਕਾਇਤ ਸੰਜੇ ਸਿੰਘ ਅਤੇ ਹੋਰ ਆਗੂਆਂ ਨੂੰ ਕੀਤੀ ਗਈ ਪਰ ਇਨਾਂ ਆਗੂਆਂ ਨੇ ਵਿਜੇ ਚੌਹਾਨ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ‘ਤੇ ਪੈਸੇ ਦੇ ਕੇ ਮਾਮਲੇ ਠੱਪ ਕਰਨ ਦੀ ਕੋਸ਼ਸ਼ ਕੀਤੀ। ਇਸ ਵਿੱਚ ਅਮਨ ਅਰੋੜਾ ਦਾ ਵੀ ਹੱਥ ਹੈ।ਵਿਜੇ ਚੌਹਾਨ ਨੇ ਇਸੇ ਕਰਕੇ ਪਾਰਟੀ ਵਿੱਚ ਸਿਰਫ਼ 3 ਮਹੀਨੇ ਪਹਿਲਾਂ ਹੀ ਸ਼ਾਮਲ ਹੋਏ ਅਮਨ ਅਰੋੜਾ ਨੂੰ ਟਿਕਟ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਇਨਾਂ ਆਗੂਆਂ ਨੇ ਇਥੇ ਅੰਮ੍ਰਿਤਸਰ ਨਾਲ ਸਬੰਧਿਤ ਪੀੜਤ ਔਰਤ ਦੀ ਵਿਜੇ ਚੌਹਾਨ ਦੇ ਨਜਦੀਕੀ ਸਾਥੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੁਣਾਈ। ਜਿਸ ਵਿੱਚ ਸਪਸ਼ਟ ਤੌਰ ‘ਤੇ ਇਹ ਦੋਸ਼ ਲਗ ਰਹੇ ਸਨ ਕਿ ਵਿਜੇ ਚੌਹਾਨ ਨੇ ਔਰਤ ਨਾਲ ਧੱਕਾ ਕੀਤਾ ਹੈ ਅਤੇ ਵਿਜੇ ਚੌਹਾਨ ਦਾ ਸਾਥੀ ਔਰਤ ਨੂੰ ਦਬਾਉਣ ਦੀ ਕੋਸ਼ਸ਼ ਕਰਨ ਵਿੱਚ ਲੱਗਿਆ ਹੋਇਆ ਸੀ। ਇਨਾਂ ਲੀਡਰਾਂ ਨੇ ਇਥੇ ਦੋਸ਼ ਲਗਾਇਆ ਕਿ ਇਹ ਸਬੂਤ ਕਾਫ਼ੀ ਹਨ ਇਸ ਲਈ ਪਾਰਟੀ ਇਸ ਮਾਮਲੇ ਵਿੱਚ ਜਲਦ ਹੀ ਕਾਰਵਾਈ ਕਰਦੇ ਹੋਏ ਇਸ ਸਮੇਂ ਪਟਿਆਲਾ ਅਬਜਰਬਰ ਲਗੇ ਵਿਜੇ ਚੌਹਾਨ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਕੇ ਅਮਨ ਅਰੋੜਾ ਦੀ ਟਿਕਟ ਰੱਦ ਕਰੇ ਨਹੀਂ ਤਾਂ ਉਨਾਂ ਨੂੰ ਮਜਬੂਰਨ ਪਾਰਟੀ ਦੇ ਖ਼ਿਲਾਫ਼ ਹੀ ਝੰਡਾ ਬੁਲੰਦ ਚੁੱਕਣਾ ਪਵੇਗਾ।
ਨਹੀਂ ਐ ਕੋਈ ਜਾਣਕਾਰੀ, ਸ਼ਿਕਾਇਤ ਆਏਗੀ ਤਾਂ ਹੋਵੇਗੀ ਕਾਰਵਾਈ : ਸੰਜੇ ਸਿੰਘ
ਇਸ ਸਬੰਧੀ ਸੰਜੇ ਸਿੰਘ ਨੇ ਕਿਹਾ ਇਸ ਮਾਮਲੇ ਵਿੱਚ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਤੋਂ ਪਹਿਲਾਂ ਕੋਈ ਸ਼ਿਕਾਇਤ ਆਈ ਹੈ। ਉਨਾਂ ਕਿਹਾ ਕਿ ਜੇਕਰ ਇਹ ਸਾਰੇ ਸਬੂਤ ਉਨਾਂ ਨੂੰ ਮਿਲਣਗੇ ਅਤੇ ਸਾਬਤ ਹੋਵੇਗਾ ਕਿ ਵਿਜੇ ਚੌਹਾਨ ਨੇ ਅਜਿਹਾ ਕੀਤਾ ਹੈ ਤਾਂ ਉਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top