ਸੰਪਾਦਕੀ

ਜਨਮ ਦੇ ਆਧਾਰ ‘ਤੇ ਭੇਦਭਾਵ ਨਿੰਦਣਯੋਗ ਸੋਚ

 ਉੱਤਰ ਪ੍ਰਦੇਸ਼ ‘ਚ ਇੱਕ ਪ੍ਰੈੱਸਵਾਰਤਾ ਦੌਰਾਨ ਭਾਜਪਾ ਦੇ ਸੂਬਾ Àੁੱਪ ਪ੍ਰਧਾਨ ਦਇਆ ਸ਼ੰਕਰ ਸਿੰਘ ਨੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਇੱਕ ਵੇਸਵਾ ਤੋਂ ਵੀ ਬਦਤਰ ਔਰਤ ਕਹਿ ਦਿੱਤਾ, ਜਿਸ ‘ਤੇ ਬਾਅਦ ‘ਚ ਭਾਜਪਾ ਨੇਤਾ ਅਰੁਣ ਜੇਤਲੀ ਨੂੰ ਸਫਾਈ ਦੇਣੀ ਪਈ ਕਿ ਉਹ ਇਸ ਬਿਆਨ ਨਾਲ ਨਿੱਜੀ ਤੌਰ ‘ਤੇ ਵੀ ਦੁਖੀ ਹਨ ਦਲਿਤਾਂ ‘ਤੇ ਹਿੰਸਾ ਦਾ ਇੱਕ ਅਜਿਹਾ ਹੀ ਹੋਰ ਮਾਮਲਾ ਗੁਜਰਾਤ ਪੁਲਿਸ ਦੀ ਦੇਣ ਹੈ,  ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁਲਿਸ ਦੀ ਕਾਰਜਸ਼ੈਲੀ ਨੂੰ ਮੰਦਭਾਗਾ ਦੱਸਿਆ ਹੈ Àੁੱਕਤ ਦੋਵਾਂ ਘਟਨਾਵਾਂ ‘ਚ ਇੱਕ ਵਿਅਕਤੀ ਦਲਿਤਾਂ ਦਾ ਸ੍ਰੋਮਣੀ ਨੇਤਾ ਹੈ ਅਤੇ ਦੂਜੇ ਲੋਕ ਆਮ ਦਲਿਤ ਲੋਕ ਹਨ, ਜੋ ਦਬੰਗ ਮਾਨਸਿਕਤਾ ਦਾ ਸ਼ਿਕਾਰ ਹੋਏ ਹਨ ਪਹਿਲਾ ਤਾਂ ਇਸ ਦੇਸ਼ ਵਿੱਚ ਇਹ ਵਿਹਾਰ ਹੀ ਬੇਹੱਦ ਮੰਦਭਾਗਾ ਹੈ ਕਿ ਇੱਕ ਵਿਅਕਤੀ ਨੂੰ ਦਲਿਤ ਕਿਹਾ ਜਾ ਰਿਹਾ ਹੈ  ਅਤੇ ਦੂਜੇ ਵਿਅਕਤੀ ਨੂੰ ਉੱਚੀ ਜਾਤ ਦਾ ਕਿਹਾ ਜਾ ਰਿਹਾ ਹੈ ਇੱਕ ਲੋਕਤੰਤਰੀ ਦੇਸ਼ ‘ਚ ਮੌਕਿਆਂ ‘ਚ ਸਮਾਨਤਾ ਦੇਣ ਲਈ ਸੰਵਿਧਾਨਕ ਸੰਸਥਾਵਾਂ ਵੱਲੋਂ ਸ਼ਬਦਾਂ ਦੀ ਚੋਣ ‘ਚ ਭਾਰੀ ਭੁੱਲਾਂ ਕੀਤੀਆਂ ਗਈਆਂ ਹਨ ਕਿਉਂਕਿ ਸਮਾਜ ਵਿੱਚ ਪਹਿਲਾਂ ਹੀ ਜਾਤੀ ਭੇਦਭਾਵ ਸਿਖ਼ਰ ‘ਤੇ ਰਿਹਾ ਹੈ ,  ਉੱਤੋਂ ਬਰਾਬਰੀ ਦੇਣ ਲਈ ਕੀਤੀਆਂ ਜਾ ਰਹੀਆਂ ਤਜਵੀਜ਼ਾਂ ਦੀ ਭਾਸ਼ਾ ਵੀ ਉਸੇ ਮਾਨਸਿਕ ਸੋਚ ਨਾਲ ਲਿਖ ਦਿੱਤੀ ਗਈ, ਜਿਸ ਸੋਚ ਨੂੰ ਹੀ ਖਤਮ ਕੀਤਾ ਜਾਣਾ ਸੀ   ਭਾਜਪਾ ਨੇਤਾ ਦਇਆ ਸ਼ੰਕਰ ਵੱਲੋਂ ਕਹੇ ਗਏ ਸ਼ਬਦ ਕੀ ਉਹ ਦੇਸ਼ ਵਿੱਚ ਕਿਸੇ ਰਾਜਘਰਾਣੇ ਦੀ ਔਰਤ ਜੋ ਰਾਜਨੀਤੀ ਵਿੱਚ ਮਾਇਆਵਤੀ ਦੇ ਬਰਾਬਰ ਹੈ ਦੇ ਵਿਰੁੱਧ ਉਹ ਬੋਲ ਸਕਦੇ ਹਨ ?  ਸ਼ਾਇਦ ਨਹੀਂ ਇੱਥੇ ਵੀ ਦਇਆ ਸ਼ੰਕਰ ਸਿੰਘ ਨੇ ਮਾਇਆਵਤੀ ਨੂੰ ਜਾਤੀ ਦੇ ਆਧਾਰ ‘ਤੇ ਕਮਜ਼ੋਰ ਸਮਝਿਆ ਅਤੇ ਕਹਿ ਦਿੱਤਾ ਦੇਸ਼  ਦੇ ਆਮ ਸਮਾਜ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ

ਕਿਸੇ ਵਿਅਕਤੀ ਕੋਲ ਪੈਸਾ ,  ਸਿੱਖਿਆ ਜਾਂ ਮੌਕਿਆਂ ਦੀ ਕਮੀ ਹੋ ਸਕਦੀ ਹੈ ਪਰ ਕੋਈ ਵੀ ਵਿਅਕਤੀ ਜਨਮ ਨੂੰ ਆਧਾਰ ਮੰਨ ਕੇ ਘਿਰਣਾ ਦਾ ਪਾਤਰ ਨਹੀਂ ਹੈ ਉਲਟਾ ਘਿਰਣਾ ਦੇ ਪਾਤਰ ਉਹ ਲੋਕ ਹਨ ਜੋ ਹੱਡ- ਮਾਸ  ਦੇ ਸਾਰੇ ਸਮਾਨ ਮਨੁੱਖਾਂ ‘ਚ ਭੇਦਭਾਵ ਕਰਦੇ ਹਨ ਗੁਜਰਾਤ ਵਿੱਚ ਜਿਨ੍ਹਾਂ ਦਲਿਤਾਂ ਦੀ ਮਾਰਕੁੱਟ  ਦੀ ਗੱਲ ਹੋ ਰਹੀ ਹੈ, ਉਸ ਵਿੱਚ ਪੁਲਿਸ ਦੀ ਕਾਰਜਸ਼ੈਲੀ ਤੋਂ ਜਾਤੀ ਦੇ ਆਧਾਰ ‘ਤੇ ਕੀਤੇ ਗਏ ਭੇਦਭਾਵ ਦੀ  ਬਦਬੂ ਆ ਰਹੀ ਹੈ ਗਊ ਤਸਕਰੀ  ਦੇ ਅਰੋਪਾਂ ‘ਚ ਮਾਰਕੁੱਟ ਦਾ ਸ਼ਿਕਾਰ ਹੋਏ ਲੋਕ ਜੇਕਰ ਉੱਚੀ ਜਾਤ ਕਹੇ ਜਾਣ ਵਾਲੇ ਵਰਗ ‘ਚੋਂ ਹੁੰਦੇ ਤਾਂ ਸ਼ਾਇਦ ਪੁਲਿਸ ਦਾ ਰਵੱਈਆ ਕੁਝ ਹੋਰ ਹੁੰਦਾ  ਇਹ ਦੇਸ਼ ਦੇ ਸਿੱਖਿਆ ਪ੍ਰਬੰਧਾਂ ਦੀ ਹੀ  ਨਾਕਾਮੀ ਕਹੀ ਜਾਣੀ ਚਾਹੀਦੀ ਹੈ ਕਿ ਜੋ ਕਿਸੇ ਵਿਅਕਤੀ ਨੂੰ ਅਧਿਕਾਰੀ,  ਇੰਜੀਨੀਅਰ ,  ਡਾਕਟਰ ,  ਵਕੀਲ,  ਸਿੱਖਿਅਕ ਤਾਂ ਬਣਾ ਰਹੀ ਹੈ ਪਰ ਉਸ ਵਿੱਚ ਸਮਾਜ ਵੱਲੋਂ ਸਥਾਪਤ ਕੀਤੇ ਗਏ ਨਕਲੀ ਜਾਤੀ ਪ੍ਰਬੰਧਾਂ ਨੂੰ ਨਹੀਂ ਧੋ ਪਾ ਰਹੀ ਭਾਰਤੀ ਸ਼ਾਸਨ – ਪ੍ਰਸ਼ਾਸਨ ਅਤੇ ਸਕੂਲਾਂ ‘ਚ ਕੰਮ ਕਰ ਰਹੇ ਲੋਕਾਂ ਨੂੰ ਇੱਕ ਬਦਲਾਅ ਆਪਣੇ- ਆਪ ‘ਚ ਅਤੇ ਬਾਕੀ ਸਮਾਜ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ ਕਿ ਉਹ ਦਲਿਤ ਅਤੇ ਉੱਚੀ ਜਾਤ ਦੀ ਸੋਚ ਨੂੰ ਖਤਮ ਕਰ ਕੇ ਮਨੁੱਖਤਾ ਅਤੇ ਭਾਰਤੀਅਤਾ  ਦੀ ਸੋਚ ਪੈਦਾ ਕਰਨ

ਪ੍ਰਸਿੱਧ ਖਬਰਾਂ

To Top