[horizontal_news id="1" scroll_speed="0.10" category="breaking-news"]
ਸਤਿਸੰਗ

ਜ਼ਿੰਦਗੀ ਦਾ ਤਜ਼ਰਬਾ ਹੈ ਬਜ਼ੁਰਗਾਂ ਦੇ ਕੋਲ, ਨਿਰਾਦਰ ਨਾ ਕਰੋ:ਪੂਜਨੀਕ ਗੁਰੂ ਜੀ

Disrespect, Experience, Saint Gurmeet Ram Rahim,Spirituality, Top News

ਪਾਲਮਪੁਰ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਕੀਤਾ ਨਿਹਾਲ

ਸੱਚ ਕਹੂੰ ਨਿਊਜ਼, ਪਾਲਮਪੁਰ: ਦੇਵਭੂਮੀ  ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ‘ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਸ਼ਰਧਾਲੂਆਂ ਨੂੰ ਉੱਚ ਸਮਾਜਿਕ ਮੁੱਲਾਂ ਨੂੰ ਜ਼ਿੰਦਗੀ ‘ਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਸਥਾਨਕ ਸ਼ਹੀਦ ਕੈਪਟਨ ਬਿਕਰਮ ਬੱਤਰਾ ਸਟੇਡੀਅਮ ਵਿੱਚ ਹੋਏ ਰੂਹਾਨੀ ਸਤਿਸੰਗ ‘ਚ ਵੱਡੀ ਤਾਦਾਦ ‘ਚ ਸਾਧ-ਸੰਗਤ ਤੇ ਸਥਾਨਕ ਲੋਕਾਂ ਨੇ ਸ਼ਿਰਕਤ ਕੀਤੀ।

ਹਜ਼ਾਰਾਂ ਵਿਅਕਤੀਆਂ ਨੇ ਲਿਆ ਨਾਮ ਸ਼ਬਦ, ਪੀਤਾ ਰੂਹਾਨੀ ਜਾਮ

ਪੂਜਨੀਕ ਗੁਰੂ ਜੀ ਨੇ ਹਜ਼ਾਰਾਂ ਅਭਿਲਾਸ਼ੀ ਵਿਅਕਤੀਆਂ ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਤੇ ਰੂਹਾਨੀ ਜਾਮ (ਜਾਮ-ਏ-ਇੰਸਾਂ) ਪਿਆ ਕੇ ਮਾਨਵਤਾ ਦੀ ਸੇਵਾ ਕਰਨ ਦਾ ਪ੍ਰਣ ਕਰਵਾਇਆ। ਸਤਿਸੰਗ ਦੌਰਾਨ  ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਕਦੇ ਵੀ ਆਪਣੇ ਮਾਂ-ਬਾਪ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਸਾਡੀ ਸੰਸਕ੍ਰਿਤੀ ਦੇ ਖਿਲਾਫ਼ ਹੈ ਜੋ ਇਨਸਾਨ ਮਾਂ-ਬਾਪ ਦੀ ਨਿੰਦਾ ਕਰਦਾ ਹੈ ਉਸ ‘ਚ ਖੂਨ ਵੀ ਤਾਂ ਉਨ੍ਹਾਂ ਦਾ ਹੀ ਹੁੰਦਾ ਹੈ, ਜਿਨ੍ਹਾਂ ਦੀ ਉਹ ਨਿੰਦਾ ਕਰਦੇ ਹਨ, ਇਸ ਲਈ ਉਹ ਖੁਦ ਚੰਗਾ ਕਿਵੇਂ ਹੋ ਸਕਦਾ ਹੈ। ਦੋਸਤ ਉਹੀ ਚੰਗਾ ਹੁੰਦਾ ਹੈ ਜੋ ਸਹੀ ਗੱਲ ਮੂੰਹ ‘ਤੇ ਕਹਿ ਦੇਵੇ ਤੇ ਗਲਤ ਹੋਣ ‘ਤੇ  ਉਸ ਨੂੰ ਟੋਕ ਦੇਵੇ  ਇਨਸਾਨ ਨੂੰ ਚਾਪਲੂਸੀ ਦੋਸਤੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਮਾਂ ਬਾਪ ਨੂੰ ਕਦੇ ਬੁਰਾ ਨਾ ਕਹੋ

ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਧੁਨਿਕ ਸੋਚ ਤੇ ਬਜ਼ੁਰਗਾਂ ਦੀ ਸੋਚ ‘ਚ ਫਰਕ ਜ਼ਰੂਰ ਹੋ ਸਕਦਾ ਹੈ, ਪਰ ਮਾਂ-ਬਾਪ ਨੂੰ ਕਦੇ ਬੁਰਾ ਨਹੀਂ ਕਹਿਣਾ ਚਾਹੀਦਾ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਜ਼ਰੂਰ ਸੁਣੇ ਚੰਗੀ ਲੱਗੇ ਤਾਂ ਮੰਨ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਕਿਉਂਕਿ ਜੋ ਉਮਰ ਹੁੰਦੀ ਹੈ ਉਹ ਵੀ ਇੱਕ ਗੁਰੂ ਦੇ ਸਮਾਨ ਹੁੰਦੀ ਹੈ।

ਪੜ੍ਹਨ-ਲਿਖਣ ਨਾਲੋਂ ਜ਼ਿਆਦਾ  ਇਨਸਾਨ ਨੂੰ ਜ਼ਿੰਦਗੀ ਸਿਖਾ ਦਿੰਦੀ ਹੈ। ਜ਼ਿੰਦਗੀ ਦਾ ਤਜ਼ਰਬਾ ਬਜ਼ੁਰਗਾਂ ਕੋਲ ਹੁੰਦਾ ਹੈ, ਇਸ ਲਈ ਇਨਸਾਨ ਨੂੰ ਕਦੇ ਵੀ ਆਪਣੇ ਬਜ਼ੁਰਗਾਂ ਦਾ ਅਨਾਦਰ ਨਹੀਂ ਕਰਨਾ ਚਾਹੀਦਾ ਹੈ, ਸਗੋਂ ਉਨ੍ਹਾਂ ਦੇ ਗਿਆਨ ਦਾ ਲਾਭ ਲੈਣਾ ਚਾਹੀਦਾ ਹੈ। ਜੋ ਦਾਦਾ-ਦਾਦੀ ਦੀ ਕਹਾਣੀਆਂ ਹੁੰਦੀਆਂ ਸਨ, ਉਨ੍ਹਾਂ ‘ਚ ਜ਼ਿੰਦਗੀ ਦਾ ਨਿਚੋੜ ਹੁੰਦਾ ਸੀ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ-ਕੱਲ੍ਹ ਘਰ-ਪਰਿਵਾਰ ਟੁੱਟ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਬਜ਼ੁਰਗਾਂ ਦਾ ਸਾਥ ਨਾ ਹੋਣਾ ਹੈ। ਸਮੇਂ ਦੇ ਨਾਲ-ਨਾਲ ਇਨਸਾਨ ਬਹੁਤ ਕੁਝ ਸਿੱਖਦਾ ਹੈ, ਹਾਸਲ ਕਰਦਾ ਹੈ। ਇਨਸਾਨ ਨੂੰ ਆਪਣੇ ਔਗੁਣ ਛੱਡਣੇ ਚਾਹੀਦਾ ਹਨ ਤੇ ਗੁਣ ਹਾਸਲ ਕਰਨੇ ਚਾਹੀਦੇ ਹਨ।

ਅਸੀਂ ਉਨ੍ਹਾਂ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ  ਨੇ ਚੰਗੇ ਕਰਮ ਕੀਤੇ ਹੋਣ

ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਅੱਜ ਅਸੀਂ ਉਨ੍ਹਾਂ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ  ਨੇ ਚੰਗੇ ਕਰਮ ਕੀਤੇ ਹੋਣ, ਚੰਗੇ ਕੰਮ ਕੀਤੇ ਹੋਣ, ਉਨ੍ਹਾਂ ਲਈ ਅੱਜ ਵੀ ਸਾਡੇ ਦਿਲ ‘ਚ ਸਨਮਾਨ ਹੈ । ਉਹੀ ਉਸੇ ਸਮੇਂ ‘ਚ ਜੋ ਬੁਰਾਈ ਨਾਲ ਜੁੜੇ ਕਰੋੜਾਂ ਲੋਕ ਆਏ, ਉਨ੍ਹਾਂ ਨੂੰ ਅੱਜ ਕੋਈ ਯਾਦ ਨਹੀਂ ਕਰਦਾ। ਇਨਸਾਨ ਨੂੰ ਪਸ਼ੂਆਂ ਤੋਂ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਪਸ਼ੂ ਕਦੇ ਵੀ ਆਪਣੇ ਸੁੱਖ ਲਈ ਦੂਜਿਆਂ ਨੂੰ ਮਾਰਦਾ ਨਹੀਂ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ-ਪੀਰ ਫ਼ਕੀਰ ਕਦੇ ਵੀ ਕਿਸੇ ਨੂੰ ਪੈਸਾ ਕਮਾਉਣ ਤੋਂ ਮਨਾ ਨਹੀਂ ਕਰਦੇ, ਪਰ ਕਦੇ ਵੀ ਇਨਸਾਨ ਨੂੰ ਕਿਸੇ ਦਾ ਹੱਕ ਮਾਰ ਕੇ ਪੈਸਾ ਨਹੀਂ ਕਮਾਉਣਾ ਚਾਹੀਦਾ ਜਦੋਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਹੋ ਤਾਂ ਤਕਲੀਫ਼ ਬਹੁਤ ਹੁੰਦੀ ਹੈ ਤੇ ਜੋ ਪਾਪ ਜ਼ੁਲਮ ਦੀ ਕਮਾਈ ਹੁੰਦੀ ਹੈ ਉਹ ਨਾਗਨੀ ਦੀ ਤਰ੍ਹਾਂ ਹੁੰਦੀ ਹੈ ਇਸ ਨਾਲ ਘਰ ‘ਚ ਦੁੱਖ-ਦਰਦ ਤੇ ਪਰੇਸ਼ਾਨੀਆਂ ਆਉਂਦੀਆਂ ਹਨ। ਇਨਸਾਨ ਜਿਸ ਦਾ ਹੱਕ ਮਾਰ ਕੇ ਖਾਂਦਾ ਹੈ ਉਸਦੇ ਅੰਦਰੋਂ ਜੋ ਬਦੁਆ ਨਿਕਲਦੀ ਹੈ ਉਸਦਾ ਫ਼ਲ ਉਸਦੇ ਨਾਲ-ਨਾਲ ਉਸਦੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ।

ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ

ਆਪ ਜੀ ਨੇ ਫ਼ਰਮਾਇਆ ਕਿ ਜਿਸ ਘਰ ‘ਚ ਮੁਹੱਬਤ, ਤੰਦਰੁਸਤੀ ਤੇ ਆਪਸੀ ਪਿਆਰ ਨਹੀਂ ਹੁੰਦਾ ਉਹ ਘਰ ਨਰਕ ਦੇ ਬਰਾਬਰ ਹੁੰਦਾ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਸਖ਼ਤ ਮਿਹਨਕ ਕਰਕੇ ਖਾਓ ਇਨਸਾਨ ਨੂੰ ਕਰਮਯੋਗੀ ਤੇ ਗਿਆਨ ਯੋਗੀ ਬਣਨਾ ਚਾਹੀਦਾ ਹੈ।ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਸਾਡੀ ਸਿੱਖਿਆ ਹੈ ਉਹ ਮਹਾਂ ਵਿਗਿਆਨ ਹੈ, ਧਰਮ ਮਹਾਂ ਵਿਗਿਆਨ ਹਨ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਸਨ ਵਿਗਿਆਨ ਕਦੇ ਵੀ ਦਿਮਾਗ ਨੂੰ ਆਕਸੀਜਨ ਨਹੀਂ ਦੇ ਸਕਦੀ,

ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਪਰ ਧਰਮ ਚੁਟਕੀ ‘ਚ ਮਾਈਂਡ ਨੂੰ ਆਕਸੀਜਨ ਦੇ ਸਕਦਾ ਹੈ। ਰਾਮ-ਨਾਮ ਦਾ ਲਗਾਤਾਰ ਜਾਪ ਕਰਨ ਨਾਲ ਆਤਮ ਵਿਸ਼ਵਾਸ ਵਧਦਾ ਹੈ ਤੇ ਆਤਮਬਲ ਨਾਲ ਸਾਡੀ ਹਾਰੀ ਹੋਈ ਬਾਜ਼ੀ ਜਿੱਤੀ ਜਾ ਸਕਦੀ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਨ, ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸੱਤੇ ਮਿਲ ਕੇ ਤੁਹਾਡੇ ਕੀਮਤੀ ਸਵਾਸਾਂ ਨੂੰ ਖਤਮ ਕਰ ਰਹੇ ਹੈ। ਸਤਿਸੰਗ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੂਜਨੀਕ ਗੁਰੂ ਜੀ ਨੂੰ ਈਦ ਦੀ ਵਧਾਈ ਦਿੱਤੀ, ਜਿਸ ‘ਤੇ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ।

ਵਿਧਾਨ ਸਭਾ ਸਪੀਕਰ ਬੁਟੇਲ ਨੇ ਉਠਾਇਆ ਸਤਿਸੰਗ ਦਾ ਲਾਭ

ਸਤਿਸੰਗ ਪ੍ਰੋਗਰਾਮ ‘ਚ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ‘ਚ ਵਿਧਾਨ ਸਭਾ ਦੇ ਸਪੀਕਰ ਬ੍ਰਿਜ ਬਿਹਾਰੀ ਬੁਟੇਲ, ਚੀਫ਼ ਪਾਰਲੀਮੈਂਟ ਸੈਕਟਰੀ ਜਗਜੀਵਨ ਪਾਲ, ਬੀਜੇਪੀ ਦੇ ਸਾਬਕਾ ਵਿਧਾਇਕ ਪ੍ਰਵੀਨ ਸ਼ਰਮਾ ਆਦਿ ਮੌਜ਼ੂਦ ਸਨ।

ਪ੍ਰਸਿੱਧ ਖਬਰਾਂ

To Top