ਕੁੱਲ ਜਹਾਨ

ਟਰੰਪ ਦੇ ਵਿਚਾਰ ਦੇਸ਼ ਨੂੰ ਡੂੰਘੇ ਸੰਕਟ ‘ਚ ਪਾ ਦੇਣਗੇ: ਹਿਲੇਰੀ

ਵਾਸ਼ਿੰਗਟਨ,  (ਏਜੰਸੀ) ਡੋਨਾਲਡ ਟਰੰਪ ਦੇ ਕੱਟੜ ਇਸਲਾਮ ਦੇ ਕਥਿਤ ਬਿਆਨ ਦਾ ਮਜ਼ਾਕ ਉਡਾਉਂਦਿਆਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵਿਤ ਉਮੀਦਵਾਰ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਦੇ ਮੁਸਲਮਾਨਾਂ ਦੇ ਅਮਰੀਕਾ ‘ਚ ਦਖਲ ‘ਤੇ ਰੋਕ ਲਾਉਣ ਵਰਗੇ ਉਤਾਵਲੇ ਵਿਚਾਰ ਦੇਸ਼ ਨੂੰ ਡੂੰਘੇ ਸੰਕਟ ‘ਚ ਪਾ ਦੇਣਗੇ ਹਿਲੇਰੀ ਨੇ ਦੋਸ਼ ਲਾਇਆ ਕਿ ਓਰਲੈਂਡੋ ‘ਚ ਅਫਗਾਨ ਮੂਲ ਦੇ ਅਮਰੀਕੀ ਨੌਜਵਾਨ ਵੱਲੋਂ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਦੀਆਂ ਟਿੱਪਣੀਆਂ ਜ਼ਿਆਦਾ ਭੜਕਾਊ ਹੋ ਗਈਆਂ ਹਨ 68 ਸਾਲਾ ਹਿਲੇਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਟਰੰਪ ਕਿਸੇ ਵੀ ਮੁੱਦੇ ਨੂੰ ਸਮਝ ਨਹੀਂ ਪਾ ਰਹੇ ਹਨ ਉਨ੍ਹਾਂ ਨੇ ਦੋਸ਼ ਲਾਇਆ ਕਿ ਟਰੰਪ ਸਾਡੇ ਦੇਸ਼ ‘ਚ ਸਾਰੇ ਮੁਸਲਮਾਨਾਂ ਦੇ ਦਖਲ ‘ਤੇ ਰੋਕ ਲਾਉਣਾ ਚਾਹੁੰਦੇ ਹਨ ਅਤੇ ਦੁਨੀਆ ਦੇ ਵੱਡੇ ਹਿੱਸਿਆਂ ‘ਚ ਇਮੀਗ੍ਰੇਸ਼ਨ ਨੂੰ ਮੁਅੱਤਲ ਕਰਨਾ ਚਾਹੁੰਦੇ ਹਨ

ਪ੍ਰਸਿੱਧ ਖਬਰਾਂ

To Top