Breaking News

ਦੁਨੀਆ ‘ਚ ਸਭ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਵਾਲੇ ‘ਐੱਮਐੱਸਜੀ ‘ਸ਼ੇਰਦਿਲ’  ਨੂੰ ਮਿਲਿਆ ਜਾਇੰਟ ਇੰਟਰਨੈਸ਼ਨਲ ਐਵਾਰਡ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੁਨੀਆ ਭਾਰ ‘ਚ ਸਮਾਜ ਸੁਧਾਰ ਦੇ ਸਭ ਤੋਂ ਵੱਧ ਕਾਰਜ ਕਰਨ ਵਾਲੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਅੱਜ ਮੁੰਬਈ ‘ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਜਾਇੰਟ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਿਨੇਮਾ, ਰਾਜਨੀਤੀ, ਸਮਾਜ-ਸੇਵਾ, ਪੱਤਰਕਾਰਤਾ, ਮਨੋਰੰਜਨ ਆਦਿ ਦੇ ਖੇਤਰਾਂ ਦੇ ਧਰੁੰਧਰਾਂ ਨੂੰ ਵੀ ਐਵਾਰਡ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਵਿਸ਼ਵ ‘ਚ ਡੇਰਾ ਸੱਚਾ ਸੌਦਾ ਹੀ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਕਿ 100 ਤੋਂ ਵੱਧ ਮਾਨਵਤਾ ਭਲਾਈ ਕਾਰਜ ਇੱਕ ਸਾਥ ਕਰ ਰਹੀ ਹੈ। ਇਸ ਦੇ ਮੱਦੇਨਜਰ ਇਸ ਵਾਰ ਦਾ ਸਮਾਜ ਸੇਵਾ ਜੈਂਟਸ ਇੰਟਰਨੈਸ਼ਨਲ ਐਵਾਰਡ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਗਿਆ।
ਹਜ਼ਾਰਾਂ ਲੋਕਾਂ ਦੀ ਮੌਜ਼ੂਦਗੀ ‘ਚ ਜਦੋਂ ਪੂਜਨੀਕ ਗੁਰੂ ਜੀ ਨੂੰ ਐਵਾਰਡ ਦਿੱਤਾ ਗਿਆ ਤਾਂ ਪੂਰਾ ਪੰਡਾਲ ਤਾੜੀਆਂ ਤੇ ਸੀਟੀਆਂ ਨਾਲ ਗੂੰਜ ਉੱਠਿਆ। ਇਸ ਐਵਾਰਡ ਨੂੰ ਮਿਲਣ ਨਾਲ ਨਿਹਸਵਾਰਥ ਸਮਾਜ ਸੇਵਾ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ 6 ਕਰੋੜ ਤੋਂ ਵੱਧ ਸ਼ਰਧਾਲੂ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ।

 

MSGdedicatesAward

ਪ੍ਰਸਿੱਧ ਖਬਰਾਂ

To Top