ਪੰਜਾਬ

ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਦਿੱਤੇ ਜਾਣ ਵਾਲੇ 2 ‘ਲਾਈਫ ਟਾਈਮ ਅਚੀਵਮੈਂਟ’ ਐਵਾਰਡਾਂ ਦਾ ਐਲਾਨ

  • ਅਧਿਆਪਕ ਦਿਵਸ ਮੌਕੇ 72 ਸਾਲਾਂ ਦੇ ਪ੍ਰਿੰਸੀਪਲ ਸਵਰਨ ਸਿੰਘ ਅਤੇ 98 ਵਰ੍ਹਿਆਂ ਦੇ ਸਿਸਟਰ ਮੀਰਾਬੇਲ ਨੂੰ ਮਿਲੇਗਾ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ: ਡਾ.ਚੀਮਾ
  • ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ
  • 34 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 33 ਨੂੰ ਮਿਲਣਗੇ ਪ੍ਰਸੰਸਾ ਪੱਤਰ
  • ਸਿੱਖਿਆ ਮੰਤਰੀ ਨੇ ਸਮੂਹ ਅਧਿਆਪਕਾਂ ਨੂੰ ਦਿੱਤੀ ਸਿੱਖਿਆ ਦਿਵਸ ਦੀ ਮੁਬਾਰਕਬਾਦ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਦੋ ਅਧਿਆਪਕਾਂ ਨੂੰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਦਿੱਤਾ ਜਾਵੇਗਾ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਇਸ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਦੇ ਸੰਸਥਾਪਕ ਪ੍ਰਿੰਸੀਪਲ ਸਵਰਨ ਸਿੰਘ ਅਤੇ ਸੇਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਦੀ ਮੋਢੀ (ਕੇਅਰ ਟੇਕਰ ਕਾਨਵੈਂਟ) ਸਿਸਟਰ ਮੀਰਾਬੇਲ ਨੂੰ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਪੁਰਸ਼ ਤੇ ਮਹਿਲਾ ਵਰਗ ਵਿੱਚ ਇਕ-ਇਕ ਅਧਿਆਪਕ ਲਈ ਪਹਿਲੀ ਵਾਰ ਸ਼ੁਰੂ ਕੀਤੇ ਇਸ ਐਵਾਰਡ ਵਿੱਚ ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ । ਡਾ.ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਲੰਬੀ ਸੋਚ ਵਿਚਾਰ ਤੋਂ ਬਾਅਦ ਦੋ ਅਹਿਮ ਸਖਸ਼ੀਅਤਾਂ ਨੂੰ ਉਨ੍ਹਾਂ ਦੀਆਂ ਉਮਰ ਭਰ ਲਈ ਸਿੱਖਿਆ ਖੇਤਰ ਨੂੰ ਦੇਣ ਬਦਲੇ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ
ਡਾ.ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਂਦੇ ਹਨ। ਵਿਭਾਗ ਵੱਲੋਂ ਇਸ ਵਾਰ ਫੈਸਲਾ ਕੀਤਾ ਗਿਆ ਸੀ ਕਿ ਦੋ ਸਖਸ਼ੀਅਤਾਂ ਜਿਨ੍ਹਾਂ ਉਮਰ ਭਰ ਦੀਆਂ ਸਿੱਖਿਆ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ ਹੋਣ, ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸਟੇਟ ਐਵਾਰਡ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵੀ ਢਾਈ ਗੁਣਾਂ ਵਾਧਾ ਕਰਦਿਆਂ 10 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕੀਤੀ ਗਈ ਹੈ। ਭਲਕੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾ ਵਿਖੇ ਅਧਿਆਪਕ ਦਿਵਸ ਦਾ ਰਾਜ ਪੱਧਰੀ ਸਮਾਗਮ ਮੌਕੇ ਹੋਵੇਗਾ ਜਿੱਥੇ ਦੋ ਅਕਾਦਮਿਕ ਸਖਸ਼ੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ, 34 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 33 ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਤ ਕੀਤਾ ਜਾਵੇਗਾ । ਇਸ ਦੌਰਾਨ ਸਿੱਖਿਆ ਮੰਤਰੀ ਡਾ.ਚੀਮਾ ਨੇ ਅਧਿਆਪਕ ਦਿਵਸ ਮੌਕੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ.ਰਾਧਾ ਕ੍ਰਿਸ਼ਨਨ ਨੂੰ ਵੀ ਸਿਜਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਵਸ ਨੂੰ ਅਧਿਆਪਕ ਦਿਵਸ ਵਜੋ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾ. ਰਾਧਾ ਕ੍ਰਿਸ਼ਨਨ ਮਹਾਨ ਦਾਰਸ਼ਨਿਕ, ਸਿੱਖਿਆ ਸਾਸ਼ਤਰੀ ਹੋਏ ਹਨ ਜਿਨ੍ਹਾਂ ਨੇ ਅਧਿਆਪਨ ਕਿੱਤੇ ਨੂੰ ਸਿਖਰਾਂ ‘ਤੇ ਲਿਜਾਇਆ।

ਸਟੇਟ ਐਵਾਰਡ ਲਈ ਚੁਣੇ 34 ਅਧਿਆਪਕਾਂ ਦੀ ਸੂਚੀ:
ਪ੍ਰਿੰਸੀਪਲ (2): ਮੁਕੇਸ਼ ਚੰਦਰ ਜੋਸ਼ੀ ਸ (ਕੰ) ਸਸਸ ਪੱਟੀ ਤਰਨਤਾਰਨ ਤੇ ਸ੍ਰੀਮਤੀ ਸੁਰੇਸ਼ ਕੁਮਾਰੀ ਸ(ਗ) ਸਸਸ ਸੈਕਟਰ-3 ਤਲਵਾੜਾ, ਹੁਸ਼ਿਆਰਪੁਰ।
ਮੁੱਖ ਅਧਿਆਪਕ (2): ਸੁਭਿੰਦਰਜੀਤ ਸਿੰਘ, ਸਹਸ ਅਲਗੋ ਕੋਠੀ ਤਰਨਤਾਰਨ ਤੇ ਜੋਗਾ ਸਿੰਘ ਸ.ਹ.ਸ. ਰਾਜੋਮਾਜਰਾ ਸੰਗਰੂਰ।
ਲੈਕਚਰਾਰ (7) : ਸਰਬਜੀਤ ਸਿੰਘ, ਬਲਵੀਰ ਸਸਸਸ ਫਰੀਦੋਕਟ, ਜਵਤਿੰਦਰ ਕੌਰ ਸਸਸਸ (ਕੰ) ਰੂਪਨਗਰ, ਸ੍ਰੀਮਤੀ ਅਲਕਾ ਰਾਣੀ, ਸ(ਕੰ) ਸਸਸ ਨਹਿਰੂ ਗਾਰਡਨ ਜਲੰਧਰ, ਸ੍ਰੀਮਤੀ ਕਰਮਜੀਤ ਕੋਰ,ਸ(ਕੰ)ਸਸਸ ਸੋਹਾਣਾ ਐਸ.ਏ.ਐਸ.ਨਗਰ, ਸਤਿੰਦਰ ਕੌਰ ਸਸਸਸ ਧੁਪਸੜੀ, ਗੁਰਦਾਸਪੁਰ, ਸ੍ਰੀਮਤੀ ਗੁਰਨਾਮ ਕੌਰ, ਸਸਸਸ ਸਠਿਆਲਾ ਅਮ੍ਰਿੰਤਸਰ ਤੇ ਰਣਜੀਤ ਸਿੰਘ, ਸਸਸਸ ਚੱਕ ਗਿਲਜੇਵਾਲ  ਮੁਕਤਸਰ ਸਾਹਿਬ।
ਮਾਸਟਰ ਕਾਡਰ ਅਧਿਆਪਕ (14): ਲਖਵਿੰਦਰ ਸਿੰਘ ਸਹਸ ਬਲਸਰਾਏ, ਅਮ੍ਰਿੰਤਸਰ, ਸ੍ਰੀਮਤੀ ਦਵਿੰਦਰ ਕੌਰ, ਸਸਸਸ ਕੋਕਰੀ ਕਲਾਂ (ਮੁੰਡੇ) ਮੋਗਾ, ਰਵਿੰਦਰ ਕੁਮਾਰ, ਡੀ.ਪੀ.ਈ. ਸਸਸਸ ਬਰ੍ਹੇ ਮਾਨਸਾ, ਸ੍ਰੀਮਤੀ ਸ਼ਕੂਰਾ ਬੇਗਮ, ਪੀ.ਟੀ.ਆਈ., ਸਹਸ ਜਮਾਲਪੁਰਾ ਸੰਗਰੂਰ, ਸ੍ਰੀਮਤੀ ਨੀਰਜ ਸੈਣੀ, ਐਸ.ਡੀ.. ਫੁੱਲਰਵਾਨ (ਗ) ਸਸਸ ਜਲੰਧਰ, ਕਿਰਨਦੀਪ ਸਿੰਘ, ਸਹਸ ਸਿਹੌੜਾ ਲੁਧਿਆਣਾ, ਪਿਆਰਾ ਸਿੰਘ ਸਹਸ ਗੁਰਨੇਕਲਾਂ ਮਾਨਸਾ, ਕੰਵਲਪ੍ਰੀਤ ਸਿੰਘ ਸਹਸ ਦਿਆਲ ਭੜੰਗ ਅਮ੍ਰਿੰਤਸਰ, ਜਸਪਾਲ ਸਿੰਘ, ਆਰਟ ਐਂਡ ਕਰਾਫਟ, ਸਹਸ ਸਿੰਘਪੁਰਾ ਐਸ.ਏ.ਐਸ.ਨਗਰ, ਹਰਮੰਦਰ ਸਿੰਘ ਪੀ.ਟੀ.ਆਈ. ਸਮਸ ਲਾਲੇਆਣਾ ਬਠਿੰਡਾ, ਜਸਵੰਤ ਸਿੰਘ ਸਮਸ ਰਾਜਗੜ੍ਹ ਲੁਧਿਆਣਾ, ਸ਼ਿਵਸਰਨ ਸਮਸ ਰਾਮਗੜ੍ਹ ਨਵਾਂ ਪਿੰਡ ਲੁਧਿਆਣਾ, ਜਗਦੀਸ਼ ਸਿੰਘ., ਪੀ.ਟੀ.ਆਈ. ਸਮਸ ਖੇੜਾ ਹੁਸ਼ਿਆਰਪੁਰ, ਧਰਮਿੰਦਰ ਸਿੰਘ  ਸਮਸ ਕਿੰਗਰਾ ਫਰੀਦਕੋਟ
ਈ.ਟੀ.ਟੀ. ਕਾਡਰ (9): ਸ਼ਿੰਦਰਪਾਲ ਸਿੰਘ ਸਅਸ ਫੂਲੇਖਾਰੀ ਬਠਿੰਡਾ, ਕੁਲਵਿੰਦਰ ਸਿੰਘ ਸਅਸ ਬਰਾਸ ਪਟਿਆਲਾ, ਸੁਲੱਖਣ ਸਿੰਘ ਸਅਸ ਭੱਟੀਆਂ ਗੁਰਦਾਸਪੁਰ, ਨਰੇਸ਼ ਕੁਮਾਰ ਸਅਸ ਢਾਣੀ ਅਰਮ ਸਿੰਘ ਫਾਜਿਲਕਾ, ਗੁਰਮੇਜ ਸਿੰਘ ਹੈਡ ਟੀਚਰ ਸਅਸ ਬਰਕਤ ਗੁਰਦਾਸਪਰ, ਅਜਮੇਰ ਸਿੰਘ ਸਅਸ ਨੱਥੇਵਾਲ ਜਲੰਧਰ, ਸ੍ਰੀਮਤੀ ਅਨੀਤਾ, ਸਅਸ ਬਰਿਆਰ ਗੁਰਦਾਸਪੁਰ, ਅਮਰਜੀਤ ਸਿੰਘ ਸਅਸ ਰੱਲੀ ਮਾਨਸਾ ਅਤੇ ਸੁਰਿੰਦਰ ਸਿੰਘ ਤੇ ਸ੍ਰੀਮਤੀ ਰੇਨੂੰ ਸਿੰਗਲਾ (ਸੰਯੁਕਤ) ਸਅਸ ਰੱਤੋਕੇ ਸੰਗਰੂਰ।
ਇਸ ਤੋਂ ਇਲਾਵਾ 26 ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੀ ਮੈਰਿਟ ਨੰਬਰ 60 ਤੋਂ ਵੱਧ ਹੋਣ ਕਰ ਕੇ ਐਵਾਰਡ ਲਈ ਯੋਗ ਸਨ ਪਰ ਐਵਾਰਡਾਂ ਲਈ ਸੀਮਤ ਗਿਣਤੀ ਹੋਣ ਕਾਰਨ ਐਵਾਰਡ ਹਾਸਲ ਨਹੀਂ ਕਰ ਕੇ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਪ੍ਰਸੰਸਾ ਪੱਤਰ ਹਾਸਲ ਕਰਨ ਵਾਲੇ 26 ਅਧਿਆਪਕਾਂ ਦੀ ਸੂਚੀ:

ਪ੍ਰਿੰਸੀਪਲ (7): ਭੁਪਿੰਦਰ ਸਿੰਘ ਸਸਸਸ ਮੰਡ ਜਲੰਧਰ, ਤਜਿੰਦਰ ਕੁਮਾਰ ਸਸਸਸ ਸਾਧਰਾਂ, ਹੁਸ਼ਿਆਰਪੁਰ, ਸ੍ਰੀਮਤੀ ਅੰਜੂ ਗੋਇਲ, ਸਸਸਸ ਈਲਵਾਲ  ਗੱਗੜਪੁਰ, ਸੰਗਰੂਰ, ਭੁਪਿੰਦਰ ਸਿੰਘ, ਸਸਸਸ ਬਾਘਾਪੁਰਾਣਾ (ਮੰ), ਮੋਗਾ, ਸ੍ਰੀਮਤੀ ਵੀਨਾ ਭੱਲਾ, ਸਸਸਸ (ਕੰ) ਧੂਰੀ , ਸੰਗਰੂਰ, ਸ੍ਰੀਮਤੀ ਸੁਨੀਤਾ ਸ਼ਰਮਾ, ਸਸਸਸ ਰਾਮਗੜ੍ਹ ਸੀਕਰੀ ,ਹੁਸ਼ਿਆਰਪੁਰ ਤੇ ਰਾਕੇਸ਼ ਸ਼ਰਮਾ, ਸਸਸਸ ਬਹਿਕ ਗੁੱਜਰਾਂ ਫਿਰੋਜ਼ਪੁਰ।

ਮੁੱਖ ਅਧਿਆਪਕ (1): ਬੀ.ਪੀ.ਐਸ.ਠਾਕੁਰ, ਜੀ.ਐਮ.ਐਨ.ਸਕੂਲ, ਰੂਪਨਗਰ।
ਲੈਕਚਰਾਰ (6):-ਸੁਰੇਸ਼ ਕੁਮਾਰ ਸਹਿਗਲ ਸਸਸਸ ਮਹਿੰਦਰਗੰਜ ਰਾਜਪੁਰਾ, ਪਟਿਆਲਾ, ਚਰਨਜੀਤ ਸਿੰਘ, ਸਸਸਸ ਹਠੂਰ, ਲੁਧਿਆਣਾ, ਜਗਜੀਤ ਸਿੰਘ, ਸਸਸਸ ਗੋਸਲਾਂ, ਲੁਧਿਆਣਾ, ਸੁਨੀਲ ਬਹਿਲ , ਸਸਸਸ 3ਬੀ1 ਐਸ.ਏ.ਐਸ.ਨਗਰ, ਗੁਰਮੀਤ ਸਿੰਘ, ਸਸਸਸ ਰੰਗੜ੍ਹ ਨੰਗਲ ਗੁਰਦਾਸਪੁਰ, ਲਾਭ ਸਿੰਘ, ਸਸਸਸ ਭੋਗੀਵਾਲ ਸੰਗਰੂਰ
ਮਾਸਟਰ ਕਾਡਰ ਅਧਿਆਪਕ (10): ਰਸ਼ਪਾਲ ਸਿੰਘ, ਸਹਸ ਧੂਲਕੋਟ, ਮੁਕਤਸਰ ਸਾਹਿਬ, ਰਵਿੰਦਰ ਸਿੰਘ ਸਸਸਸ ਸਹੌੜਾ, ਸ.ਅ.ਸ.ਨਗਰ, ਸ੍ਰੀਮਤੀ ਪਰਵਿੰਦਰ ਕੌਰ, ਸਸਸਸ ਚੱਕ ਰੁਲਦੂ ਸਿੰਘ ਵਾਲਾ, ਬਠਿੰਡਾ, ਸ੍ਰ੍ਰੀ ਸੁਰਿੰਦਰ ਮੋਹਨ, ਡੀ.ਪੀ.ਈ., ਸਸਸਸ (ਕੰ) ਧੂਰੀ, ਸੰਗਰੂਰ, ਸ੍ਰੀਮਤੀ ਗੁਰਵੰਤ ਕੌਰ, ਡੀ.ਪੀ.ਈ., ਸ ਮਾ. ਸ ਸ਼ਾਹਪੁਰ ਕੰਢੀ, ਪਠਾਨਕੋਟ, ਮੱਖਣ ਸਿੰਘ, ਡੀ.ਪੀ.ਈ., ਸਸਸਸ ਬੁਢਲਾਡਾ(ਮੁੰ), ਮਾਨਸਾ, ਜਸਵਿੰਦਰ ਪਾਲ, ਡੀ.ਪੀ.ਈ., ਸਸਸਸ ਨਡਾਲਾ, ਕਪੂਰਥਲਾ। ਘੂਕਾ ਸਿੰਘ, ਪੀ.ਟੀ.ਆਈ., ਸਸਸਸ ਕੋਹਰੀਆਂ, ਸੰਗਰੂਰ, ਸ੍ਰੀਮਤੀ ਕਮਲਜੀਤ ਕੋਰ, ਪੀ.ਟੀ.ਆਈ., ਸ(ਕੰ)ਸਸਸ ਰੇਲਵੇ ਮੰਡੀ, ਹੁਸ਼ਿਆਰਪੁਰ ਤੇ ਜਸਪਾਲ ਸਿੰਘ, ਪੀ.ਟੀ.ਆਈ., ਸਸਸਸ (ਕੰ) ਸਮਰਾਲਾ, ਲੁਧਿਆਣਾ।

ਈ.ਟੀ.ਟੀ. ਕਾਡਰ (2): ਦੀਪਕ ਕੁਮਾਰ ਵਸ਼ਿਸ਼ਟ, ਸਅਸ ਨਈ ਅਬਾਦੀ-1  ਏ ਹੁਸ਼ਿਆਰਪੁਰ ਤੇ ਸ੍ਰੀਮਤੀ ਇੰਦੂ ਬਾਲਾ ਸ (ਕੰ) ਪ੍ਰਾ ਸ ਗੁਰਾਇਆ, ਜਲੰਧਰ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨਾਲ ਸਬੰਧਤ ਮੁੱਖ ਦਫਤਰਾਂ ਦੇ ਮੁੱਖੀਆਂ ਵੱਲੋਂ ਮੁੱਖ ਤੇ ਜ਼ਿਲਾ ਦਫਤਰ ਵਿੱਚ ਨਾਮਜ਼ਦ ਤਾਇਨਾਤ 7 ਸਿੱਖਿਆ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਆ ਜਾ ਰਿਹਾ ਹੈ।

ਮਿਸਾਲੀ ਸੇਵਾਵਾਂ ਲਈ ਪ੍ਰਸੰਸਾ ਪੱਤਰ (7):

ਡਾ. ਮਨਿੰਦਰ ਸਿੰਘ ਸਰਕਾਰੀਆ, ਡਿਪਟੀ ਐਸ.ਪੀ.ਡੀ., ਸ੍ਰੀਮਤੀ ਮਨਜੀਤ ਕੌਰ, ਡਾਇਰੈਕਟਰ ਅਕਾਦਮਿਕ, ਪੰਜਾਬ ਸਕੂਲ ਸਿਖਿਆ ਬੋਰਡ, ਸ੍ਰੀਮਤੀ ਨਲਿਨੀ ਸ਼ਰਮਾ, ਵਿਸ਼ੇਸ਼ ਕਾਰਜ ਅਫਸਰ (ਵਜੀਫਾ), ਪਰਗਟ ਸਿੰਘ, ਉਪ ਜ਼ਿਲ੍ਹਾ ਸਿਖਿਆ ਅਫਸਰ (ਐ:ਸਿ:) ਫਿਰੋਜ਼ਪੁਰ, ਸ੍ਰੀਮਤੀ ਸਤਿੰਦਰਜੀਤ ਕੌਰ, ਡਿਪਟੀ ਡਾਇਰੈਕਟਰ, ਰਾਜਵੀਰ ਸਿੰਘ, ਡਿਪਟੀ ਮੈਨੇਜਰ(ਐਮ.ਆਈ.ਐਸ.) ਤੇ ਸੁਰਿੰਦਰਪਾਲ ਸ਼ਰਮਾ, ਸੇਵਾ ਮੁਕਤ ਦਰਜਾ ਚਾਰ ਮੁਲਾਜ਼ਮ, ਸਹਸ ਕਬੂਲਪੁਰ ਪਟਿਆਲਾ।

ਪ੍ਰਸਿੱਧ ਖਬਰਾਂ

To Top