ਦੇਸ਼

ਕਾਰ ਤੇ ਟਰੱਕ ਦੀ ਟੱਕਰ ਨਾਲ 8 ਦੀ ਮੌਤ

Eight People, Die, After Collision, Car, Truck

ਉਦੈਪੁਰ, ਏਜੰਸੀ।

ਰਾਜਸਥਾਨ ਦੇ ਉਦੈਪੁਰ ਜਿਲ੍ਹੇ ‘ਚ ਅੱਜ ਸਵੇਰੇ ਕਾਰ ਤੇ ਟਰੱਕ ਦੀ ਟੱਕਰ ਨਾਲ ਤਿੰਨ ਸਕੂਲੀ ਬੱਚਿਆਂ ਸਮੇਤ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਸਲੰਬੂਰ ਖੇਤਰ ਦੇ ਦਇਆ ਪਿੰਡ ਦੀ ਇੱਕ ਨਿੱਜੀ ਸਕੂਲ ਦੇ ਛੇ ਅਧਿਆਪਕ ਤੇ ਪੰਜ ਬੱਚੇ ਪਿਕਨਿਕ ਲਈ ਉਦੈਪੁਰ ਜਾ ਰਹੇ ਸਨ|

ਸਵੇਰੇ ਕਰੀਬ 11 ਵਜੇ ਜੈਸਮੰਦ-ਸਲੁੰਬਰ ਮਾਰਗ ਦੇ ਖੈਰਾੜ ਮੋੜ ‘ਤੇ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਤਿੰਨ ਬੱਚਿਆਂ ਸਮੇਤ ਪੰਜ ਅਧਿਆਪਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਦਸੇ ‘ਚ ਜਖਮੀ ਅਧਿਆਪਕ ਤੇ ਬੱਚਿਆਂ ਨੂੰ ਸਲੁੰਬਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਹਾਦਸੇ ਕਾਰਨ ਮਾਰਗ ‘ਤੇ ਜਾਮ ਲੱਗ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top