Breaking News

ਪੁੰਛ ‘ਚ ਅੱਤਵਾਦੀਆਂ ਨਾਲ ਦੁਬਾਰਾ ਮੁਕਾਬਲਾ ਸ਼ੁਰੂ

ਜੰਮੂ। ਜੰਮੂ-ਕਸ਼ਮੀਰ ਦੇ ਸਰਹੱਦੀ ਪੁੰਛ ਜ਼ਿਲ੍ਹੇ ਦੇ ਅੱਲ੍ਹਾ ਪੀਰ ਇਲਾਕੇ ‘ਚ ਕੱਲ੍ਹ ਸਵੇਰੇ ਸਾਢੇ ਸੱਤ ਵਜੇ ਤੋਂ ਲਗਭਗ 12 ਘੰਟਿਆਂ ਤੱਕ ਚੱਲੇ ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਅੱਜ ਸਵੇਰੇ ਮੁਕਾਬਲਾ ਸਥਾਨ ‘ਤੇ ਦੋਬਾਰਾ ਗੋਲ਼ੀਬਾਰੀ ਸ਼ੁਰੂ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਪੁੰਛ ਕਸਬੇ ‘ਚ ਫੌਜ ਦੇ ਬ੍ਰਿਗੇਡ ਮੁੱਖ ਦਫ਼ਤਰ ਕੋਲ ਨਿਰਮਾਣ ਅਧੀਨ ਮਿੰਨੀ ਸਕੱਤਰੇਤ ਦੇ ਅੰਦਰ ਲੁਕੇ ਬਾਕੀ ਅੱਤਵਾਦੀਆਂ ਨੇ ਸਵੇਰੇ ਲਗਭਗ ਸਵਾ ਸੱਤ ਵਜੇ ਫਿਰ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।
ਆਖ਼ਰੀ ਖ਼ਬਰ ਮਿਲਣ ਤੱਕ ਸੁਰੱਖਿਆਬਲਾਂ ਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਜਾਰੀ ਸੀ।

ਪ੍ਰਸਿੱਧ ਖਬਰਾਂ

To Top